ਨਵੀਂ ਦਿੱਲੀ: ਉੱਤਰ ਪੱਛਮੀ ਜ਼ਿਲ੍ਹੇ ਦੇ ਮਾਡਲ ਟਾਊਨ ਥਾਣਾ ਇਲਾਕੇ ਵਿੱਚ ਵਿਜੈ ਨਗਰ ਦੇ ਓਲਡ ਗੁਪਤਾ ਕਲੋਨੀ ਦੇ ਰਹਿਣ ਵਾਲੇ ਇੱਕ ਦੀਪਕ ਨਾਂਅ ਦੇ ਨੌਜਵਾਨ ਨੇ ਨਸ਼ੇ ਦੀ ਹਾਲਾਤ 'ਚ ਆਪਣੀ ਮਾਂ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕ ਮਹਿਲਾ ਦਾ ਨਾਂਅ ਆਸ਼ਾ ਦੇਵੀ ਹੈ ਜੋ ਕਿ ਆਪਣੇ ਛੋਟੇ ਮੁੰਡੇ ਦੀਪਕ ਨਾਲ ਰਹਿੰਦੀ ਸੀ।
ਕਲਯੁਗੀ ਮੁੰਡੇ ਨੇ ਕੀਤਾ ਮਾਂ ਦਾ ਕਤਲ ਫਿਰ ਥਾਣੇ ਜਾ ਸੁਣਾਈ 'ਕਤਲ ਦੀ ਕਹਾਣੀ' - ਉੱਤਰ ਪੱਛਮੀ ਦਿੱਲੀ
ਉੱਤਰ ਪੱਛਮੀ ਦਿੱਲੀ ਦੇ ਓਲਡ ਗੁਪਤਾ ਕਲੋਨੀ ਦੇ ਰਹਿਣ ਵਾਲੇ ਇੱਕ ਨੌਜਵਾਨ ਨੇ ਨਸ਼ੇ ਦੀ ਹਾਲਾਤ 'ਚ ਆਪਣੀ ਹੀ ਮਾਂ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਕਤਲ ਤੋਂ ਬਾਅਦ ਥਾਣੇ ਪੁੱਜੇ ਨੌਜਵਾਨ ਨੇ ਆਤਮ ਸਮਰਪਣ ਕਰ ਪੁਲਿਸ ਨੂੰ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ।
ਫ਼ੋਟੋ
ਜਾਣਕਾਰੀ ਮੁਤਾਬਕ ਦੀਪਕ ਨਸ਼ੇ ਦਾ ਆਦੀ ਸੀ। ਨਸ਼ੇ ਦੀ ਹਾਲਾਤ 'ਚ ਨੌਜਵਾਨ ਆਪਣੀ ਮਾਂ ਤੋਂ ਪੈਸਿਆਂ ਦੀ ਮੰਗ ਕਰ ਰਿਹਾ ਸੀ, ਆਸ਼ਾ ਦੇਵੀ ਦੇ ਪੈਸੇ ਨਾ ਦੇਣ 'ਤੇ ਦੀਪਕ ਨੇ ਉਨ੍ਹਾਂ ਨੂੰ ਚਾਕੂ ਮਾਰ ਦਿੱਤਾ। ਆਸ਼ਾ ਦੇਵੀ ਦੀ ਮੌਕੇ 'ਤੇ ਮੌਤ ਹੋ ਗਈ। ਦੱਸ ਦਈਏ ਕਿ ਜਿਸ ਤੋਂ ਬਾਅਦ ਦੀਪਕ ਥਾਣੇ ਪੁੱਜਿਆ ਜਿੱਥੇ ਉਨ੍ਹੇ ਆਤਮ ਸਮਰਪਣ ਕਰ ਪੁਲਿਸ ਨੂੰ ਘਟਨਾ ਬਾਰੇ ਜਾਣਕਾਰੀ ਦਿੱਤੀ। ਪੁਲਿਸ ਨੇ ਆਸ਼ਾ ਦੇਵੀ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦੀਪਕ ਨੂੰ ਕਤਲ ਦੇ ਦੋਸ਼ 'ਚ ਗ੍ਰਿਫਤਾਰ ਕਰ ਲਿਆ ਹੈ।