ਸ੍ਰੀਨਗਰ: ਮੁਅੱਤਲ ਡੀਐਸਪੀ ਦਵਿੰਦਰ ਸਿੰਘ ਅਤੇ ਹਿਜਬੁਲ ਮੁਜਾਹਿਦੀਨ ਦੇ ਕਮਾਂਡਰ ਨਵੀਦ ਬਾਬੂ ਅਤੇ ਉਸ ਦੇ ਸਾਥੀ ਮੁਹੰਮਦ ਰਫੀ ਸਮੇਤ ਤਿੰਨ ਮੁਲਜ਼ਮਾਂ ਅਤੇ ਲਾਅ ਸਕੂਲ ਦੇ ਡਰਾਪਆਉਟ ਮੁਹੰਮਦ ਇਰਫਾਨ ਨੂੰ ਉਨ੍ਹਾਂ ਦੀ ਰਿਮਾਂਡ ਵਿੱਚ ਵਾਧਾ ਕਰਨ ਲਈ ਵੀਰਵਾਰ ਨੂੰ ਜੰਮੂ ਦੀ ਐਨਆਈਏ ਦੀ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਦੱਸ ਦਈਏ ਕਿ ਮੁਅੱਤਲ ਡੀਐਸਪੀ ਦਵਿੰਦਰ ਸਿੰਘ ਦਾ ਪੁਲਿਸ ਰਿਮਾਂਡ ਵੀਰਵਾਰ ਨੂੰ ਖ਼ਤਮ ਹੋ ਰਿਹਾ ਹੈ ਅਤੇ ਉਨ੍ਹਾਂ ਨੂੰ ਅਗਲੇ ਕੁੱਝ ਦਿਨਾਂ ਵਿੱਚ ਦਿੱਲੀ ਲਿਆਂਦਾ ਜਾ ਸਕਦਾ ਹੈ।
ਇਹ ਵੀ ਪੜ੍ਹੋ: ਤੁਹਾਡੇ ਲਈ ਗਾਂਧੀ ਜੀ ਟ੍ਰੇਲਰ ਹੋ ਸਕਦੇ ਨੇ ਪਰ ਸਾਡੇ ਲਈ ਉਹ ਜ਼ਿੰਦਗੀ ਹਨ: ਪੀਐਮ ਮੋਦੀ
ਫਿਲਹਾਲ ਐਨਆਈਏ ਦੀਆਂ ਟੀਮਾਂ ਜੰਮੂ ਵਿੱਚ ਸਿੰਘ ਤੋਂ ਪੁੱਛਗਿੱਛ ਕਰ ਰਹੀਆਂ ਹਨ। ਪਿਛਲੇ ਮਹੀਨੇ ਡੀਜੀ ਐਨਆਈਏ, ਵਾਈ.ਸੀ. ਮੋਦੀ ਨੇ ਜੰਮੂ ਵਿੱਚ ਮਾਮਲੇ ਦੀ ਜਾਂਚ ਦੀ ਸਮੀਖਿਆ ਕੀਤੀ ਸੀ।
ਜਾਣਕਾਰੀ ਲਈ ਦੱਸ ਦਈਏ ਕਿ 11 ਜਨਵਰੀ ਨੂੰ ਪੁਲਿਸ ਨੇ ਸਿੰਘ ਨੂੰ ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ 'ਤੇ ਉਸ ਸਮੇਂ ਗ੍ਰਿਫਤਾਰ ਕੀਤਾ ਸੀ ਜਦੋਂ ਉਹ ਨਵੀਦ, ਰਫ਼ੀ ਅਤੇ ਇਰਫ਼ਾਨ ਨੂੰ ਜੰਮੂ ਲਿਜਾ ਰਿਹਾ ਸੀ।
ਜੰਮੂ-ਕਸ਼ਮੀਰ ਪੁਲਿਸ ਦੁਆਰਾ ਮੁੱਢਲੀ ਪੜਤਾਲ ਤੋਂ ਬਾਅਦ ਇਹ ਮਾਸਲਾ ਐਨਆਈਏ ਨੂੰ ਸੌਂਪ ਦਿੱਤਾ ਗਿਆ।
ਪੁਲਿਸ ਸੂਤਰਾਂ ਨੇ ਦੱਸਿਆ ਸੀ ਕਿ ਦੋ ਅੱਤਵਾਦੀ ਅਤੇ ਵਕੀਲ ਜੰਮੂ ਪਹੁੰਚਣ ਤੋਂ ਬਾਅਦ ਪਾਕਿਸਤਾਨ ਦੀ ਜਾਣ ਦੀ ਯੋਜਨਾ ਬਣਾ ਰਹੇ ਸਨ।
ਇਹ ਵੀ ਪੜ੍ਹੋ: ਨਿਰਭਯਾ ਦੇ ਦੋਸ਼ੀ ਅਕਸ਼ੇ ਠਾਕੁਰ ਦੀ ਰਹਿਮ ਦੀ ਅਪੀਲ ਨੂੰ ਰਾਸ਼ਟਰਪਤੀ ਨੇ ਕੀਤਾ ਖਾਰਜ