ਨਵੀਂ ਦਿੱਲੀ: ਪੂਰਬੀ ਦਿੱਲੀ ਦੇ ਮਯੂਰ ਵਿਹਾਰ ਖੇਤਰ ਦੇ ਚਿੱਲਾ ਪਿੰਡ ਵਿੱਚ ਹੈਰਾਨੀ ਵਾਲੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਇੱਥੇ ਇੱਕ ਆਲਟੋ ਕਾਰ ਸਵਾਰ ਨੇ ਸ਼ਰਾਬ ਦੇ ਨਸ਼ੇ 'ਚ ਬਜ਼ੁਰਗ ਔਰਤ ਨੂੰ ਦਰੜ ਦਿੱਤਾ। ਇਸ ਦੌਰਾਨ ਮੌਕੇ 'ਤੇ ਮੌਜੂਦ ਲੋਕਾਂ ਨੇ ਬਜ਼ੁਰਗ ਔਰਤ ਨੂੰ ਬਚਾਇਆ।
ਉੱਥੇ ਮੌਜੂਦ ਲੋਕਾਂ ਨੇ ਕਾਰ ਚਾਲਕ ਨੂੰ ਮੌਕੇ 'ਤੇ ਫੜ ਲਿਆ ਅਤੇ ਉਸ ਨੂੰ ਮਯੂਰ ਵਿਹਾਰ ਥਾਣੇ ਦੇ ਹਵਾਲੇ ਕਰ ਦਿੱਤਾ। ਜ਼ਖਮੀ ਬਜ਼ੁਰਗ ਔਰਤ ਦੀ ਪਛਾਣ ਅਜਿਤਾ ਰਾਣੀ ਵਜੋਂ ਹੋਈ ਹੈ। ਮੌਕੇ 'ਤੇ ਮੌਜੂਦ ਲੋਕਾਂ ਨੇ ਜ਼ਖ਼ਮੀ ਔਰਤ ਨੂੰ ਹਸਪਤਾਲ ਪਹੁੰਚਾਇਆ। ਫਿਲਹਾਲ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ: ਕੋਰੋਨਿਲ ਨੂੰ ਲੈ ਕੇ ਰਾਜਸਥਾਨ ਹਾਈ ਕੋਰਟ ਨੇ ਪਤੰਜਲੀ ਨੂੰ ਜਾਰੀ ਕੀਤਾ ਨੋਟਿਸ, 4 ਹਫ਼ਤਿਆਂ 'ਚ ਮੰਗਿਆ ਜਵਾਬ
ਦੱਸਿਆ ਜਾ ਰਿਹਾ ਹੈ ਕਿ ਅਲਟੋ ਕਾਰ ਦਾ ਮਾਲਕ ਸਬ ਇੰਸਪੈਕਟਰ ਯੋਗੇਂਦਰ ਹੈ ਜੋ ਦਿੱਲੀ ਪੁਲਿਸ ਦੇ ਪੀਸੀਆਰ ਵਿੱਚ ਤਾਇਨਾਤ ਹੈ। ਉਸ ਵਕਤ ਪੁਲਿਸ ਮੁਲਾਜ਼ਮ ਦਾ ਦੋਸਤ ਗੱਡੀ ਚਲਾ ਰਿਹਾ ਸੀ। ਇਸ ਮਾਮਲੇ ਬਾਰੇ ਯੋਗੇਂਦਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ।
ਇਸ ਮਾਮਲੇ 'ਚ ਦਿੱਲੀ ਪੁਲਿਸ ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਇਸ ਵਿੱਚ ਕੋਈ ਵੀ ਦਿੱਲੀ ਪੁਲਿਸ ਦਾ ਅਧਿਕਾਰੀ ਸ਼ਾਮਲ ਨਹੀਂ ਹੈ। ਪੁਲਿਸ ਨੇ ਸਪੱਸ਼ਟ ਕੀਤਾ ਕਿ ਦਿੱਲੀ ਪੁਲਿਸ ਦੇ ਅਧਿਕਾਰੀ ਦਾ ਗਾਜ਼ੀਪੁਰ ਵਿੱਚ ਵਾਪਰੀ ਘਟਨਾ ਨਾਲ ਕੋਈ ਸੰਬਧ ਨਹੀਂ ਹੈ।