ਨਵੀਂ ਦਿੱਲੀ : ਇਨਕਮ ਟੈਕਸ ਦਾ ਭੁਗਤਾਨ ਕਰਨ ਲਈ ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ ਨੇ ਡਾਈਲ ਨਾਂਅ ਦਾ ਜਾਗਰੂਕਤਾ ਕੈਂਪ ਸ਼ੁਰੂ ਕੀਤਾ ਗਿਆ ਹੈ। ਇਸ ਰਾਹੀਂ ਆਈਜੀਆਈ ਏਅਰਪੋਰਟ 'ਤੇ ਕੰਮ ਕਰਨ ਵਾਲੇ ਟੈਕਸੀ ਡਰਾਈਵਰਾਂ ਨੂੰ ਇਨਕਮ ਟੈਕਸ ਦੇ ਭੁਗਤਾਨ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।
ਟੈਕਸ ਭੁਗਤਾਨ ਰਾਹੀਂ ਅਹਿਮ ਰੋਲ ਅਦਾ ਕਰਨਗੇ ਟੈਕਸੀ ਡਰਾਈਵਰ
"ਡਾਈਲ ਟੈਕਸੀ" ਦੇ ਅਧਿਕਾਰੀਆਂ ਨੇ ਕਿਹਾ ਕਿ ਭਾਰਤ ਅੰਦਰ ਵੱਡੀ ਗਿਣਤੀ 'ਚ ਡਰਾਈਵਰ ਕੰਮ ਕਰਦੇ ਹਨ, ਜਿਸ ਵਿੱਚੋਂ 20 ਫੀਸਦੀ ਡਰਾਈਵਰ ਸਿਰਫ਼ ਦਿੱਲੀ ਵਿੱਚ ਕੰਮ ਕਰਦੇ ਹਨ। ਅਜਿਹੇ ਵਿੱਚ ਜੇਕਰ ਟੈਕਸੀ ਡਰਾਈਵਰ ਟੈਕਸ ਦਾ ਭੁਗਤਾਨ ਕਰਨਗੇ ਤਾਂ ਉਹ ਭਾਰਤ ਦੀ ਅਰਥਵਿਵਸਥਾ ਸਣੇ ਸ਼ਹਿਰ ਦੇ ਵਿਕਾਸ ਲਈ ਮਹੱਤਵਪੁਰਣ ਯੋਗਦਾਨ ਦੇ ਸਕਣਗੇ।