ਦਿੱਲੀ-ਐੱਨਸੀਆਰ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ - NCR
ਰਾਜਧਾਨੀ ਦਿੱਲੀ ਵਿੱਚ ਭੂਚਾਲ ਦੇ ਝਟਕੇ। ਗ਼ਾਜ਼ਿਆਬਾਦ ਨੋਇਡਾ ਵਿੱਚ ਵੀ ਆਇਆ ਭੂਚਾਲ. ਹਾਲੇ ਤੱਕ ਕਿਸੇ ਤਰ੍ਹਾਂ ਦੇ ਜਾਨਮਾਲ ਦੇ ਨੁਕਸਾਨ ਦੀ ਖ਼ਬਰ ਨਹੀਂ ਹੈ।
ਨਵੀਂ ਦਿੱਲੀ: ਰਾਜਧਾਨੀ ਵਿੱਚ ਸਵੇਰੇ 8:02 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਦੱਸਿਆ ਜਾ ਰਿਹਾ ਹੈ ਕਿ ਦਿੱਲੀ-ਗਾਜੀਆਬਾਦ ਨੋਇਡਾ ਵਿੱਚ ਭੂਚਾਲ ਦੇ ਘੱਟ ਝਟਕੇ ਮਹਿਸੂਸ ਕੀਤੇ ਗਏ ਹਨ। ਹਾਲਾਂਕਿ ਹਾਲੇ ਤੱਕ ਕਿਸੇ ਦੀ ਜਾਨਮਾਲ ਦੀ ਖ਼ਬਰ ਨਹੀਂ ਹੈ।
ਜਾਣਕਾਰੀ ਮੁਤਾਬਕ ਉੱਤਰ ਪ੍ਰਦੇਸ਼ ਦਾ ਸ਼ਹਿਰ ਬਾਗਪਤ ਭੂਚਾਲ ਦਾ ਕੇਂਦਰ ਸੀ। ਇਸ ਦੇ ਨਾਲ ਹੀ ਭੂਚਾਲ ਦੇ ਝਟਕਿਆਂ ਕਰਕੇ ਲੋਕਾਂ ਨੂੰ ਆਪਣੇ ਘਰਾਂ ਤੋਂ ਬਾਹਰ ਨਿਕਲਨਾ ਪਿਆ।
ਦੱਸ ਦਈਏ, ਪਿਛਲੇ ਦਿਨੀਂ ਦਿੱਲੀ ਐੱਨਸੀਆਰ ਦੇ ਕੁਝ ਇਲਾਕਿਆਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ ਤੇ ਅੱਜ ਫਿਰ ਸਵੇਰੇ ਹੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਹਾਲਾਂਕਿ ਰਿਕਟਰ ਸਕੇਲ 'ਤੇ ਭੂਟਾਲ ਦੀ ਤੀਬਰਤਾ ਦੇ ਆਂਕੜੇ ਬਰਾਬਰ ਨਹੀਂ ਆਏ ਹਨ ਪਰ ਦਿੱਲੀ ਐੱਨਸੀਆਰ 'ਚ ਲਗਾਤਾਰ ਆ ਰਹੇ ਹਨ।