ਸਿਰਸਾ: ਪੰਜਾਬ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਪੁਲਿਸ ਨੇ ਅਤਿ ਲੋੜੀਂਦੇ ਨਸ਼ਾ ਤਸਕਰ ਰਣਜੀਤ ਸਿੰਘ ਉਰਫ ਚੀਤਾ ਨੂੰ ਸਿਰਸਾ ਵਿਖੇ ਕਾਬੂ ਕੀਤਾ। ਪੰਜਾਬ ਪੁਲਿਸ ਅਤੇ ਹਰਿਆਣਾ ਪੁਲਿਸ ਨੇ ਸਾਂਝੀ ਕਾਰਵਾਈ ਵਿੱਚ ਚੀਤਾ ਅਤੇ ਉਸ ਦੇ ਭਰਾ ਗਗਨਦੀਪ ਉਰਫ ਭੋਲਾ ਨੂੰ ਸਿਰਸਾ ਦੇ ਬੇਗੂ ਪਿੰਡ ਤੋਂ ਕਾਬੂ ਕੀਤਾ ਹੈ।
ਖ਼ਤਰਨਾਕ ਨਸ਼ਾ ਤਸਕਰ ਰਣਜੀਤ ਸਿੰਘ ਚੀਤਾ ਚੜ੍ਹਿਆ ਪੁਲਿਸ ਦੇ ਹੱਥੇ
ਪੰਜਾਬ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਪੁਲਿਸ ਨੇ ਲੋੜੀਂਦੇ ਨਸ਼ਾ ਤਸਕਰ ਰਣਜੀਤ ਸਿੰਘ ਉਰਫ ਚੀਤਾ ਨੂੰ ਸਿਰਸਾ ਵਿਖੇ ਕਾਬੂ ਕੀਤਾ।
ਨਸ਼ਾ ਤਸਕਰ ਰਣਜੀਤ ਸਿੰਘ ਚੀਤਾ ਚੜ੍ਹਿਆ ਪੁਲਿਸ ਦੇ ਹੱਥੇ
ਪੰਜਾਬ ਦੇ ਪੁਲਿਸ ਮੁੱਖੀ ਦਿਨਕਰ ਗੁਪਤਾ ਨੇ ਟਵੀਟਰ 'ਤੇ ਕਾਰਵਾਈ ਸਾਂਝੀ ਕਰਦੇ ਹੋਏ ਕਿਹਾ ਕਿ ਹਿੱਜ਼ਬੁਲ ਦੇ ਕਾਰਕੁੰਨਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੰਜਾਬ ਪੁਲਿਸ ਦੀ ਕਾਰਵਾਈ ਕਰਦਿਆਂ ਰਣਜੀਤ ਚੀਤਾ ਅਤੇ ਉਸ ਦੇ ਭਰਾ ਨੂੰ ਵਿਸ਼ੇਸ਼ ਕਾਰਵਾਈ ਵਿੱਚ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਅਟਾਰੀ ਤੋਂ ਜੂਨ 2019 ਵਿੱਚ ਫੜ੍ਹੀ ਗਈ 532 ਕਿਲੋਂ ਹੈਰੋਈਨ ਦੇ ਮਾਮਲੇ ਵਿੱਚ ਲੋੜੀਂਦਾ ਸੀ।
ਡੀਜੀਪੀ ਗੁਪਤਾ ਨੇ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਦੋਵੇਂ ਅਟਾਰੀ ਸਰਹੱਦ ਰਾਹੀਂ ਪਹਾੜੀ ਲੂਣ ਦੀਆਂ 6 ਖੇਪਾਂ ਲਿਆਉਣ ਬਹਾਨੇ ਨਸ਼ਾ ਤਸਕਰੀ ਕਰ ਰਹੇ ਸਨ।