ਨਵੀਂ ਦਿੱਲੀ: ਸੰਯੁਕਤ ਰਾਜ ਅਮੀਰਾਤ ਵਿੱਚ ਇਕਲੌਤਾ ਗੁਰਦੁਆਰਾ ਸਾਹਿਬ ਰਮਜ਼ਾਨ ਦੇ ਪਵਿੱਤਰ ਮਹੀਨੇ ਵਿੱਚ ਉੱਥੇ ਕੰਮ ਕਰਨ ਵਾਲੇ ਕਰਮਚਾਰੀਆਂ ਲਈ ਰੋਜ਼ਾ ਇਫ਼ਤਾਰੀ ਦਾ ਪ੍ਰਬੰਧਨ ਕਰੇਗਾ। ਗੁਰੂ ਨਾਨਕ ਦਰਬਾਰ ਗੁਰਦੁਆਰਾ ਦੇ ਪ੍ਰਧਾਨ ਸੁਰਿੰਦਰ ਸਿੰਘ ਕੰਧਾਰੀ ਨੇ ਇਹ ਜਾਣਕਾਰੀ ਦਿੱਤੀ ਕਿ ਉਹ ਪਿਛਲੇ 6 ਸਾਲਾਂ ਤੋਂ ਇਫ਼ਤਾਰੀ ਦਾ ਪ੍ਰੋਗਰਾਮ ਕਰਦੇ ਆ ਰਹੇ ਹਨ।
ਹੁਣ ਗੁਰਦੁਆਰਾ ਸਾਹਿਬ ਵਿੱਚ ਮੁਸਲਮਾਨ ਕਰ ਸਕਣਗੇ ਰੋਜ਼ਾ ਇਫ਼ਤਾਰੀ
ਦੁਬਈ ਦੇ ਗੁਰਦੁਆਰਾ ਸਾਹਿਬ ਵਿੱਚ ਮੁਸਲਾਮਾਨ ਰਮਜ਼ਾਨ ਦੇ ਮਹੀਨੇ ਰੋਜ਼ਾ ਇਫ਼ਤਾਰੀ ਕਰ ਸਕਣਗੇ। ਇਸ ਦੀ ਜਾਣਕਾਰੀ ਗੁਰੂ ਨਾਨਕ ਦਰਬਾਰ ਸਾਹਿਬ ਗੁਰਦਆਰਾ ਦੇ ਪ੍ਰਧਾਨ ਨੇ ਦਿੱਤੀ
a
ਸੁਰਿੰਦਰ ਕੰਧਾਰੀ ਨੇ ਕਿਹਾ, 'ਇੱਥੇ ਬਹੁਤ ਸਾਰੇ ਮੁਸਲਮਾਨ ਕੰਮ ਕਰਦੇ ਹਨ ਪਰ ਇੱਥੇ ਕੋਈ ਅਜਿਹੀ ਜਗ੍ਹਾ ਨਹੀਂ ਹੈ ਜਿੱਥੇ ਬੈਠ ਕੇ ਉਹ ਇਫ਼ਤਾਰੀ ਕਰ ਸਕਣ। ਇਸ ਲਈ ਅਸੀਂ ਇਫ਼ਤਾਰੀ ਲਈ ਉਨ੍ਹਾਂ ਨੂੰ ਗੁਰਦੁਆਰਾ ਸਾਹਿਬ ਦਾ ਸੱਦਾ ਦਿੱਤਾ ਹੈ'
ਦੱਸ ਦਈਏ ਕਿ ਰਮਜ਼ਾਨ ਦੌਰਾਨ ਰੋਜ਼ਾ ਰੱਖਣ ਵਾਲੇ ਪੂਰਾ ਦਿਨ ਨਾ ਤਾਂ ਕੁਝ ਖਾਂਦੇ ਹਨ ਅਤੇ ਨਾ ਹੀ ਕੁਝ ਪੀਂਦੇ ਹਨ ਪਰ ਸ਼ਾਮ ਹੋਣ ਤੋਂ ਬਾਅਦ ਉਹ ਰੋਜ਼ਾ ਖੋਲ੍ਹਦੇ ਹਨ ਅਤੇ ਖਾਂਦੇ ਹਨ ਜਿਸ ਨੂੰ ਇਫ਼ਾਤਾਰੀ ਕਿਹਾ ਜਾਂਦਾ ਹੈ।