ਨਵੀਂ ਦਿੱਲੀ: ਕੋਰੋਨਾ ਵਾਇਰਸ ਦਾ ਕਹਿਰ ਦੇਸ਼ ਵਿੱਚ ਪਹਿਲਾਂ ਹੀ ਜਾਰੀ ਸੀ, ਹੁਣ ਨਿਜ਼ਾਮੂਦੀਨ ਦੇ ਤਬਲੀਗੀ ਜਮਾਤ ਦੇ ਮਰਕਜ਼ ਵਿੱਚ ਸ਼ਾਮਲ ਹੋਣ ਵਾਲਿਆਂ ਕਾਰਨ ਦੇਸ਼ ਵਿੱਚ ਕੋਰੋਨਾ ਵਾਇਰਸ ਫੈਲਣ ਦਾ ਡਰ ਬਣ ਗਿਆ ਹੈ। ਨਿਜ਼ਾਮੂਦੀਨ ਦੇ ਤਬਲੀਗੀ ਜਮਾਤ ਦੇ ਮਰਕਜ਼ ਵਿੱਚ 19 ਰਾਜਾਂ ਅਤੇ ਦੇਸ਼ ਦੇ 16 ਹੋਰ ਦੇਸ਼ਾਂ ਤੋਂ ਇਸਲਾਮੀ ਪ੍ਰਚਾਰਕ ਆਏ ਸਨ। ਇਨ੍ਹਾਂ ਵਿੱਚੋਂ 200 ਦੇ ਕਰੀਬ ਲੋਕਾਂ ਵਿੱਚ ਕੋਰੋਨਾ ਦੇ ਲੱਛਣ ਵੇਖੇ ਗਏ ਹਨ। ਇੱਥੇ ਸ਼ਾਮਲ ਹੋਏ ਲੋਕਾਂ ਵਿੱਚ ਦਿੱਲੀ ਤੋਂ ਤਾਮਿਲਨਾਡੂ ਤੱਕ ਕੋਰੋਨਾ ਦੇ ਲੱਛਣ ਵੇਖੇ ਜਾ ਰਹੇ ਹਨ।
ਨਿਜ਼ਾਮੂਦੀਨ ਦੇ ਮਰਕਜ਼ ਤੋਂ ਤੇਲੰਗਾਨਾ ਵਾਪਸ ਜਾਣ ਵਾਲੇ ਲੋਕਾਂ ਚੋਂ 6 ਦੀ ਸੋਮਵਾਰ ਨੂੰ ਕੋਰੋਨਾ ਕਾਰਨ ਮੌਤ ਹੋ ਗਈ, ਜਦਕਿ ਤਬਲੀਗੀ ਜਮਾਤ 'ਚ ਸ਼ਾਮਲ ਹੋਣ ਤੋਂ ਬਾਅਦ ਤਾਮਿਲਨਾਡੂ ਪਹੁੰਚੇ ਲੋਕਾਂ ਵਿਚੋਂ ਮੰਗਲਵਾਰ ਨੂੰ 45 ਲੋਕਾਂ ਵਿੱਚ ਕੋਵਿਡ-19 ਦੀ ਪੁਸ਼ਟੀ ਹੋਈ ਹੈ।
ਦੱਸ ਦਈਏ ਕਿ ਦਿੱਲੀ ਵਿੱਚ ਹੁਣ ਤਕ 24 ਵਿਅਕਤੀ ਜੋ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ, ਨਿਜ਼ਾਮੂਦੀਨ ਦੇ ਮਰਕਜ਼ ਵਿੱਚ ਸ਼ਾਮਲ ਹੋਏ ਸਨ।