ਜੀਂਦ: ਪੰਜਾਬ 'ਚ ਪਾਣੀਆਂ ਤੇ ਹੋਈ ਚਰਚਾ ਤੋਂ ਬਾਅਦ ਹਰਿਆਣਾ ਦੇ ਲੀਡਰ ਵੀ ਐਸਵਾਈਐਲ 'ਤੇ ਫਿਰ ਤੋਂ ਬਿਆਨ ਦੇ ਰਹੇ ਹਨ। ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਰਲ ਕੇ ਵੀ ਐਸਵਾਈਐਲ ਦਾ ਪਾਣੀ ਨਹੀਂ ਰੋਕ ਸਕਦੀਆਂ। ਦੁਸ਼ਯੰਤ ਚੌਟਾਲਾ ਜੀਂਦ ਦੇ ਨਰਵਾਣਾ ਚ ਰਣਦੀਪ ਸੁਰਜੇਵਾਲਾ ਦੇ ਪਿਤਾ ਸ਼ਮਸ਼ੇਰ ਸਿੰਘ ਸੁਰਜੇਵਾਲਾ ਦੇ ਦੇਹਾਂਤ ਤੇ ਸੋਗ ਪ੍ਰਗਟਾਉਣ ਪਹੁੰਚੇ ਸਨ।
SYL 'ਤੇ ਦੁਸ਼ਯੰਤ ਚੌਟਾਲਾ ਦੀ ਚੁਣੌਤੀ, ਪੰਜਾਬ ਦੀਆਂ ਸਾਰੀਆਂ ਪਾਰਟੀਆਂ ਰਲ ਕੇ ਵੀ ਨਹੀਂ ਰੋਕ ਸਕਦੀਆਂ ਪਾਣੀ - ਦੁਸ਼ਯੰਤ ਚੌਟਾਲਾ
ਐਸਵਾਈਐਲ ਨੂੰ ਲੈ ਕੇ ਇੱਕ ਵਾਰ ਫਿਰ ਬਿਆਨਬਾਜ਼ੀ ਦਾ ਦੌਰ ਸ਼ੁਰੂ ਹੋ ਗਿਆ ਹੈ। ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਰਲ ਕੇ ਵੀ ਐਸਵਾਈਐਲ ਦਾ ਪਾਣੀ ਨਹੀਂ ਰੋਕ ਸਕਦੀਆਂ।
ਫ਼ੋਟੋ
ਐਸਵਾਈਐਲ ਬਾਰੇ ਗੱਲ ਕਰਦਿਆਂ ਚੌਟਾਲਾ ਨੇ ਕਿਹਾ ਕਿ ਹਰਿਆਣਾ ਨੂੰ ਪਾਣੀ ਸੁਪਰੀਮ ਕੋਰਟ ਦਿਵਾਏਗਾ ਤੇ ਅਸੀਂ ਆਪਣਾ ਹੱਕ ਲੈ ਕੇ ਰਹਾਂਗੇ। ਦੱਸ ਦੇਈਏ ਕਿ ਵੀਰਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਲ ਪਾਰਟੀ ਮੀਟਿੰਗ ਸੱਦੀ ਸੀ ਜਿਸ ਤੇ ਪਾਣੀ ਦੇ ਮਸਲੇ 'ਤੇ ਚਰਚਾ ਕੀਤੀ ਗਈ ਸੀ।