ਨਵੀਂ ਦਿੱਲੀ: ਸਪੈਸ਼ਲ ਸੈੱਲ ਨੇ 600 ਕਰੋੜ ਦੇ ਡਰੱਗਸ ਦੇ ਨਾਲ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਤਸਕਰ ਜ਼ਾਕਿਰ ਨਗਰ ਵਿੱਚ ਬਕਾਇਦਾ ਡਰੱਗਸ ਤਿਆਰ ਕਰਨ ਲਈ ਯੂਨਿਟ ਲਗਾ ਰਹੇ ਸਨ। ਪੁਲਿਸ ਨੇ ਫਿਲਹਾਲ ਇਸ ਯੂਨਿਟ ਨੂੰ ਸੀਲ ਕਰ ਦਿੱਤਾ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚੋਂ ਦੋ ਅਫਗਾਨੀ ਕੈਮੀਕਲ ਐਕਸਪਰਟ ਸ਼ਾਮਿਲ ਹਨ। ਇਸ ਯੂਨਿਟ ਨੂੰ ਲਗਾਉਣ ਵਾਲਾ ਫਿਲਹਾਲ ਫਰਾਰ ਹੈ।
ਲਗਜ਼ਰੀ ਗੱਡੀਆਂ ਦਾ ਕਰਦੇ ਸਨ ਇਸਤੇਮਾਲ
ਡੀਸੀਪੀ ਮਨੀਸ਼ੀ ਚੰਦਰਾ ਨੇ ਦੱਸਿਆ ਕਿ ਜ਼ਾਕਿਰ ਨਗਰ ਇਲਾਕੇ ਵਿੱਚ ਪਿਛਲੇ ਕੁੱਝ ਦਿਨਾਂ ਤੋਂ ਲਗਜ਼ਰੀ ਗੱਡੀਆਂ ਆ ਰਹੀਆਂ ਸਨ। ਇਸ ਬਾਰੇ ਸਪੈਸ਼ਲ ਸੈੱਲ ਨੇ ਤਫਤੀਸ਼ ਕੀਤੀ ਤਾਂ ਪਤਾ ਚੱਲਿਆ ਕਿ ਇਹ ਲੋਕ ਡਰੱਗਸ ਦੀ ਤਸਕਰੀ ਵਿੱਚ ਸ਼ਾਮਿਲ ਹਨ।
ਸਪੈਸ਼ਲ ਸੈੱਲ ਨੂੰ ਸੂਚਨਾ ਮਿਲੀ ਸੀ ਕਿ ਇਨ੍ਹਾਂ ਵਿਚੋਂ ਕੁੱਝ ਤਸਕਰ ਲਗਜ਼ਰੀ ਗੱਡੀਆਂ ਵਿੱਚ ਡਰੱਗਸ ਲੈ ਕੇ ਜਾਣਗੇ। ਇਸ ਸੂਚਨਾ ਉੱਤੇ ਆਸ਼ਰਮ ਫਲਾਈਓਵਰ ਦੇ ਨੇੜੇ ਸਪੈਸ਼ਲ ਸੈੱਲ ਨੇ ਦੋ ਗੱਡੀਆਂ ਨੂੰ ਤਲਾਸ਼ੀ ਲਈ ਰੋਕਿਆ।
ਇਸ ਗੱਡੀ ਵਿੱਚ ਪਿੱਛਲੀ ਸੀਟ ਅਤੇ ਡਿੱਗੀ ਦੇ ਵਿੱਚ ਇੱਕ ਖੁਫ਼ੀਆ ਜਗ੍ਹਾ ਬਣਾਕੇ ਉਸ ਵਿੱਚ 30 ਕਿੱਲੋ ਹੈਰੋਇਨ ਲੁੱਕਾਈ ਗਈ ਸੀ।
