ਨਵੀਂ ਦਿੱਲੀ : ਰੱਖਿਆ, ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਨੇ ਸੋਮਵਾਰ ਨੂੰ ਚਾਂਦੀਪੁਰ ਟੈਸਟ ਰੇਂਜ ਵਿੱਚ ਏਰੀਅਲ ਹਾਈ ਸਪੀਡ ਐਕਸਪੈਂਡੇਬਲ ਏਰੀਅਲ ਟਾਰਗੇਟ (ਐੱਚਈਏਟੀ)'ਅਭਿਆਸ' ਦਾ ਸਫ਼ਲ ਪ੍ਰੀਖਣ ਕੀਤਾ।
ਜਾਣਕਾਰੀ ਮੁਤਾਬਕ 'ਅਭਿਆਸ' ਦੇ ਟੈਸਟ ਨੂੰ ਕਈ ਰਡਾਰ ਅਤੇ ਇਲੈਕਟ੍ਰੋ ਆਪਟਿਕ ਸਿਸਟਮ ਦੀ ਮਦਦ ਨਾਲ ਚੈੱਕ ਕੀਤਾ ਗਿਆ, ਜਿਸ ਵਿੱਚ ਇਸ ਦੀ ਸਮਰੱਥਾ ਨੂੰ ਪੂਰਾ ਸਹੀ ਪਾਇਆ ਗਿਆ।
ਇਸ ਬਿਨ੍ਹਾਂ ਪਾਇਲਟ ਦੀ ਏਅਰਕ੍ਰਾਫ਼ਟ ਦੀ ਵਰਤੋਂ ਕਈ ਤਰ੍ਹਾਂ ਦੀ ਮਿਜ਼ਾਇਲਜ਼ ਨੂੰ ਟੈਸਟ ਕਰਨ ਵਿੱਚ ਕੀਤਾ ਜਾਵੇਗਾ।
ਜਾਣਕਾਰੀ ਮੁਤਾਬਕ ਇਸ ਦੀ ਵਰਤੋਂ ਅਲੱਗ-ਅਲੱਗ ਤਰ੍ਹਾਂ ਦੀਆਂ ਮਿਜ਼ਾਇਲਾਂ ਅਤੇ ਏਅਰਕ੍ਰਾਫ਼ਟਜ਼ ਦਾ ਪਤਾ ਲਾਉਣ ਲਈ ਕੀਤੀ ਜਾਵੇਗੀ। ਦੱਸ ਦਈਏ ਕਿ ਇੱਕ ਛੋਟੇ ਗੈਸ ਟਰਬਾਇਨ ਇੰਜਣ ਅਤੇ ਐੱਮਈਐੱਮਐੱਸ ਨੈਵੀਗੇਸ਼ਨ ਸਿਸਟਮ ਤੇ ਕੰਮ ਕਰਦਾ ਹੈ।
ਜਾਣਕਾਰੀ ਹਿੱਤ ਬੀਤੇ ਅਪ੍ਰੈਲ ਵਿੱਚ ਡੀਆਰਡੀਓ ਨੇ ਅਮਰੀਕਾ ਦੇ ਪ੍ਰੀਡੇਟਰ ਡ੍ਰੋਨ ਦੀ ਤਰਜ਼ ਤੇ ਰੁਸਤਮ-2 ਦਾ ਪ੍ਰੀਖਣ ਕਰਨਾਟਕ ਦੇ ਚਿਤਰਦੁਰਗ ਜ਼ਿਲ੍ਹੇ ਦੇ ਚਲਾਕੇਰੇ ਵਿੱਚ ਕੀਤਾ ਗਿਆ। ਰੁਸਤਮ-2 ਮੱਧ ਉੱਚਾਈ 'ਤੇ ਲੰਬੇ ਸਮੇਂ ਤੱਕ ਉੜਾਣ ਭਰਨ ਵਿੱਚ ਸਮਰੱਥ ਮਨੁੱਖ ਰਹਿਤ ਜਹਾਜ਼ ਹੈ।