ਚੰਡੀਗੜ੍ਹ: ਭਾਰਤ 'ਚ ਅੱਜ ਈਦ-ਉਲ-ਫ਼ਿਤਰ ਮਨਾਈ ਜਾ ਰਹੀ ਹੈ। ਦਿੱਲੀ ਦੀ ਜਾਮਾ ਮਸਜਿਦ 'ਚ ਈਦ ਦੇ ਮੌਕੇ ਪਹਿਲੀ ਨਮਾਜ਼ ਅਦਾ ਕਰਨ ਤੋਂ ਬਾਅਦ ਲੋਕਾਂ ਨੇ ਗਲੇ ਮਿਲ ਕੇ ਇੱਕ ਦੂਜੇ ਨੂੰ ਮੁਬਾਰਕਬਾਦ ਦਿੱਤੀ। ਭਾਰਤ ਦੇ ਨਾਲ-ਨਾਲ ਅੱਜ ਈਦ ਪਾਕਿਸਤਾਨ, ਇੰਡੋਨੇਸ਼ੀਆ, ਆਸਟ੍ਰੇਲੀਆ ਅਤੇ ਏਸ਼ੀਆ ਦੇ ਹੋਰ ਹਿੱਸਿਆਂ ਵਿਚ ਮਨਾਈ ਜਾ ਰਹੀ ਹੈ। ਇਸ ਪਵਿੱਤਰ ਮੌਕੇ 'ਤੇ ਮਲੇਰਕੋਟਲਾ ਵਿਖੇ ਲੋਕਾਂ ਨੇ ਈਦ ਦੀ ਪਹਿਲੀ ਨਵਾਜ਼ ਅਦਾ ਕੀਤੀ।
ਇਸ ਮੌਕੇ ਦੇਸ਼ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਟਵੀਟ ਕਰ ਲੋਕਾਂ ਨੂੰ ਈਦ ਮੌਕੇ ਵਧਾਈ ਦਿੱਤੀ।
ਈਦ ਦੇ ਪਵਿਤਰ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੌਦੀ ਨੇ ਵੀ ਲੋਕਾਂ ਨੂੰ ਟਵੀਟ ਕਰ ਵਧਾਈ ਦਿੱਤੀ।
ਇਸ ਤੋਂ ਇਲਾਵਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੰਘ ਨੇ ਵੀ ਲੋਕਾਂ ਨੂੰ ਈਦ-ਉਲ-ਫ਼ਿਤਰ ਦੇ ਪਵਿੱਤਰ ਮੌਕੇ 'ਤੇ ਵਧਾਈ ਦਿੱਤੀ।
ਦੱਸ ਦੇਈਏ ਕਿ ਦਿੱਲੀ ਦੇ ਜਾਮਾ ਮਸਜਿਦ ਦੇ ਸ਼ਾਹੀ ਇਮਾਮ ਸਈਦ ਅਹਿਮਦ ਬੁਖਾਰੀ ਨੇ ਏਲਾਨ ਕੀਤਾ ਸੀ ਕਿ ਮੰਗਲਵਾਰ ਦੀ ਸ਼ਾਮ ਨੂੰ ਈਦ ਦਾ ਚੰਦ ਵੇਖਿਆ ਜਾ ਚੁੱਕਾ ਹੈ। 5 ਜੂਨ ਨੂੰ ਈਦ ਮਨਾਈ ਜਾਵੇਗੀ। ਦਸੱਣਯੋਗ ਹੈ ਕਿ ਰਮਜ਼ਾਨ ਦਾ ਮਹੀਨਾ 30 ਦਿਨ ਤੱਕ ਰਹਿੰਦਾ ਹੈ। ਪਰ ਇਸ ਵਾਰ, 5 ਜੂਨ ਨੂੰ ਈਦ ਹੋਣ ਕਰਕੇ ਰਮਜ਼ਾਨ ਦਾ ਮਹੀਨਾ ਸਿਰਫ਼ 29 ਦਿਨਾਂ ਦਾ ਹੀ ਰਹੇਗਾ। ਲੋਕ ਉਤਸੁਕਤਾ ਨਾਲ ਈਦ ਦੇ ਚੰਨ ਦੀ ਉਡੀਕ ਕਰ ਰਹੇ ਸਨ। ਈਦ ਦੇ ਦਿਨ, ਹਰ ਇਕ, ਇਕ ਦੂਜੇ ਦੇ ਗੱਲੇ ਲੱਗ ਕੇ ਵਧਾਈ ਦਿੰਦੇ ਹਨ। ਇਸ ਮੌਕੇ ਸਾਰੇ ਅਮਨ ਅਤੇ ਬਰਕਤ ਦੀਆਂ ਅਸੀਸਾਂ ਦੀ ਮੰਗ ਕੀਤੀ ਜਾਦੀ ਹੈ।