ਪੰਜਾਬ

punjab

ETV Bharat / bharat

ਸਿੱਖ ਨੌਜਵਾਨ ਨਾਲ ਕਾਲਜ 'ਚ ਹੋਏ ਨਸਲੀ ਵਿਤਕਰੇ ਖ਼ਿਲਾਫ਼ ਕਰਾਂਗੇ ਪ੍ਰਦਰਸ਼ਨ: ਸਿਰਸਾ - ਜਸਪ੍ਰੀਤ ਸਿੰਘ ਨੇ ਕੀਤੀ ਖੁਦਕੁਸ਼ੀ

ਕੇਰਲ ਦੇ ਮਾਲਾਬਾਰ ਕ੍ਰਿਸਚਿਅਨ ਕਾਲਜ ਵਿੱਚ ਪੜ੍ਹ ਰਹੇ ਇੱਕ ਸਿੱਖ ਵਿਦਿਆਰਥੀ ਜਸਪ੍ਰੀਤ ਸਿੰਘ ਨਾਲ ਕੀਤੇ ਗਏ ਜਾਤੀ ਨਸਲੀ ਵਿਤਕਰੇ ਵਿਰੁੱਧ ਮਨਜਿੰਦਰ ਸਿੰਘ ਸਿਰਸਾ ਨੇ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ।

ਸਿੱਖ ਨੌਜਵਾਨ ਨਾਲ ਕਾਲਜ 'ਚ ਹੋਏ ਨਸਲੀ ਵਿਤਕਰੇ ਖ਼ਿਲਾਫ਼ ਕਰਾਂਗੇ ਪ੍ਰਦਰਸ਼ਨ: ਸਿਰਸਾ
ਫ਼ੋਟੋ

By

Published : Mar 4, 2020, 10:49 PM IST

ਮਾਲਾਬਾਰ: ਕੇਰਲ ਦੇ ਮਾਲਾਬਾਰ ਕ੍ਰਿਸਚਿਅਨ ਕਾਲਜ ਵਿੱਚ ਪੜ੍ਹ ਰਹੇ ਇੱਕ ਸਿੱਖ ਵਿਦਿਆਰਥੀ ਜਸਪ੍ਰੀਤ ਸਿੰਘ ਵੱਲੋਂ ਫਾਹਾ ਲਗਾ ਕੇ ਐਤਵਾਰ ਨੂੰ ਖੁਦਕੁਸ਼ੀ ਕਰ ਲਈ ਗਈ। ਕਾਲਜ ਮੈਨੇਜਮੈਂਟ ਵੱਲੋਂ ਉਸ ਨੂੰ ਪ੍ਰੀਖਿਆ ਦੇਣ ਤੋਂ ਰੋਕਿਆ ਗਿਆ ਸੀ ਅਤੇ ਉਸ ਦੀ ਪੱਗ ਦਾ ਅਪਮਾਨ ਕੀਤਾ ਗਿਆ ਸੀ। ਇਸ ਮਾਮਲੇ ਨੂੰ ਲੈ ਕੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੇਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਨਖੇਧੀ ਕੀਤੀ ਹੈ।

ਮਨਜਿੰਦਰ ਸਿੰਘ ਸਿਰਸਾ ਨੇ ਇੱਕ ਟਵੀਟ ਰਾਹੀਂ ਕਿਹਾ ਕਿ ਡੀਐਸਜੀਐਮਸੀ ਮਾਲਾਬਾਰ ਕ੍ਰਿਸਚਿਅਨ ਕਾਲਜ ਵੱਲੋਂ ਕੀਤੇ ਗਏ ਨਸਲੀ ਵਿਤਕਰੇ ਵਿਰੁੱਧ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ।

ਜਾਣਕਾਰੀ ਮੁਤਾਬਕ ਕਾਲਜ ਮੇਨੇਜਮੈਂਟ ਨੇ ਜਸਪ੍ਰੀਤ ਸਿੰਘ ਨੂੰ ਪ੍ਰੀਖਿਆ ਦੇਣ ਤੋਂ ਰੋਕਿਆ ਸੀ ਅਤੇ ਉਸ ਦੀ ਪੱਗ ਦਾ ਅਪਮਾਨ ਕੀਤਾ ਸੀ। ਉੱਥੇ ਹੀ ਇਸ ਦਾ ਕਾਰਨ ਉਸ ਦੀ ਹਾਜ਼ਰੀ ਦਾ ਘਟ ਜਾਣਾ ਵੀ ਦੱਸਿਆ ਗਿਆ ਹੈ ਕਿਉਂਕਿ ਪਰਿਵਾਰਿਕ ਨਜ਼ਦੀਕੀ ਦੀ ਮੌਤ ਹੋਣ ਜਾਣ ਕਾਰਨ ਉਸ ਨੂੰ ਕੁੱਝ ਸਮੇਂ ਲਈ ਪੰਜਾਬ ਆਉਣਾ ਪਿਆ ਸੀ।

ਕਾਲਜ ਦੇ ਤੀਜੇ ਸਾਲ ਦਾ ਬੀਏ ਇਕਨਾਮਿਕਸ ਦਾ ਵਿਦਿਆਰਥੀ ਜਸਪ੍ਰੀਤ ਸਿੰਘ ਆਪਣੇ ਪਰਿਵਾਰ ਨਾਲ ਕੋਜ਼ੀਕੋਡ ਵਿਖੇ ਰਹਿੰਦਾ ਸੀ। ਕਾਲਜ ਦੇ ਵਿਦਿਆਰਥੀਆਂ ਦੇ ਅਨੁਸਾਰ ਜਸਪ੍ਰੀਤ ਅਤੇ ਉਸਦਾ ਪਰਿਵਾਰ ਜੋ ਕਿ ਪੰਜਾਬ ਦੇ ਵਸਨੀਕ ਹਨ, ਪਿਛਲੇ ਅੱਠ ਸਾਲਾਂ ਤੋਂ ਕੇਰਲਾ ਵਿੱਚ ਰਹਿ ਰਹੇ ਹਨ।

ABOUT THE AUTHOR

...view details