ਨਵੀਂ ਦਿੱਲੀ:ਇਨਫ਼ੋਰਸਮੈਂਟ ਡਾਇਰੈਕਟੋਰੇਟ ਵਲੋਂ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਦੇ ਭਾਣਜੇ ਰਤੁਲ ਪੁਰੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਰਤੂਲ 'ਤੇ ਸੈਂਟਰਲ ਬੈਂਕ ਆਫ਼ ਇੰਡੀਆ ਨਾਲ 354 ਕਰੋੜ ਰੁਪਏ ਦੀ ਧੋਖਾਧੜੀ ਕਰਨ ਦੇ ਆਰੋਪ ਹਨ। ਰਤੁਲ ਪੁਰੀ ਪਹਿਲਾਂ ‘ਮੋਜ਼ਰ ਬੇਅਰ’ ਨਾਂਅ ਦੀ ਕੰਪਨੀ ਦੇ ਕਾਰਜਕਾਰੀ ਨਿਰਦੇਸ਼ਕ ਰਹਿ ਚੁੱਕੇ ਹਨ। ਇਸ ਦੇ ਨਾਲ ਹੀ ਸੀਬੀਆਈ ਨੇ ਰਤੁਲ ਵਿਰੁੱਧ ਕੁੱਝ ਹੋਰ ਬੈਂਕ ਨਾਲ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਸੀ।
ਸੀਬੀਆਈ ਨੇ ਰਤੁਲ ਵਿਰੁੱਧ ਕੀਤਾ ਸੀ ਕੇਸ ਦਰਜ
ਸੀਬੀਆਈ ਨੇ ਤਿੰਨ ਦਿਨ ਪਹਿਲਾਂ ਰਤੁਲ ਪੁਰੀ ਵਿਰੁੱਧ ਕੇਸ ਦਰਜ ਕੀਤਾ ਸੀ ਤੇ ਮੰਗਲਵਾਰ ਨੂੰ ED ਨੇ ਰਤੁਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸੀਬੀਆਈ ਨੇ ਰਤੁਲ ਪੁਰੀ ਤੋਂ ਇਲਾਵਾ ਉਸ ਦੇ ਪਿਤਾ ਤੇ ਮੈਨੇਜਿੰਗ ਡਾਇਰੈਕਟਰ ਦੀਪਕ ਪੁਰੀ, ਮੁਖ ਮੰਤਰੀ ਕਮਲ ਨਾਥ ਦੀ ਭੈਣ ਡਾਇਰੈਕਟਰ ਨੀਤਾ ਪੁਰੀ, ਡਾਇਰੈਕਟਰ ਸੰਜੇ ਜੈਨ ਅਤੇ ਡਾਇਰੈਕਟਰ ਵਿਨੀਤ ਸ਼ਰਮਾ ਵਿਰੁੱਧ ਕਥਿਤ ਅਪਰਾਧਕ ਸਾਜ਼ਿਸ਼ ਰਚਣ, ਧੋਖਾਧੜੀ ਕਰਨ, ਜਾਅਲੀ ਦਸਤਾਵੇਜ਼ ਤਿਆਰ ਕਰਨ ਤੇ ਭ੍ਰਿਸ਼ਟਚਾਰ ਦਾ ਮਾਮਲਾ ਦਰਜ ਕੀਤੇ ਹਨ।