ਦੇਸ਼ ਨੂੰ ਸੰਬੋਧਨ ਦੌਰਾਨ ਮੋਦੀ ਨੇ 20 ਲੱਖ ਕਰੋੜ ਦੇ ਆਰਥਿਕ ਪੈਕੇਜ ਦਾ ਕੀਤਾ ਐਲਾਨ, ਜਾਰੀ ਰਹੇਗਾ ਲੌਕਡਾਊਨ - Modi announced
ਕੋਰੋਨਾ ਮਹਾਂਮਾਰੀ ਕਾਰਨ ਪੈਦਾ ਹੋਏ ਸਕੰਟ ਵਿੱਚ ਦੇਸ਼ ਨੂੰ ਪੰਜਵੀਂ ਵਾਰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਈ ਅਹਿਮ ਐਲਾਨ ਕੀਤੇ ਹਨ। ਜੋ ਕਿ ਹੇਠ ਲਿਖੇ ਅਨੁਸਾਰ ਹਨ...
ਦੇਸ਼ ਨੂੰ ਸੰਬੋਧਨ ਦੌਰਾਨ ਮੋਦੀ ਨੇ 20 ਲੱਖ ਕਰੋੜ ਦੇ ਆਰਥਿਕ ਪੈਕੇਜ ਦਾ ਕੀਤਾ ਐਲਾਨ, ਜਾਰੀ ਰਹੇਗਾ ਲੌਕਡਾਊਨ
ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਕਾਰਨ ਪੈਦਾ ਹੋਈ ਸਥਿਤੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਪੰਜਵੀਂ ਵਾਰ ਸੰਬੋਧਨ ਕੀਤਾ। ਇਸ ਮੌਕੇ ਉਨ੍ਹਾਂ ਦੇਸ਼ ਵਾਸੀਆਂ ਲਈ ਕਈ ਅਹਿਮ ਐਲਾਨ ਕੀਤੇ। ਮੋਦੀ ਨੇ ਭਾਰਤ ਵਿੱਚ ਕੋਰੋਨਾ ਕਾਰਨ ਹੋਏ ਨੁਕਸਾਨ 'ਤੇ ਦੁਖ ਪ੍ਰਗਟ ਕੀਤਾ ਅਤੇ ਕਿਹਾ ਕਿ ਉਹ ਉਨ੍ਹਾਂ ਲੋਕਾਂ ਦੇ ਨਾਲ ਖੜ੍ਹੇ ਹਨ ਜਿਨ੍ਹਾਂ ਨੇ ਕਿਸੇ ਵੀ ਰੂਪ ਵਿੱਚ ਆਪਣਿਆ ਨੂੰ ਗੁਆਇਆ ਹੈ। ਮੋਦੀ ਨੇ ਇਸ ਸਕੰਟ ਦੌਰਾਨ ਦੇਸ਼ ਨੂੰ ਆਤਮ ਨਿਰਭਰ ਬਣਾ ਕੇ ਬਾਹਰ ਕੱਢਣ ਲਈ ਦੇਸ਼ ਵਾਸੀਆਂ ਤੋਂ ਸਹਿਯੋਗ ਮੰਗਿਆ ।
- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਸੰਕਟ ਵਿੱਚ ਦੇਸ਼ ਨੂੰ ਰਾਹਤ ਦੇਣ ਲਈ 20 ਲੱਖ ਕੋਰੜ ਦੇ ਆਰਥਿਕ ਪੈਕਜ ਦਾ ਐਲਾਨ ਕੀਤਾ ਹੈ।
