ਪੰਜਾਬ

punjab

By

Published : Aug 10, 2019, 8:58 PM IST

ETV Bharat / bharat

ਰਾਜਸਥਾਨ ਵਿੱਚ ਵੀ ਹੋਇਆ ਈਟੀਵੀ ਭਾਰਤ ਦੀ ਖ਼ਬਰ ਦਾ ਅਸਰ

ਲੁਧਿਆਣਾ ਵਿੱਚ ਸਥਿਤ ਬੁੱਢੇ ਨਾਲੇ ਦਾ ਗੰਦਾ ਪਾਣੀ ਰਾਜਸਥਾਨ ਦੇ ਗੰਗਾਨਗਰ ਹਨੁਮਾਨਗੜ੍ਹ ਦੀਆਂ ਨਦੀਆਂ ਵਿੱਚ ਜਾ ਕੇ ਮਿਲ ਰਿਹਾ ਹੈ। ਇਸ ਗੰਦੇ ਪਾਣੀ ਤੋਂ ਛੁਟਕਾਰੇ ਲਈ ਈਟੀਵੀ ਭਾਰਤ  ਨੇ ਕਾਲੇ ਪਾਣੀ ਤੋਂ ਆਜ਼ਾਦੀ ਲਈ ਖ਼ਾਸ ਮੁਹਿੰਮ ਚਲਾਈ ਹੋਈ ਹੈ ਜਿਸ ਦਾ ਅਸਰ ਹੁਣ ਹੁੰਦਾ ਨਜ਼ਰ ਆ ਰਿਹਾ ਹੈ।

ਫ਼ੋਟੋ

ਰਾਜਸਥਾਨ: ਲੁਧਿਆਣਾ ਵਿੱਚ ਸਥਿਤ ਬੁੱਢੇ ਨਾਲੇ ਦਾ ਗੰਦਾ ਪਾਣੀ ਰਾਜਸਥਾਨ ਦੇ ਗੰਗਾਨਗਰ ਹਨੁਮਾਨਗੜ੍ਹ ਦੀਆਂ ਨਦੀਆਂ ਵਿੱਚ ਜਾ ਕੇ ਮਿਲ ਰਿਹਾ ਹੈ। ਇਸ ਦੇ ਲਈ ਸਰਕਾਰ ਪੁਰੀ ਤਰ੍ਹਾਂ ਸਰਗਰਮ ਹੈ ਜਿਸ ਤਹਿਤ ਕੇਂਦਰੀ ਜਲਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਜੋਧਪੁਰ ਦਾ ਦੌਰਾ ਕੀਤਾ ਤੇ ਕਿਹਾ ਕਿ ਗੰਦੇ ਪਾਣੀ ਨੂੰ ਰੋਕਣ ਲਈ ਇੱਕ ਟੀਮ ਭੇਜ ਕੇ ਸਰਵੇਖਣ ਕਰਵਾਇਆ ਜਾ ਰਿਹਾ ਹੈ ਤੇ ਨਾਲ ਹੀ ਇਸ ਮੁਸ਼ਕਿਲ ਦੇ ਹਲ ਲਈ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਗੱਲਬਾਤ ਕੀਤੀ ਹੈ।

ਵੀਡੀਓ

ਇਹ ਵੀ ਪੜ੍ਹੋ: ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਉਣ 'ਤੇ ਰੂਸ ਨੇ ਭਾਰਤ ਦਾ ਕੀਤਾ ਸਮਰਥਨ

ਕੇਂਦਰੀ ਜਲਸ਼ਕਤੀ ਮੰਤਰੀ ਨੇ ਈਟੀਵੀ ਭਾਰਤ ਵੱਲੋਂ ਚਲਾਈ ਮੁਹਿੰਮ ਕਾਲੇ ਪਾਣੀ ਤੋਂ ਆਜ਼ਾਦੀ ਦਾ ਸਮਰਥਨ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਗੰਦੇ ਪਾਣੀ ਨੂੰ ਰੋਕਣ ਲਈ ਇੱਕ ਟੀਮ ਭੇਜ ਕੇ ਸਰਵੇਖਣ ਕਰਵਾਇਆ ਤੇ ਨਾਲ ਹੀ ਐੱਨਜੀਟੀ ਦੇ ਹੁਕਮਾਂ ਤੇ ਜਿੰਨੇ ਵੀ ਐੱਸਟੀਪੀ ਪਲਾਂਟ ਬੰਦ ਹਨ, ਉਨ੍ਹਾਂ ਨੂੰ ਸ਼ੁਰੂ ਕਰਨ ਦੇ ਹੁਕਮ ਦਿੱਤੇ ਹਨ। ਕੇਂਦਰੀ ਮੰਤਰੀ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਐੱਨਜੀਟੀ ਦੇ ਨਿਰਦੇਸ਼ਾਂ ਦੀ ਪਾਲਣਾ ਲਈ ਰੁਪਰੇਖਾ ਤਿਆਰ ਕੀਤੀ ਜਾ ਰਹੀ ਹੈ ਤਾਂ ਕਿ ਗੰਦਾ ਪਾਣੀ ਸੂਬੇ ਵਿੱਚ ਨਾ ਪਹੁੰਚੇ।

ABOUT THE AUTHOR

...view details