ਪੰਜਾਬ

punjab

ETV Bharat / bharat

ਸਰਹੱਦ ਨਾਲ ਲੱਗਦੇ ਸੁਰੱਖਿਆ ਟਿਕਾਣਿਆਂ 'ਤੇ ਬੰਬ ਸੁੱਟਣ ਲਈ ਕੀਤੀ ਜਾਵੇਗੀ ਡਰੋਨ ਦੀ ਵਰਤੋਂ: BSF - ਅੰਤਰਰਾਸ਼ਟਰੀ ਸਰਹੱਦ

ਭਾਰਤੀ ਸਰਹੱਦ ਨੇੜੇ ਜੰਮੂ-ਕਸ਼ਮੀਰ ਦੇ ਆਰਐਸ ਪੁਰਾ ਅਤੇ ਸਾਂਬਾ ਸੈਕਟਰਾਂ ਵਿੱਚ ਸੁਰੱਖਿਆ ਸਥਾਪਨਾਵਾਂ 'ਤੇ ਬੰਬ ਸੁੱਟਣ ਦੇ ਲਈ ਡਰੋਨ ਦੀ ਵਰਤੋਂ ਕੀਤੀ ਜਾਵੇਗੀ। ਬੀਐਸਐਫ ਨੇ ਹੋਰ ਸੁਰੱਖਿਆ ਬਲਾਂ ਨੂੰ ਇਸ ਹਫਤੇ ਦੇ ਸ਼ੁਰੂ ਵਿੱਚ ਪਾਕਿਸਤਾਨ ਦੀ ਸਰਗਰਮੀ ਬਾਰੇ ਸੁਚੇਤ ਕੀਤਾ ਸੀ।

ਸਰਹੱਦ ਨਾਲ ਲੱਗਦੇ ਸੁਰੱਖਿਆ ਟਿਕਾਣਿਆਂ 'ਤੇ ਬੰਬ ਸੁੱਟਣ ਲਈ ਕੀਤੀ ਜਾਵੇਗੀ ਡਰੋਨ ਦੀ ਵਰਤੋਂ: BSF
ਸਰਹੱਦ ਨਾਲ ਲੱਗਦੇ ਸੁਰੱਖਿਆ ਟਿਕਾਣਿਆਂ 'ਤੇ ਬੰਬ ਸੁੱਟਣ ਲਈ ਕੀਤੀ ਜਾਵੇਗੀ ਡਰੋਨ ਦੀ ਵਰਤੋਂ: BSF

By

Published : Aug 23, 2020, 5:04 PM IST

Updated : Aug 23, 2020, 5:26 PM IST

ਨਵੀਂ ਦਿੱਲੀ: ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਨੇੜੇ ਜੰਮੂ-ਕਸ਼ਮੀਰ ਦੇ ਆਰਐਸ ਪੁਰਾ ਅਤੇ ਸਾਂਬਾ ਸੈਕਟਰਾਂ ਵਿੱਚ ਸੁਰੱਖਿਆ ਸਥਾਪਨਾਵਾਂ 'ਤੇ ਬੰਬ ਸੁੱਟਣ ਦੇ ਲਈ ਡਰੋਨ ਦੀ ਵਰਤੋਂ ਕੀਤੀ ਜਾਵੇਗੀ। ਬਾਰਡਰ ਸਿਕਿਓਰਿਟੀ ਫੋਰਸ (ਬੀਐਸਐਫ) ਦੇ ਖੁਫੀਆ ਵਿੰਗ ਨੇ ਇਸ ਬਾਰੇ ਅਲਰਟ ਜਾਰੀ ਕੀਤਾ ਹੈ।

ਭਾਰਤੀ ਸੈਨਾ ਸਣੇ ਹੋਰ ਸੁਰੱਖਿਆ ਅਦਾਰਿਆਂ ਨੂੰ ਪਾਕਿਸਤਾਨ ਦੇ ਇੰਟਰ ਸਰਵਿਸਿਜ਼ ਇੰਟੈਲੀਜੈਂਸ (ਆਈਐੱਸਆਈ) ਨੇ ਭਾਰਤੀ ਖੇਤਰ ਵਿੱਚ ਹਮਲੇ ਦੀ ਯੋਜਨਾ ਬਾਰੇ ਜਾਣਕਾਰੀ ਦਿੱਤੀ ਹੈ।

ਬੀਐਸਐਫ ਨੇ ਹੋਰ ਸੁਰੱਖਿਆ ਬਲਾਂ ਨੂੰ ਇਸ ਹਫਤੇ ਦੇ ਸ਼ੁਰੂ ਵਿੱਚ ਪਾਕਿਸਤਾਨ ਦੀ ਸਰਗਰਮੀ ਬਾਰੇ ਸੁਚੇਤ ਕੀਤਾ ਸੀ। ਪਾਕਿਸਤਾਨ ਨੇ ਭਾਰਤੀ ਖੇਤਰ ਵਿੱਚ ਬੰਬਾਰੀ ਵਧਾ ਦਿੱਤੀ ਹੈ, ਜਦਕਿ ਚੀਨ ਨੇ ਪੂਰਬੀ ਲੱਦਾਖ 'ਚ ਘੇਰਿਆ ਹੋਇਆ ਹੈ। ਇਨ੍ਹਾਂ ਦੋਵਾਂ ਮੋਰਚਿਆਂ 'ਤੇ ਯੁੱਧ ਵਰਗੀ ਸਥਿਤੀ ਪੈਦਾ ਹੋ ਗਈ ਹੈ।

ਜੰਮੂ-ਕਸ਼ਮੀਰ ਵਿੱਚ ਸਰਹੱਦ 'ਤੇ ਸੁਰੱਖਿਆ ਵਿੱਚ ਲੱਗੇ ਬੀਐਸਐਫ ਨੇ ‘ਆਈਐਸਆਈ ਦੀ ਡਰੋਨ ਦੀ ਮਦਦ ਨਾਲ ਨਸ਼ਾ/ਹਥਿਆਰ/ ਬਾਰੂਦ ਪਹੁੰਚਾਉਣ' ਦੀ ਯੋਜਨਾ ਬਾਰੇ ਵੀ ਅਲਰਟ ਕੀਤਾ ਹੈ।

ਬੀਐਸਐਫ, ਪਾਕਿਸਤਾਨ ਅਤੇ ਬੰਗਲਾਦੇਸ਼ ਨਾਲ ਲੱਗਦੀ ਭਾਰਤ ਦੀ ਸਰਹੱਦ ਦੀ ਰੱਖਿਆ ਕਰਨ ਵਾਲੀ ਪਹਿਲੀ ਰੱਖਿਆ ਕਤਾਰ ਹੈ। ਇਹ ਪਾਕਿਸਤਾਨ ਨਾਲ ਸਾਡੀ 2,280 ਕਿਲੋਮੀਟਰ ਅਤੇ ਬੰਗਲਾਦੇਸ਼ ਨਾਲ 4,096 ਕਿਲੋਮੀਟਰ ਦੀ ਸਰਹੱਦ ਦੀ ਰੱਖਿਆ ਕਰਦਾ ਹੈ।

Last Updated : Aug 23, 2020, 5:26 PM IST

ABOUT THE AUTHOR

...view details