ਪੰਜਾਬ

punjab

By

Published : Jan 13, 2020, 10:14 AM IST

ETV Bharat / bharat

ਦਹਿਸ਼ਤਗਰਦਾਂ ਨਾਲ ਫੜ੍ਹੇ ਗਏ DSP ਨਾਲ ਹੋਵੇਗਾ ਅੱਤਵਾਦੀਆਂ ਵਰਗਾ ਸਲੂਕ: ਪੁਲਿਸ

ਕੁਲਗਾਮ 'ਚ ਚੈਕਿੰਗ ਦੌਰਾਨ ਦੋ ਅੱਤਵਾਦੀਆਂ ਨਾਲ ਡੀਐੱਸਪੀ ਫੜਿਆ ਗਿਆ ਜਿਸ ਕੋਲੋਂ ਇਸ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ।

DSP caught with terrorists
ਦਹਿਸ਼ਤਗਰਦਾਂ ਨਾਲ ਫੜ੍ਹੇ ਗਏ DSP

ਨਵੀਂ ਦਿੱਲੀ: ਜੰਮੂ-ਕਸ਼ਮੀਰ ਦੇ ਕੁਲਗਾਮ 'ਚ ਚੈਕਿੰਗ ਦੌਰਾਨ ਦੋ ਅੱਤਵਾਦੀਆਂ ਨਾਲ ਪੁਲਿਸ ਦੇ ਐਂਟੀ ਹਾਈਜੈਕਿੰਗ ਵਿੰਗ ਦੇ ਡੀਐੱਸਪੀ ਦਵਿੰਦਰ ਸਿੰਘ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਇਸੇ ਨੂੰ ਲੈ ਕੇ ਜੰਮੂ-ਕਸ਼ਮੀਰ ਪੁਲਿਸ ਨੇ ਪ੍ਰੈੱਸ ਕਾਨਫਰੰਸ ਕੀਤੀ। ਜੰਮੂ-ਕਸ਼ਮੀਰ ਪੁਲਿਸ ਦੇ ਆਈਜੀ ਮੁਤਾਬਕ, "ਦਵਿੰਦਰ ਸਿੰਘ ਨੇ ਅੱਤਵਾਦ ਰੋਕੂ ਮੁਹਿੰਮ ਵਿੱਚ ਬਹੁਤ ਕੰਮ ਕੀਤਾ ਪਰ ਜਿਨ੍ਹਾਂ ਹਲਾਤਾਂ ਵਿੱਚ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜੋ ਕਿ ਇੱਕ ਵੱਡਾ ਅਪਰਾਧ ਹੈ। ਉਹ ਅੱਤਵਾਦੀਆਂ ਨੂੰ ਗੱਡੀ ਵਿੱਚ ਬਿਠਾ ਕੇ ਲੈ ਕੇ ਜਾ ਰਹੇ ਸਨ ਇਸੇ ਲਈ ਉਨ੍ਹਾਂ ਨਾਲ ਅੱਤਵਾਦੀ ਵਰਗਾ ਸਲੂਕ ਕੀਤਾ ਗਿਆ, ਉਨ੍ਹਾਂ ਕੋਲੋਂ ਪੁੱਛਗਿੱਛ ਜਾਰੀ ਹੈ।"

ਧੰਨਵਾਦ ਏਐਨਆਈ

ਇਹ ਵੀ ਪੜ੍ਹੋ: ਨਾਗਰਿਕਤਾ ਸੋਧ ਬਿੱਲ ਨੂੰ ਲੈ ਕੇ ਵਿਰੋਧੀ ਧਿਰ ਦੀ ਮੀਟਿੰਗ ਅੱਜ, ਮਮਤਾ ਬੈਨਰਜੀ ਰਹੇਗੀ ਦੂਰ

ਦੱਸ ਦਈਏ ਕਿ ਦਵਿੰਦਰ ਸਿੰਘ ਨੂੰ ਪਿਛਲੇ ਸਾਲ ਹੀ ਰਾਸ਼ਟਰਪਤੀ ਪੁਲਿਸ ਮੈਡਲ ਨਾਲ ਸਨਮਾਨਤ ਕੀਤਾ ਗਿਆ ਸੀ। ਇਸ ਸਮੇਂ ਦਵਿੰਦਰ ਸਿੰਘ ਸ੍ਰੀਨਗਰ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਤਾਇਨਾਤ ਸਨ। ਫੜੇ ਗਏ ਅੱਤਵਾਦੀਆਂ ਦੇ ਨਾਂਅ ਸੈਯਦ ਨਵੀਦ ਮੁਸ਼ਤਾਕ ਅਤੇ ਆਸਿਫ ਰਾਥਰ ਹਨ। ਨਵੀਦ ਬਾਬੂ ਹਿਜਬੁਲ ਦਾ ਚੋਟੀ ਦਾ ਕਮਾਂਡਰ ਹੈ, ਜਦ ਕਿ ਰਾਥਰ ਤਿੰਨ ਸਾਲ ਪਹਿਲਾਂ ਇਸ ਅੱਤਵਾਦੀ ਸੰਗਠਨ ਨਾਲ ਜੁੜਿਆ ਸੀ।

ABOUT THE AUTHOR

...view details