ਜਕਾਰਤਾ: ਇੰਡੋਨੇਸ਼ੀਆ ਦੇ ਉੱਤਰੀ ਮਲੂਕੂ ਤੱਟ ਨੇੜੇ 7.1 ਤੀਬਰਤਾ ਉੱਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਹਾਲਾਂਕਿ, ਵਿਗਿਆਨੀਆਂ ਦਾ ਕਹਿਣਾ ਹੈ ਕਿ ਸੁਨਾਮੀ ਦਾ ਕੋਈ ਖ਼ਤਰਾ ਨਹੀਂ ਹੈ। ਭੂਚਾਲ ਦਾ ਕੇਂਦਰ ਸਮੁੰਦਰ ਤੋਂ 45 ਕਿਲੋਮੀਟਰ ਹੇਠਾਂ ਅਤੇ ਤੱਟਵਰਤੀ ਸ਼ਹਿਰ ਤੋਂ 140 ਕਿਲੋਮੀਟਰ ਸਮੁੰਦਰ ਦੇ ਅੰਦਰ ਸੀ। ਯੂਐਸ ਸੁਨਾਮੀ ਵਾਰਨਿੰਗ ਸੈਂਟਰ ਨੇ ਕਿਹਾ ਹੈ ਕਿ ਇਸ ਭੂਚਾਲ ਨਾਲ ਤਬਾਹੀ ਕਰਨ ਵਾਲੀ ਸੁਨਾਮੀ ਆਉਣ ਦੀ ਕੋਈ ਸੰਭਾਵਨਾ ਨਹੀਂ ਹੈ।
ਇੰਡੋਨੇਸ਼ੀਆ ਦੀ ਮੌਸਮ ਅਤੇ ਜਲਵਾਯੂ ਏਜੰਸੀ ਨੇ ਲੋਕਾਂ ਨੂੰ ਸਾਵਧਾਨ ਰਹਿਣ ਅਤੇ ਸਮੁੰਦਰੀ ਕੰਢਿਆਂ ਵੱਲ ਨਾ ਜਾਣ ਦੀ ਚੇਤਾਵਨੀ ਜਾਰੀ ਕੀਤੀ ਹੈ। ਕੰਢੀ ਇਲਾਕਿਆਂ ਵਿੱਚ ਰਾਤ 1 ਵਜੇ (ਭਾਰਤ ਦੇ 11:30) ਤੱਟਵਰਤੀ ਇਲਾਕਿਆਂ ਵਿੱਚ ਤੇਜ਼ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਲੋਕ ਡਰ ਨਾਲ ਆਪਣੇ ਘਰਾਂ ਤੋਂ ਬਾਹਰ ਆ ਗਏ। ਦੱਸ ਦਈਏ ਕਿ ਇੰਡੋਨੇਸ਼ੀਆ ਵਿੱਚ ਜਵਾਲਾਮੁਖੀ ਵਿਸਫੋਟ ਅਤੇ ਟੈਕਟੌਨਿਕ ਪਲੇਟ ਦੇ ਟੱਕਰਾਉਣ ਕਾਰਨ ਭੂਚਾਲ ਅਕਸਰ ਆਉਂਦਾ ਰਹਿੰਦਾ ਹੈ।