ਪੰਜਾਬ

punjab

ETV Bharat / bharat

ਫ਼ਾਰੂਕ ਅਬਦੁੱਲਾ ਈਡੀ ਦੇ ਸ਼ਿਕੱਜੇ 'ਚ - ਕ੍ਰਿਕਟ ਸਹੂਲਤਾ

ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫ਼ਾਰੂਕ ਅਬਦੁੱਲਾ ਤੋਂ ਈਡੀ ਨੇ ਚੰਡੀਗੜ੍ਹ ਵਿੱਚ ਪੁੱਛਗਿਛ ਕੀਤੀ ਗਈ। ਇਹ ਪੁੱਛਗਿੱਛ ਜੰਮੂ-ਕਸ਼ਮੀਰ ਕ੍ਰਿਕਟ ਐਸੋਸੀਏਸ਼ਨ ਵਿੱਚ ਗੜਬੜੀ ਨੂੰ ਲੈ ਕੇ ਕੀਤੀ ਗਈ। ਕ੍ਰਿਕਟ ਐਸੋਸੀਏਸ਼ਨ ਵਿੱਚ 43.69 ਕਰੋੜ ਰੁਪਏ ਦਾ ਘਪਲੇ ਦਾ ਮਾਮਲਾ ਹੈ।

Farooq Abdullah ED

By

Published : Aug 1, 2019, 9:01 AM IST

ਨਵੀ ਦਿੱਲੀ: ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫ਼ਾਰੂਕ ਅਬਦੁੱਲਾ ਤੋਂ ਈਡੀ ਨੇ ਚੰਡੀਗੜ੍ਹ ਸੈਕਟਰ 18 ਸਥਿਤ ਦਫ਼ਤਰ ਵਿੱਚ ਪੁੱਛਗਿੱਛ ਕੀਤੀ। ਫ਼ਾਰੂਕ ਅਬਦੂਲਾ ਤੋਂ ਇਹ ਪੁੱਛਗਿੱਛ ਜੰਮੂ-ਕਸ਼ਮੀਰ ਕ੍ਰਿਕਟ ਐਸੋਸੀਏਸ਼ਨ ਵਿੱਚ ਗੜਬੜੀ ਨੂੰ ਲੈ ਕੇ ਕੀਤੀ ਗਈ।
ਜਾਣਕਾਰੀ ਅਨੁਸਾਰ ਫ਼ਾਰੂਕ ਅਬਦੁੱਲਾ ਦਿਨ ਵਿੱਚ ਕਰੀਬ 11 ਵਜੇ ਈਡੀ ਦੇ ਦਫ਼ਤਰ ਪਹੁੰਚੇ। ਫ਼ਾਰੂਕ ਅਬਦੁੱਲਾ ਭਾਰੀ ਸੁਰੱਖਿਆ ਦੇ ਘੇਰੇ ਵਿੱਚ ਈਡੀ ਦੇ ਦਫ਼ਤਰ ਪਹੁੰਚੇ।
ਫ਼ਾਰੂਕ ਅਬਦੁੱਲਾ ਨਾਲ ਉਨ੍ਹਾਂ ਦੇ ਵਕੀਲ ਵੀ ਸੀ ਪਰ ਉਨ੍ਹਾਂ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀ ਦਿੱਤੀ ਗਈ। ਈਡੀ ਦਫ਼ਤਰ ਦੇ ਬਾਹਰ ਸਖ਼ਤ ਪ੍ਰਬੰਧਾਂ ਕਰਕੇ ਕਿਸੇ ਨੂੰ ਵੀ ਈਡੀ ਦਫ਼ਤਰ ਵਿਚ ਜਾਣ ਦੀ ਇਜਾਜ਼ਤ ਨਹੀ ਸੀ।
ਈਡੀ ਵੱਲੋਂ ਕੀਤੀ ਗਈ ਪੁੱਛਗਿੱਛ ਬਾਰੇ ਕੋਈ ਜਾਣਕਾਰੀ ਨਹੀ ਦਿੱਤੀ ਗਈ।
ਦੱਸ ਦੇਈਏ ਕਿ ਸੀਬੀਆਈ ਨੇ ਜੰਮੂ-ਕਸ਼ਮੀਰ ਕ੍ਰਿਕਟ ਐਸੋਸੀਏਸ਼ਨ ਦੇ ਕੋਸ਼ ਵਿੱਚ ਗੜਬੜੀਆਂ ਮਾਮਲੇ ਵਿੱਚ ਫ਼ਾਰੂਕ ਅਬਦੁੱਲਾ ਅਤੇ ਤਿੰਨ ਹੋਰਾਂ ਵਿਰੁੱਧ ਸ੍ਰੀਨਗਰ ਦੀ ਇਕ ਅਦਾਲਤ ਵਿਚ ਕੁੱਝ ਸਮਾਂ ਪਹਿਲਾਂ ਚਾਰਜਸ਼ੀਟ ਦਾਖ਼ਲ ਕੀਤੀ ਸੀ। ਸੀਬੀਆਈ ਨੇ ਐਸੋਸੀਏਸ਼ਨ ਦੇ ਤਤਕਲੀ ਪ੍ਰਧਾਨ ਫ਼ਾਰੂਕ ਅਬਦੁੱਲਾ, ਮੁਹੱਮਦ ਸਲੀਮ ਖ਼ਾਨ, ਤਤਕਲੀ ਖ਼ਜ਼ਾਨਚੀ ਅਹਿਸਾਨ ਅਹਿਮਦ ਮਿਰਜ਼ਾ ਅਤੇ ਜੇ ਐਂਡ ਕੇ ਬੈਂਕ ਦੇ ਇੱਕ ਕਰਮਚਾਰੀ ਬਸ਼ੀਰ ਅਹਿਮਦ ਮਿਸਗਰ ਤੇ ਅਪਾਰਧਕ ਸਾਜਸ਼ ਅਤੇ ਧੋਖਾਧੜੀ ਦੇ ਦੋਸ਼ ਲਗਾਏ ਗਏ ਸਨ।
ਜਾਂਚ ਏਜੰਸੀ ਨੇ ਕਿਹਾ ਸੀ ਕਿ ਬੀਸੀਸੀਆਈ ਨੇ 2002 ਤੋਂ 2011 ਦੇ ਵਿੱਚ ਰਾਜ ਵਿਚ ਕ੍ਰਿਕਟ ਸਹੂਲਤਾ ਦੇ ਵਿਕਾਸ ਲਈ 112 ਕਰੋੜ ਰੁਪਏ ਦਿੱਤੇ ਸਨ ਪਰ ਮੁਲਜ਼ਮਾਂ ਨੇ ਇਸ ਰਕਮ ਵਿੱਚੋ 43.69 ਕਰੋੜ ਰੁਪਏ ਦਾ ਗਬ਼ਨ ਕਰ ਲਿਆ।

ABOUT THE AUTHOR

...view details