ਪੰਜਾਬ

punjab

ETV Bharat / bharat

ਮੇਹੁਲ ਚੌਕਸੀ ਦੀ 24 ਕਰੋੜ ਦੀ ਜ਼ਾਇਦਾਦਤ ਜ਼ਬਤ - national news

ਇਨਫ਼ਾਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਪੰਜਾਬ ਨੈਸ਼ਨਲ ਬੈਂਕ ਦੇ ਘੁਟਾਲੇ ਵਿੱਚ ਭੌਗੜੇ ਮੇਹੁਲ ਚੌਕਸੀ 'ਤੇ ਵੱਡੀ ਕਾਰਵਾਈ ਕੀਤੀ ਹੈ। ਇਨਫ਼ਾਰਸਮੈਂਟ ਡਾਇਰੈਕਟੋਰੇਟ ਨੇ ਮੇਹੁਲ ਚੌਕਸੀ ਦੀ 24 ਕਰੋੜ ਦੀ ਜ਼ਾਇਦਾਦ ਜ਼ਬਤ ਕਰ ਲਈ ਹੈ।

ਫ਼ੋਟੋ

By

Published : Jul 11, 2019, 11:02 PM IST

ਨਵੀਂ ਦਿੱਲੀ: ਇਨਫ਼ਾਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਪੰਜਾਬ ਨੈਸ਼ਨਲ ਬੈਂਕ ਦੇ ਘੁਟਾਲੇ ਵਿੱਚ ਭੌਗੜੇ ਮੇਹੁਲ ਚੌਕਸੀ ਦੀ 24 ਕਰੋੜ ਦੀ ਜ਼ਾਇਦਾਦ ਜ਼ਬਤ ਕਰ ਲਈ ਹੈ। ਇਸ ਵਿੱਚ ਉਨ੍ਹਾਂ ਦੀ ਅਚੱਲ ਸੰਪਤੀ, ਕੀਮਤੀ ਵਸਤਾਂ, ਗੱਡੀਆਂ, ਬੈਂਕ ਅਕਾਊਂਟ ਆਦਿ ਸ਼ਾਮਲ ਹਨ। ਮਨੀ ਲਾਂਡਰਿੰਗ ਐਕਟ 2002 (PMLA) ਤਹਿਤ ਇਨਫ਼ਾਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਇਹ ਕਾਰਵਾਈ ਕੀਤੀ।

ਇਹ ਵੀ ਪੜ੍ਹੋ: ਮੀਂਹ ਕਿਸੇ ਨੂੰ ਵਾਦੀ ਤੇ ਕਿਸੇ ਨੂੰ ਸੁਆਦੀ

ਪੰਜਾਬ ਨੈਸ਼ਨਲ ਬੈਂਕ ਦੇ ਘੋਟਾਲੇ ਦੇ ਸਹਿ ਦੋਸ਼ੀ ਤੇ ਮੇਹੁਲ ਚੌਕਸੀ ਅੱਜ ਕੱਲ੍ਹ ਐਂਟੀਗੁਆ ਵਿੱਚ ਰਿਹ ਰਿਹਾ ਹੈ। ਭਾਰਤ ਸਰਕਾਰ ਭੌਗੜੇ ਮੇਹੁਲ ਚੌਕਸੀ ਤੇ ਨੀਰਵ ਮੋਦੀ ਦੀ ਸਪੁਰਦਗੀ ਦੀਆਂ ਕੋਸ਼ਿਸ਼ਾਂ ਵਿੱਚ ਲੱਗੀ ਹੋਈ ਹੈ। ਦੱਸ ਦਈਏ, ਇਸ ਤੋਂ ਪਹਿਲਾਂ ਫ਼ਰਾਰ ਮੁੱਖ ਦੋਸ਼ੀ ਹੀਰਾ ਕਾਰੋਬਾਰੀ ਮੇਹੁਲ ਚੌਕਸੀ ਦੇ ਮਾਮਲੇ ਨੂੰ ਲੈ ਕੇ ਕੇਂਦਰ ਸਰਕਾਰ ਅਤੇ ਇਨਫ਼ਾਰਸਮੈਂਟ ਡਾਇਰੈਕਟੋਰੇਟ (ਈਡੀ) ਸੁਪਰੀਮ ਕੋਰਟ ਪਹੁੰਚਿਆ। ਈਡੀ ਅਤੇ ਕੇਂਦਰ ਸਰਕਾਰ ਨੇ ਬੰਬਈ ਹਾਈ ਕੋਰਟ ਦੇ ਫ਼ੈਸਲੇ ਨੂੰ ਚੁਣੌਤੀ ਦਿੱਤੀ ਹੈ।

ਸੁਪਰੀਮ ਕੋਰਟ ਵਿੱਚ ਕੇਂਦਰ ਸਰਕਾਰ ਨੇ ਮੇਹੁਲ ਚੌਕਸੀ ਦੀ ਯਾਤਰਾ ਕਰਨ ਲਈ ਯੋਗ ਹੋਣ ਲਈ ਉਸ ਦੀ ਮੈਡੀਕਲ ਰਿਪੋਰਟ ਦੀ ਜ਼ਰੂਰਤ 'ਤੇ ਮੁੰਬਈ ਹਾਈ ਕੋਰਟ ਦੇ ਫ਼ੈਸਲੇ ਵਿਰੁੱਧ ਅਪੀਲ ਦਰਜ ਕੀਤੀ ਸੀ।

ABOUT THE AUTHOR

...view details