ਹੈਦਰਾਬਾਦ: ਸੋਸ਼ਲ ਮੀਡੀਆ ਦਿੱਗਜ਼ ਫੇਸਬੁੱਕ ਨੇ ਅਧਿਆਪਕਾਂ ਦੀ ਮਦਦ ਲਈ ਇੱਕ ਨਵਾਂ ਫੀਚਰ ਐਜੂਕੇਟਰ ਹੱਬ ਲਾਂਚ ਕੀਤਾ ਹੈ। ਇਹ ਅਧਿਆਪਕਾਂ ਨੂੰ ਆਨ-ਲਾਈਨ ਸਮੂਹ ਬਣਾਉਣ ਦੇ ਨਾਲ ਸਾਧਨਾਂ ਦੀ ਖੋਜ ਵਿੱਚ ਮਦਦ ਕਰੇਗਾ।
ਕੋਵਿਡ-19 ਮਹਾਂਮਾਰੀ ਅਤੇ ਤਾਲਬੰਦੀ ਦੌਰਾਨ ਮਾਤਾ-ਪਿਤਾ, ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸਿੱਖਿਆ ਕੰਮਾਂ ਵਿੱਚ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਕੂਲ ਪ੍ਰਬੰਧਨਾਂ ਨਾਲ ਜੁੜੇ ਲੋਕ ਇਸ ਸਾਲ ਦੇ ਸਿੱਖਿਆ ਸੈਸ਼ਨ ਵਿੱਚ ਬਦਲਾਅ ਦੀ ਉਮੀਦ ਕਰ ਰਹੇ ਹਨ।
ਮੀਡੀਆ ਰਿਪੋਰਟਾਂ ਅਨੁਸਾਰ, ਫੇਸਬੁੱਕ ਨੇ ਇੱਕ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਅਧਿਆਪਕਾਂ ਨੂੰ ਸਮਰਥਨ ਦੇਣ ਅਤੇ ਲੋਕਾਂ ਨੂੰ ਨਵੇਂ ਵਿਦਿਅਕ ਵਰ੍ਹੇ ਅਨੁਸਾਰ ਢਲਣ ਵਿੱਚ ਮਦਦ ਕਰਨ ਅਤੇ ਇੱਕ-ਦੂਜੇ ਦੀ ਦੇਖਭਾਲ ਕਰਨ ਲਈ ਐਜੂਕੇਟਰ ਹੱਬ ਸ਼ੁਰੂ ਕੀਤਾ ਜਾ ਰਿਹਾ ਹੈ।
ਐਜੂਕੇਟਰ ਹੱਬ ਵਿੱਚ ਸੰਮਲਿਤ ਵਾਤਾਵਰਨ ਬਣਾਉਣ ਲਈ ਨਸਲੀ ਅਸਮਾਨਤਾਵਾਂ ਬਾਰੇ ਵਿਦਿਆਰਥੀਆਂ ਨਾਲ ਗੱਲਬਾਤ ਕਰਨ ਵਿੱਚ ਅਧਿਆਪਕਾਂ ਦੀ ਮਦਦ ਕਰਨ ਲਈ ਸਬੰਧਿਤ ਸੰਗਠਨਾਂ ਦੀ ਜਾਣਕਾਰੀ ਅਤੇ ਮਾਰਗਦਰਸ਼ ਵੀ ਸ਼ਾਮਲ ਹੋਣਗੇ।