- ਇਸੇ ਨਾਲ ਹੀ ਪ੍ਰਧਾਨ ਮੰਤਰੀ ਨੇ ਦੇਸ਼ ਨੂੰ ਕੋਰੋਨਾ ਤੋਂ ਬਚਾਉਣ ਲਈ 4 ਪੜਾਅ ਦੀ 'ਤਾਲਾਬੰਦੀ' ਦਾ ਵੀ ਐਲਾਨ ਕਰ ਦਿੱਤਾ ਹੈ।
- ਆਤਮ ਨਿਰਭਰ ਭਾਰਤ ਦੀ ਸੁੰਦਰ ਇਮਾਰਤ, ਪੰਜ ਪਿਲਰ 'ਤੇ ਖੜੀ ਹੈ।
- ਪਹਿਲਾ ਪਿਲਰ-ਆਰਥਿਕਤਾ ਇੱਕ ਇੱੰਜ ਦੀ ਅਰਥਿਕਤਾ ਜੋ ਬਦਲਾਵ ਨਹੀਂ ਬਲਕਿ ਕਵਾਂਟਮ ਜੰਪ ਲਵੇ।
- ਦੂਜਾ ਪਿਲਰ -ਇੰਫ੍ਰਾਸਟ੍ਰਕਚਰ, ਇੱਕ ਅਜਿਹਾ ਇੰਫ੍ਰਾਸਟ੍ਰਕਚਰ ਜੋ ਆਧੁਨਿਕ ਭਾਰਤ ਦੀ ਪਛਾਣ ਬਣੇ।
- ਤੀਸਰਾ ਪਿਲਰ- ਪ੍ਰਣਾਲੀ ਇੱਕ ਪ੍ਰਣਾਲੀ ਜੋ ਕਿ ਬਤੀ ਸ਼ਤਾਬਦੀ ਦੀ ਰੀਤੀ-ਨੀਤੀ ਨਹੀਂ ਹੈ, 21 ਵੀਂ ਸਦੀ ਦੇ ਸੁਪਨੇ ਦੇ ਤਕਨਾਲੋਜੀ ਡ੍ਰਾਇਵਿਨ ਵਿਵਸਥਾਵਾਂ 'ਤੇ ਅਧਾਰਤ ਹੈ।
- ਚੌਥਾ ਪਿਲਰ- ਡੈਮੋਗ੍ਰਾਫੀ- ਦੁਨੀਆ ਦੀ ਸਭ ਤੋਂ ਵੱਡੇ ਲੋਕਤੰਤਰ ਵਿੱਚ ਕਿਹਾ ਗਿਆ ਹੈ ਕਿ ਵੈਬ੍ਰਾਂਟ ਡੈਮੋਗ੍ਰਾਫੀ ਵਿਚ ਤਾਕਤ ਹੈ, ਆਤਮ ਨਿਰਭਰ ਭਾਰਤ ਲਈ ਊਰਜਾ ਦਾ ਸਰੋਤ ਹੈ.
- ਪੰਜਾਵਾਂ ਪਿਲਰ- ਡਿਮਾਂਡ- ਅਰਥ ਪ੍ਰਣਾਲੀ ਵਿਚ ਮੰਗ ਅਤੇ ਪੂਰਤੀ ਦਾ ਜੋ ਚੱਕਰ ਹੈ, ਜੋ ਕਿ ਤਾਕਤ ਹੈ, ਉਸਦੀ ਪੂਰੀ ਤਾਕਤ ਨੂੰ ਵਰਤਣ ਦੀ ਜ਼ਰੂਰ ਹੈ।
- ਆਪਣੇ ਸੰਬੋਧਨ ਦੌਰਾਨ ਮੋਦੀ ਨੇ ਕਿਹਾ ਕਿ ਦੇਸ਼ ਕੋਰੋਨਾ ਸਕੰਟ 'ਚੋਂ ਆਤਮ ਨਿਰਭਰ ਬਣ ਕੇ ਨਿਕਲੇਗਾ। ਉਨ੍ਹਾਂ ਦੇਸ਼ ਵਾਸੀਆਂ ਨੂੰ ਕਿਹਾ ਕਿ 21ਵੀਂ ਸਦੀ ਵਿੱਚ ਭਾਰਤ ਨੂੰ ਆਤਮ ਨਿਰਭਰ ਬਣਾੳੇੁਣਾ ਸਾਡਾ ਸੁਪਨਾ ਨਹੀਂ ਸਗੋਂ ਜਿੰਮੇਵਾਰੀ ਹੈ।
Last Updated : May 12, 2020, 9:03 PM IST