ਦੋਹਾਂ ਗੱਡੀਆਂ ਤੋਂ 60 ਕਿੱਲੋ ਹੈਰੋਇਨ ਬਰਾਮਦ ਹੋਈ ਹੈ। ਪੁਲਿਸ ਨੇ ਗੱਡੀ ਵਿੱਚ ਸਵਾਰ ਧੀਰਜ ਅਤੇ ਰਈਸ ਖਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਛਾਪੇਮਾਰੀ ਦੌਰਾਨ ਮਿਲੀ 90 ਕਿੱਲੋ ਹੇਰੋਇਨ
ਮੁਲਜ਼ਮਾਂ ਨੇ ਪੁਲਿਸ ਨੂੰ ਦੱਸਿਆ ਕਿ ਉਹ ਜ਼ਾਕਿਰ ਨਗਰ ਸਥਿਤ ਫੈਕਟਰੀ ਤੋਂ ਡਰੱਗਸ ਲੈ ਕੇ ਆਉਂਦੇ ਹਨ। ਇਸ ਫੈਕਟਰੀ ਵਿੱਚ ਡਰੱਗਸ ਤਿਆਰ ਕਰਨ ਦਾ ਸੈਟਅੱਪ ਸ਼ੁਰੂ ਕੀਤਾ ਜਾ ਰਿਹਾ ਹੈ।
ਇਸ ਜਾਣਕਾਰੀ ਉੱਤੇ ਸਪੈਸ਼ਲ ਸੈੱਲ ਦੀ ਟੀਮ ਨੇ ਇਸ ਫੈਕਟਰੀ ਵਿੱਚ ਛਾਪਾ ਮਾਰਿਆ ਜਿੱਥੋਂ 2 ਅਫਗਾਨੀ ਨਾਗਰਿਕਾਂ ਸਮੇਤ ਤਿੰਨ ਲੋਕ ਫੜ੍ਹੇ ਗਏ।
ਮੁਲਜ਼ਮਾਂ ਨੇ ਦੱਸਿਆ ਕਿ ਉਹ ਇੱਥੇ ਹੈਰੋਇਨ ਤਿਆਰ ਕਰਦੇ ਹਨ। ਪੁਲਿਸ ਨੇ ਇਸ ਫੈਕਟਰੀ ਤੋਂ 60 ਕਿੱਲੋ ਹੈਰੋਇਨ ਬਰਾਮਦ ਕੀਤੀ। ਫੈਕਟਰੀ ਦੇ ਬਾਹਰ ਇੱਕ ਗੱਡੀ ਮੌਜੂਦ ਸੀ। ਜਿਸ ਵਿੱਚ 30 ਕਿੱਲੋ ਹੈਰੋਇਨ ਲੁੱਕਾ ਕੇ ਰੱਖੀ ਗਈ ਸੀ, ਜਿਸਨੂੰ ਸਪੈਸ਼ਲ ਸੈੱਲ ਨੇ ਜ਼ਬਤ ਕਰ ਲਿਆ।
ਅਫਗਾਨਿਸਤਾਨ ਤੋਂ ਆਏ ਸਨ ਕੈਮਿਕਲ ਐਕਸਪਰਟ
ਗ੍ਰਿਫ਼ਤਾਰ ਮੁਲਜ਼ਮਾਂ ਦੀ ਪਹਿਚਾਣ ਸੀਨਰੀ ਰਹਿਮਤ ਗੁੱਲ ਅਖ਼ਤਰ, ਮੁਹੰਮਦ ਚਿੰਨਹਰੀ ਅਤੇ ਵਕੀਲ ਅਹਿਮਦ ਦੇ ਰੂਪ ਵਿੱਚ ਕੀਤੀ ਗਈ ਹੈ। ਸੀਨਰੀ ਅਤੇ ਚਿੰਨਹਰੀ ਅਫ਼ਗਾਨਿਸਤਾਨ ਦੇ ਰਹਿਣ ਵਾਲੇ ਹਨ। ਦੋਹੇ ਕੈਮਿਕਲ ਐਕਸਪਰਟ ਹਨ ਅਤੇ ਉਨ੍ਹਾਂ ਨੂੰ ਇੱਥੇ ਫੈਕਟਰੀ ਵਿੱਚ ਹੈਰੋਇਨ ਤਿਆਰ ਕਰਨ ਦੇ ਮਕਸਦ ਤੋਂ ਭੇਜਿਆ ਗਿਆ ਸੀ।