ਪੰਜਾਬ

punjab

ETV Bharat / bharat

ਮਨੀ ਲਾਂਡਰਿੰਗ ਮਾਮਲਾ: ਪ੍ਰਫੁਲ ਪਟੇਲ ਤੋਂ ਮੁੜ ਪੁੱਛਗਿੱਛ ਕਰੇਗੀ ਈ.ਡੀ. - Black To White Money

ਸਾਬਕਾ ਕੇਂਦਰੀ ਮੰਤਰੀ ਪ੍ਰਫੁਲ ਪਟੇਲ ਕੋਲੋਂ ਮਨੀ ਲਾਂਡਰਿੰਗ ਮਾਮਲੇ ਵਿੱਚ ਇਨਫ਼ੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਕਰੇਗੀ ਪੁੱਛਗਿੱਛ।

ਫ਼ੋਟੋ

By

Published : Jun 17, 2019, 10:05 AM IST

ਨਵੀਂ ਦਿੱਲੀ: ਮਨੀ ਲਾਂਡਰਿੰਗ (ਕਾਲੇ ਧਨ ਨੂੰ ਸਫ਼ੈਦ ਬਣਾਉਣਾ) ਮਾਮਲੇ ਵਿੱਚ ਸਾਬਕਾ ਕੇਂਦਰੀ ਮੰਤਰੀ ਪ੍ਰਫੁਲ ਪਟੇਲ ਕੋਲੋਂ ਈ.ਡੀ. (Directorate of Enforcement) ਪੁੱਛਗਿੱਛ ਕਰੇਗਾ। ਈ.ਡੀ. ਨੇ ਉਨ੍ਹਾਂ ਨੂੰ ਸੋਮਵਾਰ ਨੂੰ 11 ਵਜੇ ਪੁੱਛਗਿੱਛ ਲਈ ਬੁਲਾਇਆ ਹੈ। ਇਸ ਤੋਂ ਪਹਿਲਾ ਵੀ ਬੀਤੇ ਸੋਮਵਾਰ ਅਤੇ ਮੰਗਲਵਾਰ ਨੂੰ ਪ੍ਰਫੁਲ ਪਟੇਲ ਤੋਂ ਪੁੱਛਗਿੱਛ ਕੀਤੀ ਗਈ ਸੀ।

ਹਾਲਾਂਕਿ, ਉਨ੍ਹਾਂ ਨੇ ਈ.ਡੀ. ਤੋਂ ਸਮੇਂ ਮੰਗਿਆ ਸੀ। ਪਟੇਲ ਬੁੱਧਵਾਰ ਨੂੰ ਪੁੱਛਗਿੱਛ ਲਈ ਈ.ਡੀ. ਸਾਹਮਣੇ ਪੇਸ਼ ਨਹੀਂ ਹੋਏ ਸਨ। ਈ.ਡੀ. ਏਅਰ ਇੰਡਿਆ ਦੇ ਫਾਇਦੇ ਵਾਲੇ ਮਾਰਗਾਂ ਨੂੰ ਨਿੱਜੀ ਏਅਰਲਾਈਨਸ ਨੂੰ ਦੇਣ ਦੀ ਜਾਂਚ ਦੇ ਸੰਬਧ ਵਿੱਚ ਪਟੇਲ ਤੋਂ ਪੁੱਛਗਿੱਛ ਕਰ ਰਹੀ ਹੈ।

ਈ.ਡੀ. ਨੇ ਬੀਤੇ ਸੋਮਵਾਰ ਨੂੰ ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਦੇ ਨੇਤਾ ਤੋਂ ਏਅਰ ਇੰਡਿਆ ਅਤੇ ਨਾਗਰਿਕ ਹਵਾਬਾਜ਼ੀ ਮੰਤਰਾਲੇ ਦੇ ਅਧਿਕਾਰੀਆਂ ਨਾਲ ਉਨ੍ਹਾਂ ਦੇ ਸਬੰਧਾਂ ਬਾਰੇ ਪੁੱਛਗਿੱਛ ਕੀਤੀ ਸੀ। ਇਸ ਮਾਮਲੇ ਵਿੱਚ ਕਥਿਤ ਤੌਰ 'ਤੇ ਕਾਰਪੋਰੇਟ ਲਾਬਿਸਟ ਦੀਪਕ ਤਲਵਾਰ ਸ਼ਾਮਲ ਹਨ।

ਈ.ਡੀ. ਪਹਿਲਾ ਹੀ ਏਅਰ ਇੰਡਿਆ ਦੇ ਕਈ ਅਧਿਕਾਰੀਆਂ ਤੋਂ ਪੁੱਛਗਿੱਛ ਕਰ ਚੁੱਕਾ ਹੈ ਅਤੇ ਤਤਕਾਲੀ ਨਾਗਰਿਕ ਹਵਾਬਾਜ਼ੀ ਸੱਕਤਰ ਅਤੇ ਪ੍ਰਕਿਰਿਆ ਤੇ ਸਮਝੌਤਿਆਂ ਨੂੰ ਅੰਤਿਮ ਰੂਪ ਦੇਣ 'ਚ ਸ਼ਾਮਲ ਹੋਰ ਲੋਕਾਂ ਦੇ ਬਿਆਨਾਂ ਨੂੰ ਦਰਜ ਕਰ ਚੁੱਕਾ ਹੈ। ਏਅਰ ਇੰਡਿਆ ਅਤੇ ਇੰਡਿਅਨ ਏਅਰ ਲਾਈਨਸ ਦੇ ਸਮਝੋਤੇ ਸਮੇਂ ਯੂ.ਪੀ.ਏ. ਸਰਕਾਰ 'ਚ ਨਾਗਰਿਕ ਹਵਾਬਾਜ਼ੀ ਮੰਤਰੀ ਰਹੇ ਪਟੇਲ ਨੇ ਕਿਸੇ ਵੀ ਤਰ੍ਹਾਂ ਦੇ ਗ਼ਲਤ ਕੰਮ ਦੇ ਦੋਸ਼ ਤੋਂ ਇਨਕਾਰ ਕੀਤਾ ਹੈ।

ABOUT THE AUTHOR

...view details