ਸੋਨੀਪਤ: ਸਿੰਘੂ ਬਾਰਡਰ 'ਤੇ ਧਰਨਾ ਦੇ ਰਹੇ ਕਿਸਾਨਾਂ ਨੇ ਆਪਣੀ ਗੱਡੀਆਂ 'ਤੇ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦੀ ਗੁਮਸ਼ੁਦਗੀ ਦੇ ਪੋਸਟਰ ਲਾਏ ਹਨ। ਪੋਸਟਰ 'ਤੇ ਦੁਸ਼ਯੰਤ ਚੌਟਾਲਾ ਦੀ ਫ਼ੋਟੋ ਹੈ ਅਤੇ ਉਸ ਉੱਤੇ 'ਗੁਮਸ਼ੁਦਾ ਦੀ ਤਾਲਾਸ਼' ਲਿਖਿਆ ਹੈ। ਇਸ ਦੇ ਨਾਲ ਹੀ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੀ ਫ਼ੋਟੋ ਵੀ ਪ੍ਰਧਾਨ ਮੰਤਰੀ ਮੋਦੀ ਨਾਲ ਲਾਈ ਗਈ ਹੈ। ਪੋਸਟਰ 'ਤੇ 150 ਰੁਪਏ ਲੇਬਰ ਰੇਟ ਲਿਖਿਆ ਹੋਇਆ ਹੈ।
ਸਿੰਘੂ ਬਾਰਡਰ 'ਤੇ ਲੱਗੇ ਦੁਸ਼ਯੰਤ ਚੌਟਾਲਾ ਦੀ ਗੁਮਸ਼ੁਦਗੀ ਦੇ ਪੋਸਟਰ
ਸਿੰਘੂ ਬਾਰਡਰ 'ਤੇ ਬੀਤੇ 13 ਦਿਨਾਂ ਤੋਂ ਅੰਦੋਲਨ ਜਾਰੀ ਹੈ। ਅੰਦੋਲਨ ਦੀਆਂ ਵੱਖ ਵੱਖ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਅੰਦੋਲਨ 'ਚ ਹੁਣ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦੀ ਗੁਮਸ਼ੁਦਗੀ ਦੇ ਪੋਸਟਰ ਵੀ ਵਿਖਣ ਲੱਗੇ ਹਨ।
ਕਿਸਾਨਾਂ ਦਾ ਕਹਿਣਾ ਹੈ ਕਿ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਕਿਸਾਨਾਂ ਨਾਲ ਧੋਖਾ ਕੀਤਾ ਹੈ। ਦੁਸ਼ਯੰਤ ਚੌਟਾਲਾ ਖ਼ੁਦ ਨੂੰ ਕਿਸਾਨਾਂ ਦੇ ਹਿੱਤ 'ਚ ਦੱਸਦੇ ਹਨ ਪਰ ਅੰਦੋਲਨ 'ਚ ਇੱਕ ਵਾਰ ਵੀ ਵਿਖਾਈ ਨਹੀਂ ਦਿੱਤੇ। ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ ਆਪਣੇ ਪਿਤਾ ਨੂੰ ਜੇਲ੍ਹ ਤੋਂ ਬਾਹਰ ਰੱਖਣ ਲਈ ਦੁਸ਼ਯੰਤ ਨੇ ਭਾਜਪਾ ਨਾਲ ਸਮਝੌਤਾ ਕੀਤਾ ਹੋਇਆ ਹੈ।
ਕਿਸਾਨਾਂ ਦਾ ਕਹਿਣਾ ਹੈ ਕਿ ਬਾਲੀਵੁੱਡ ਅਦਾਕਾਰਾ ਕੰਗਨਾ ਨੇ ਸਾਡੀ ਬਜ਼ੁਰਗ ਮਹਿਲਾ 'ਤੇ ਤੰਜ ਕਸਿਆ ਸੀ ਕਿ ਉਹ ਪੈਸੇ ਲੈ ਕੇ ਧਰਨੇ 'ਚ ਜਾਂਦੀ ਹੈ। ਕਿਸਾਨਾਂ ਨੇ ਕਿਹਾ ਕਿ ਅਸੀਂ ਵੀ ਉਸ ਦਾ ਲੇਬਰ ਰੇਟ ਤੈਅ ਕੀਤਾ ਹੈ। ਕਿਸਾਨਾਂ ਨੇ ਕਿਹਾ ਕਿ ਕੰਗਨਾ ਸਿੰਘੂ ਬਾਰਡਰ 'ਤੇ ਆ ਕੇ ਧਰਨਾ ਦੇਵੇ ਅਸੀਂ ਉਸ ਨੂੰ 150 ਰੁਪਏ ਦੇਵਾਂਗੇ।