ਨਵੀਂ ਦਿੱਲੀ: ਕੇਂਦਰੀ ਕੈਬਿਨੇਟ ਦੀ ਬੈਠਕ 'ਚ ਇੱਕ ਵੱਡਾ ਫ਼ੈਸਲਾ ਲਿਆ ਗਿਆ ਹੈ। ਇਸ ਫ਼ੈਸਲੇ 'ਚ ਈ-ਸਿਗਰੇਟ, ਈ ਤੰਬਾਕੂ 'ਚ ਦੇਸ਼ ਭਰ 'ਚ ਬੈਨ ਲਗਾ ਦਿੱਤਾ ਗਿਆ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਮੰਤਰੀ ਮੰਡਲ ਨੇ ਈ-ਸਿਗਰੇਟ ਉੱਤੇ ਪੂਰੀ ਤਰ੍ਹਾਂ ਪਾਬੰਦੀ ਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਵਿੱਤ ਮੰਤਰੀ ਨੇ ਕਿਹਾ ਕਿ ਇਹ ਸਮਾਜ ਵਿੱਚ ਇੱਕ ਨਵੀਂ ਸਮੱਸਿਆ ਨੂੰ ਜਨਮ ਦੇ ਰਿਹਾ ਹੈ ਅਤੇ ਬੱਚੇ ਇਸ ਨੂੰ ਅਪਣਾ ਰਹੇ ਹਨ।
ਦੇਸ਼ ਭਰ 'ਚ ਈ-ਸਿਗਰੇਟ 'ਤੇ ਲੱਗੀ ਪਾਬੰਦੀ - E cigarette banned
ਮੋਦੀ ਸਰਕਾਰ ਨੇ ਇੱਕ ਹੋਰ ਵੱਡਾ ਫੈਸਲਾ ਲੈਂਦੇ ਹੋਏ ਈ-ਸਿਗਰੇਟ, ਈ ਤੰਬਾਕੂ 'ਤੇ ਦੇਸ਼ ਭਰ 'ਚ ਪਾਬੰਦੀ ਲਗਾ ਦਿੱਤੀ ਹੈ। ਇਸ ਐਲਾਨ ਤੋਂ ਬਾਅਦ ਈ-ਸਿਗਰੇਟ ਬਣਾਉਣ, ਆਯਾਤ / ਨਿਰਯਾਤ, ਵਿਕਰੀ, ਵੰਡ, ਸਟੋਰ ਅਤੇ ਵਿਗਿਆਪਨ 'ਤੇ ਬੈਨ ਲਗਾ ਗਿਆ ਹੈ।
ਫ਼ੋਟੋ।
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਈ-ਸਿਗਰੇਟ ਬਣਾਉਣ, ਆਯਾਤ / ਨਿਰਯਾਤ, ਵਿਕਰੀ, ਵੰਡ, ਸਟੋਰ ਅਤੇ ਵਿਗਿਆਪਨ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਵਿੱਤ ਮੰਤਰੀ ਨੇ ਪ੍ਰੈਸ ਕਾਨਫ਼ਰੰਸ ਦੌਰਾਨ ਕਿਹਾ ਕਿ ਈ-ਸਿਗਰੇਟ ਆਰਡੀਨੈਂਸ 2019 ਬਾਰੇ ਮੰਤਰੀਆਂ ਦੇ ਸਮੂਹ ਵੱਲੋਂ ਇਸ ਤੋਂ ਥੋੜ੍ਹੀ ਦੇਰ ਪਹਿਲਾਂ ਵਿਚਾਰ-ਵਟਾਂਦਰਾ ਕੀਤਾ ਗਿਆ ਸੀ। ਆਰਡੀਨੈਂਸ ਦੇ ਖਰੜੇ ਵਿੱਚ ਸਿਹਤ ਮੰਤਰਾਲੇ ਨੇ ਪ੍ਰਸਤਾਵ ਦਿੱਤਾ ਸੀ ਕਿ ਪਹਿਲੀ ਵਾਰ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਨੂੰ ਇੱਕ ਲੱਖ ਰੁਪਏ ਜੁਰਮਾਨਾ ਅਤੇ ਇੱਕ ਸਾਲ ਦੀ ਸਜ਼ਾ ਹੋਣੀ ਚਾਹੀਦੀ ਹੈ।