ਹਿਮਾਚਲ ਪ੍ਰਦੇਸ਼: ਹਿਮਾਚਲ ਪ੍ਰਦੇਸ਼ ਦੇ ਚੰਬਾ ਇਲਾਕੇ ਵਿੱਚ ਅੱਜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ਉੱਤੇ 3.2 ਮਾਪੀ ਗਈ ਹੈ। ਫ਼ਿਲਹਾਲ ਜਾਨ-ਮਾਲ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਇਸ ਤੋਂ ਪਹਿਲਾਂ ਹਿਮਾਚਲ ਵਿੱਚ 26 ਫ਼ਰਵਰੀ ਤੋਂ ਲੈ ਕੇ ਹੁਣ ਤੱਕ ਧਰਤੀ 6 ਵੀਂ ਵਾਰ ਹਿੱਲ ਚੁੱਕੀ ਹੈ।
ਹਿਮਾਚਲ ਪ੍ਰਦੇਸ਼ ਦੇ ਚੰਬਾ ਇਲਾਕੇ ਵਿੱਚ ਸ਼ਨੀਵਾਰ ਨੂੰ ਮੁੜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ ਉੱਤੇ ਇਸ ਦੀ ਤੀਬਰਤਾ 3.2 ਮਾਪੀ ਗਈ ਹੈ। ਕਿਸੇ ਵੀ ਤਰ੍ਹਾਂ ਦੇ ਜਾਨ-ਮਾਲ ਨੁਕਸਾਨ ਤੋਂ ਬਚਾਅ ਰਿਹਾ ਹੈ।
ਇਸ ਤੋਂ ਪਹਿਲਾ, ਬੀਤੇ ਦਿਨ ਸ਼ੁਕਰਵਾਰ ਨੂੰ ਵੀ ਭੂਚਾਲ ਦੇ ਝਟਕੇ ਰਾਜ ਦੇ ਕੁੱਲੂ ਅਤੇ ਚੰਬਾ ਜ਼ਿਲ੍ਹਿਆਂ ਵਿੱਚ ਮਹਿਸੂਸ ਕੀਤੇ ਗਏ ਸਨ। ਇਹ ਝਟਕੇ ਸਵੇਰੇ ਕਰੀਬ 10.48 ਵਜੇ ਮਹਿਸੂਸ ਕੀਤੇ ਗਏ ਸੀ। ਭੂਚਾਲ ਦੀ ਤੀਬਰਤਾ ਉਸ ਸਮੇਂ ਰਿਕਟਰ ਪੈਮਾਨੇ 'ਤੇ 2.7 ਮਾਪੀ ਗਈ। ਇਸ ਦਾ ਕੇਂਦਰ ਕੁੱਲੂ ਜ਼ਿਲੇ ਵਿੱਚ ਜ਼ਮੀਨ ਦੇ ਅੰਦਰ ਪੰਜ ਕਿਲੋਮੀਟਰ ਡੂੰਘਾ ਸੀ। ਹਾਲਾਂਕਿ, ਭੂਚਾਲ ਤੋਂ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਖ਼ਬਰ ਨਹੀਂ ਸੀ।
ਜ਼ਿਕਰਯੋਗ ਹੈ ਕਿ 26 ਤੋਂ 27 ਫ਼ਰਵਰੀ ਨੂੰ ਵੀ ਜੰਮੂ ਕਸ਼ਮੀਰ ਤੋਂ ਸਟੇ ਚੰਬਾ ਜ਼ਿਲ੍ਹੇ ਦੇ ਕੁੱਝ ਖੇਤਰਾਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾ ਚੁੱਕੇ ਹਨ।
ਇਹ ਵੀ ਪੜ੍ਹੋ: ਸਰਕਾਰ ਦੀ ਅਣਦੇਖੀ, ਖ਼ਤਰੇ 'ਚ ਹੈ ਹੱਥੀਂ ਬਣਾਏ ਜਾਂਦੇ ਕੱਪੜਿਆਂ ਦਾ ਕਿੱਤਾ