ਨਵੀਂ ਦਿੱਲੀ: 22 ਜੁਲਾਈ ਨੂੰ ਲਾਂਚ ਕੀਤਾ ਗਿਆ ਚੰਦਰਯਾਨ-2 ਲਗਾਤਾਰ ਆਪਣੇ ਟੀਚੇ ਵੱਲ ਵਧ ਰਿਹਾ ਹੈ। ਚੰਦਰਯਾਨ-2 ਰਾਹੀਂ ਭੇਜੀਆਂ ਧਰਤੀ ਦੀਆਂ ਤਸਵੀਰਾਂ ਨੂੰ ਇਸਰੋ ਨੇ ਜਾਰੀ ਕੀਤਾ ਹੈ ਜੋ ਕਿ ਬੇਹਦ ਅਨੋਖੀਆਂ ਹਨ।
Chandrayaan-2 ਨੇ ਧਰਤੀ ਦੀਆਂ ਅਨੋਖੀਆਂ ਤਸਵੀਰਾਂ ਭੇਜੀਆਂ
ਚੰਦਰਯਾਨ-2 ਨੇ ਪਹਿਲੀ ਵਾਰ ਧਰਤੀ ਦੀਆਂ ਚਾਰ ਤਸਵੀਰਾਂ ਜਾਰੀ ਕੀਤੀਆਂ ਹਨ। ਇਹ ਤਸਵੀਰਾਂ ਲਗਭਗ 5,000 ਕਿਮੀ ਦੀ ਦੂਰੀ ਤੋਂ ਪੁਲਾੜ 'ਤੇ ਲੱਗੇ LI4 ਕੈਮਰੇ ਨਾਲ ਲਈਆਂ ਗਈਆਂ ਹਨ।
ਚੰਦਰਯਾਨ-2 ਨੇ ਇਹ ਤਸਵੀਰਾਂ ਸਨਿਚਰਵਾਰ ਰਾਤ 10.58 ਤੋਂ 11.07 ਵਜੇ ਦਰਮਿਆਨ ਲਈਆਂ ਹਨ। ਇਸਰੋ ਨੇ ਧਰਤੀ ਦੀਆਂ ਚਾਰ ਤਸਵੀਰਾਂ ਦਾ ਇਕ ਸੈੱਟ ਜਾਰੀ ਕੀਤਾ ਹੈ। ਇਸਰੋ ਮੁਤਾਬਕ ਇਹ ਤਸਵੀਰਾਂ ਕ੍ਰਿਸਟਲ ਕਲੀਅਰ ਹਨ ਤੇ ਪੁਲਾੜ ਪੂਰੀ ਤਰ੍ਹਾਂ ਨਾਲ ਸਧਾਰਨ ਹੈ। ਇਹ ਤਸਵੀਰਾਂ ਲਗਭਗ 5,000 ਕਿਮੀ ਦੀ ਦੂਰੀ ਤੋਂ ਪੁਲਾੜ 'ਤੇ ਲੱਗੇ LI4 ਕੈਮਰੇ ਨਾਲ ਲਈਆਂ ਗਈਆਂ ਹਨ। ਤਸਵੀਰਾਂ 'ਚ ਪ੍ਰਸ਼ਾਂਤ ਮਹਾਸਾਗਰ ਤੇ ਅਮਰੀਕੀ ਮਹਾਦੀਪ ਦੇ ਕੁਝ ਹਿੱਸਿਆ ਨੂੰ ਦੇਖਿਆ ਜਾ ਸਕਦਾ ਹੈ।
22 ਜੁਲਾਈ ਨੂੰ ਲਾਂਚ ਕੀਤਾ ਗਿਆ ਚੰਦਰਯਾਨ-2 ਸਤੰਬਰ 6 ਜਾਂ 7 ਨੂੰ ਚੰਦਰਮਾ 'ਤੇ ਸਾਫ਼ਟ ਲੈਡਿੰਗ ਕਰੇਗਾ ਜਿਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਾਈਵ ਦੇਖਣਗੇ। ਜੋ ਕਿ ਸਾਰੇ ਭਾਰਤੀਆਂ ਦੇ ਲਈ ਮਾਣ ਵਾਲੀ ਗੱਲ ਹੋਵੇਗੀ।