ਪੰਜਾਬ

punjab

ETV Bharat / bharat

ਚੀਨ-ਭਾਰਤ ਸਰਹੱਦ ਤੋਂ ਫੌਜਾਂ ਦੇ ਪਿੱਛੇ ਹਟਣ ਦੀ ਪ੍ਰਕਿਰਿਆ ਜਾਰੀ: ਐਸ. ਜੈਸ਼ੰਕਰ

ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਇੰਡੀਆ ਗਲੋਬਲ ਵੀਕ ਮੌਕੇ ਇੱਕ ਵੀਡੀਓ ਸੰਵਾਦ ਸੈਸ਼ਨ ਵਿੱਚ ਕਿਹਾ, ‘ਅਸੀਂ ਫੌਜੀਆਂ ਦੇ ਪਿੱਛੇ ਹਟਣ ਦੀ ਲੋੜ ‘ਤੇ ਸਹਿਮਤ ਹੋਏ ਹਾਂ ਕਿਉਂਕਿ ਦੋਵੇਂ ਪਾਸਿਆਂ ਦੇ ਫੌਜੀ ਇੱਕ ਦੂਜੇ ਦੇ ਬਹੁਤ ਨੇੜੇ ਤਾਇਨਾਤ ਹਨ। ਇਸ ਲਈ ਪਿੱਛੇ ਹਟਣ ਤੇ ਤਣਾਅ ਘੱਟ ਕਰਨ ਦੀ ਕੋਸ਼ਿਸ਼ 'ਤੇ ਸਹਿਮਤੀ ਬਣੀ ਹੈ।'

ਚੀਨ-ਭਾਰਤ ਸਰਹੱਦ ਤੋਂ ਫੌਜਾਂ ਦੇ ਪਿੱਛੇ ਜਾਣ ਦੀ ਪ੍ਰਕਿਰਿਆ ਜਾਰੀ
ਚੀਨ-ਭਾਰਤ ਸਰਹੱਦ ਤੋਂ ਫੌਜਾਂ ਦੇ ਪਿੱਛੇ ਜਾਣ ਦੀ ਪ੍ਰਕਿਰਿਆ ਜਾਰੀ

By

Published : Jul 12, 2020, 9:31 AM IST

ਨਵੀਂ ਦਿੱਲੀ: ਭਾਰਤ ਅਤੇ ਚੀਨ ਦਰਮਿਆਨ ਪੂਰਬੀ ਲੱਦਾਖ ਦੀ ਸਰਹੱਦ 'ਤੇ ਪਿਛਲੇ ਕੁਝ ਹਫਤਿਆਂ ਤੋਂ ਜਾਰੀ ਤਣਾਅ ਨੂੰ ਘੱਟ ਕਰਨ ਦੀਆਂ ਕੋਸ਼ਿਸ਼ਾ ਕੀਤੀਆਂ ਜਾ ਰਹੀਆਂ ਹਨ। ਅਜਿਹੇ 'ਚ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਸ਼ਨੀਵਾਰ ਨੂੰ ਕਿਹਾ ਕਿ ਦੋਹਾਂ ਦੇਸ਼ਾਂ ਦਰਮਿਆਨ ਫੌਜ ਨੂੰ ਪਿੱਛੇ ਹਟਾਉਣ ਤੇ ਤਣਾਅ ਘੱਟ ਕਰਨ ਦੀ ਕੋਸ਼ਿਸ਼ ਨੂੰ ਲੈ ਕੇ ਸਹਿਮਤੀ ਬਣੀ ਹੈ ਤੇ ਕੰਮ ਕਾਫੀ ਹੱਦ ਤੱਕ ਤਰੱਕੀ 'ਤੇ ਹੈ।

