ਨਵੀਂ ਦਿੱਲੀ: ਰੈਨਬੈਕਸੀ ਕੰਪਨੀ ਦੇ 740 ਕਰੋੜ ਰੁਪਏ ਦੀ ਕਥਿਤ ਧੋਖਾਧੜੀ ਦੇ ਮਾਮਲੇ ਵਿੱਚ ਦੋਸ਼ੀ ਸਾਬਕਾ ਸੀਈਓ ਮਾਲਵਿੰਦਰ ਸਿੰਘ ਅਤੇ ਉਸ ਦੇ ਭਰਾ ਸ਼ਿਵਇੰਦਰ ਸਿੰਘ ਦੇ ਟਿਕਾਣਿਆਂ ਉੱਤੇ ਇਨਫ਼ੋਰਸਮੈਂਟ ਡਾਇਰੈਕਟੋਰੇਟ ਵੱਲੋਂ ਛਾਪੇਮਾਰੀ ਕੀਤੀ ਗਈ। ਇਹ ਛਾਪੇ ਮਾਲਵਿੰਦਰ ਸਿੰਘ ਦੇ ਘਰ ਤੇ ਦਿੱਲੀ ਦੀ ਦੋ ਥਾਵਾਂ 'ਤੇ ਮਾਰੇ ਗਏ ਹਨ। ਈਡੀ ਦੇ ਅਧਿਕਾਰੀ ਮੁਤਾਬਕ ਇਹ ਛਾਪੇਮਾਰੀ ਧਨ ਦੇ ਗ਼ੈਰ-ਕਾਨੂੰਨੀ ਲੈਣ-ਦੇਣ ਦੀ ਰੋਕਥਾਮ ਦੇ ਕਾਨੂੰਨ ਦੇ ਆਧਾਰ 'ਤੇ ਕੀਤੀ ਗਈ ਹੈ।
ED ਨੇ ਮਾਲਵਿੰਦਰ ਸਿੰਘ ਤੇ ਸ਼ਿਵਇੰਦਰ ਸਿੰਘ ਦੇ ਟਿਕਾਣਿਆਂ ’ਤੇ ਕੀਤੀ ਛਾਪੇਮਾਰੀ - ਰੈਨਬੈਕਸੀ ਕੰਪਨੀ
ਸਿੰਘ ਭਰਾਵਾਂ ਦੇ ਟਿਕਾਣਿਆਂ ’ਤੇ ਈਡੀ ਵੱਲੋਂ ਛਾਪੇਮਾਰੀ ਕੀਤੀ ਗਈ। ਇਹ ਛਾਪੇਮਾਰੀ 740 ਕਰੋੜ ਰੁਪਏ ਦੀ ਕਥਿਤ ਧੋਖਾਧੜੀ ਦੇ ਮਾਮਲੇ ਵਿੱਚ ਕੀਤੀ ਗਈ ਹੈ।
ਰੈਲੀਗੇਅਰ ਫ਼ਿਨਵੈਸਟ ਲਿਮਿਟੇਡ ਨਾਂਅ ਦੀ ਕੰਪਨੀ ਨੇ ਮਾਲਵਿੰਦਰ ਸਿੰਘ ਤੇ ਉਸ ਦੇ ਭਰਾ 'ਤੇ 740 ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਲਾਏ ਸਨ। ਰੈਲੀਗੇਅਰ ਨੇ ਦਸੰਬਰ ਦੇ ਮਹੀਨੇ 'ਚ ਦਿੱਲੀ ਪੁਲਿਸ ਨੂੰ ਦੋਵਾਂ ਭਰਾਵਾਂ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਸੀ।
ਇਨਫ਼ੋਰਸਮੈਂਟ ਡਾਇਰੈਕਟੋਰੇਟ ਨੇ ਆਰਥਿਕ ਅਪਰਾਧਾਂ ਤਹਿਤ ਸਿੰਘ ਭਰਾਵਾਂ ਦੇ ਵਿਰੁੱਧ ਧਨ ਦੇ ਗ਼ੈਰ-ਕਾਨੂੰਨੀ ਲੈਣ-ਦੇਣ ਦਾ ਮਾਮਲਾ ਦਰਜ ਕੀਤਾ ਸੀ। ਹਾਲ ਹੀ ਦੇ ਵਿੱਚ ਸੁਪਰੀਮ ਕੋਰਟ ਨੇ ਦਾਈਚੀ ਦੇ ਨਾਂਅ ਦੀ ਇੱਕ ਵਿਦੇਸ਼ੀ ਕੰਪਨੀ ਵੱਲੋਂ ਦਾਖ਼ਲ ਕੀਤੀ ਪਟੀਸ਼ਨ ਦੇ ਆਧਾਰ 'ਤੇ ਸੁਣਵਾਈ ਕੀਤੀ ਸੀ। ਦਾਈਚੀ ਵੱਲੋਂ ਵੀ ਸਿੰਘ ਭਰਾਵਾਂ ਤੋਂ 3,500 ਕਰੋੜ ਰੁਪਏ ਲੈਣ ਦੀ ਬੇਨਤੀ ਕੀਤੀ ਗਈ ਸੀ।