ਜੈਸ਼ੰਕਰ ਨੇ ਇੰਡੀਆ ਗਲੋਬਲ ਵੀਕ ਮੌਕੇ ਮੌਕੇ ਇੱਕ ਵੀਡੀਓ ਸੰਵਾਦ ਸੈਸ਼ਨ ਵਿੱਚ ਕਿਹਾ, ‘ਅਸੀਂ ਫੌਜੀਆਂ ਦੇ ਪਿੱਛੇ ਹਟਣ ਦੀ ਲੋੜ ‘ਤੇ ਸਹਿਮਤ ਹੋਏ ਹਾਂ ਕਿਉਂਕਿ ਦੋਵੇਂ ਪਾਸਿਆਂ ਦੇ ਫੌਜੀ ਇੱਕ ਦੂਜੇ ਦੇ ਬਹੁਤ ਨੇੜੇ ਤਾਇਨਾਤ ਹਨ। ਇਸ ਲਈ ਪਿੱਛੇ ਹਟਣ ਤੇ ਤਣਾਅ ਘੱਟ ਕਰਨ ਦੀ ਕੋਸ਼ਿਸ਼ 'ਤੇ ਸਹਿਮਤੀ ਬਣੀ ਹੈ।'

ਜੈਸ਼ੰਕਰ ਨੇ ਕਿਹਾ, 'ਇਹ ਹੁਣੇ ਸ਼ੁਰੂ ਹੋਇਆ ਹੈ। ਕੰਮ ਕਾਫ਼ੀ ਹੱਦ ਤੱਕ ਜਾਰੀ ਹੈ। ਇਸ ਸਮੇਂ ਮੈਂ ਇਸ ਤੋਂ ਵੱਧ ਨਹੀਂ ਕਹਿਣਾ ਚਾਹੁੰਦਾ।' ਇਕ ਦਿਨ ਪਹਿਲਾਂ ਹੀ ਭਾਰਤ ਅਤੇ ਚੀਨ ਨੇ ਇੱਕ ਹੋਰ ਦੌਰ ਦੀ ਕੂਟਨੀਤਕ ਗੱਲਬਾਤ ਕੀਤੀ ਜਿਸ 'ਚ ਦੋਹਾਂ ਧਿਰਾਂ ਨੇ ਸਮੇਂ ਸਿਰ ਪੂਰਬੀ ਲੱਦਾਖ ਵਿੱਚ ਫ਼ੌਜਾਂ ਦੇ ਮੁਕੰਮਲ ਵਾਪਸੀ ਦੀ ਦਿਸ਼ਾ 'ਚ ਅੱਗੇ ਵਧਣ ਦਾ ਸੰਕਲਪ ਲਿਆ ਤਾਂ ਜੋ ਪੂਰੀ ਸ਼ਾਂਤੀ ਬਹਾਲ ਹੋ ਸਕੇ।

ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ ਦੋਹਾਂ ਫੌਜਾਂ ਦੇ ਸੀਨੀਅਰ ਕਮਾਂਡਰ ਜਲਦੀ ਹੀ ਮੁਲਾਕਾਤ ਕਰਨਗੇ ਅਤੇ ਫੌਜਾਂ ਦੀ ਮੁਕੰਮਲ ਵਾਪਸੀ ਅਤੇ ਤਣਾਅ ਘਟਾਉਣ ਦੀ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਲਈ ਅਗਲੇਰੇ ਕਦਮ ਚੁੱਕਣਗੇ।

ਜਾਣਕਾਰ ਸੂਤਰਾਂ ਨੇ ਦੱਸਿਆ ਕਿ ਲੈਫਟੀਨੈਂਟ ਜਨਰਲ ਦੇ ਪੱਧਰ ‘ਤੇ ਚੌਥੇ ਦੌਰ ਦੀ ਗੱਲਬਾਤ ਅਗਲੇ ਹਫਤੇ ਹੋਵੇਗੀ, ਜਿਸਦਾ ਉਦੇਸ਼ ਦੋਵੇਂ ਫੌਜਾ ਦੇ ਰਿਯਰ ਬੇਸ ਤੋਂ ਫੌਜਾਂ ਦੀ ਵਾਪਸੀ ਦੀ ਰੂਪ-ਰੇਖਾ ਨੂੰ ਅੰਤਮ ਰੂਪ ਦੇਣਾ ਅਤੇ ਖੇਤਰ ਵਿੱਚ ਸ਼ਾਂਤੀ ਬਹਾਲ ਕਰਨ ਦੇ ਢੰਗਾਂ ਨੂੰ ਲੱਭਣਾ ਹੈ।

ABOUT THE AUTHOR

...view details