ਪੰਜਾਬ

punjab

ETV Bharat / bharat

"ਸੁਸਾਈਡ ਲੈਸ ਫੈਨ", ਖ਼ੁਦਕੁਸ਼ੀ ਕਰਨ ਤੋਂ ਰੋਕੇਗਾ ਇਹ ਪੱਖਾ - suicide cases

ਜਬਲਪੁਰ ਦੇ ਇੱਕ ਹਾਰਟ ਸਪੈਸ਼ਲਿਸਟ ਡਾਕਟਰ ਆਰ.ਐਸ. ਸ਼ਰਮਾ ਨੇ ਇੱਕ ਅਨੋਖਾ ਅਤੇ ਖ਼ਾਸ ਪੱਖਾ ਤਿਆਰ ਕੀਤਾ ਹੈ। ਇਸ ਪੱਖੇ 'ਤੇ ਲਟਕ ਕੇ ਕੋਈ ਵੀ ਫਾਹਾ ਨਹੀਂ ਲਗਾ ਸਕਦਾ। ਇਸ ਪੱਖੇ ਲਈ ਡਾ. ਆਰ.ਐਸ. ਸ਼ਰਮਾ ਨੂੰ ਪੇਟੈਂਟ ਵੀ ਮਿਲ ਚੁੱਕਾ ਹੈ।

ਫੋਟੋ

By

Published : Aug 5, 2019, 9:13 PM IST

ਜਬਲਪੁਰ : ਜਬਲਪੁਰ ਮੈਡੀਕਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਤੇ ਹਾਰਟ ਸਪੈਸ਼ਲਿਸਟ ਡਾ. ਆਰ.ਐਸ. ਸ਼ਰਮਾ ਨੇ ਇੱਕ ਅਜਿਹਾ ਪੱਖਾ ਤਿਆਰ ਕੀਤਾ ਹੈ ਜਿਸ ਤੇ ਲਟਕ ਕੇ ਕੋਈ ਖ਼ੁਦਕੁਸ਼ੀ ਨਹੀਂ ਕਰ ਸਕੇਗਾ। ਇਸ ਪੱਖੇ ਦੇ ਲਈ ਡਾ. ਆਰ.ਐਸ. ਸ਼ਰਮਾ ਨੇ ਪੇਟੈਂਟ ਵੀ ਹਾਸਲ ਕਰ ਲਿਆ ਹੈ।

ਵੀਡੀਓ

ਇਸ ਬਾਰੇ ਦੱਸਦੇ ਹੋਏ ਡਾ. ਆਰ.ਐਸ. ਸ਼ਰਮਾ ਨੇ ਕਿਹਾ ਕਿ ਖ਼ੁਦਕੁਸ਼ੀਆਂ ਦੇ ਕਈ ਮਾਮਲਿਆਂ ਬਾਰੇ ਜਾਂਚ ਕਰਨ ਤੋਂ ਬਾਅਦ ਉਨ੍ਹਾਂ ਇਹ ਗੱਲ ਸਮਝ ਆਈ ਕਿ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਲੋਕ ਡਿਪ੍ਰੈਸ਼ਨ ਵਿੱਚ ਹੁੰਦੇ ਹਨ। ਉਹ ਇੱਕਲੇ ਹੀ ਡੂੱਘੇ ਸੋਚ ਵਿੱਚ ਖੋਏ ਰਹਿੰਦੇ ਹਨ। ਅਜਿਹੀ ਸਥਿਤੀ ਵਿੱਚ ਉਨ੍ਹਾਂ ਦੀ ਸਭ ਤੋਂ ਪਹਿਲਾਂ ਨਜ਼ਰ ਆਉਂਣ ਵਾਲੀ ਚੀਜ਼ ਪੱਖਾ ਹੈ ਜਿਸ ਕਰਾਨ ਪੱਖੇ ਨਾਲ ਫਾਹਾ ਲੈ ਕੇ ਉਹ ਖ਼ੁਦਕੁਸ਼ੀ ਕਰ ਲੈਂਦੇ ਹਨ। ਉਨ੍ਹਾਂ ਕਿਹਾ ਪੱਖਿਆਂ ਵਿੱਚ ਅਜਿਹੀ ਤਬਦੀਲੀਆਂ ਕੀਤੀਆਂ ਜਾ ਸਕਦੀਆਂ ਹਨ ਜਿਸ ਨਾਲ ਕੋਈ ਵੀ ਪੱਖੇ ਰਾਹੀਂ ਖ਼ੁਦਕੁਸ਼ੀ ਨਾ ਕਰ ਸਕੇ।

ਪੱਖੇ 'ਚ ਕੀਤੀ ਤਕਨੀਕੀ ਤਬਦੀਲੀ

ਡਾ. ਆਰ.ਐਸ. ਸ਼ਰਮਾ ਨੇ ਪੱਖੇ ਵਿੱਚ ਸਪ੍ਰਿੰਗ ਦਾ ਇਸਤੇਮਾਲ ਕੀਤਾ ਹੈ ਅਤੇ ਇਸ ਵਿੱਚ ਇੱਕ ਹੂਟਰ ਲਗਾਇਆ ਹੈ। ਪੱਖੇ ਉੱਤੇ ਸਪ੍ਰਿੰਗ ਲਗੇ ਹੋਣ ਕਾਰਨ ਜਿਵੇਂ ਹੀ ਕੋਈ ਵਿਅਕਤੀ ਪੱਖੇ ਤੋਂ ਰੱਸੀ ਬੰਨ ਕੇ ਫਾਹਾ ਲਾਉਂਣ ਦੀ ਕੋਸ਼ਿਸ਼ ਕਰੇਗਾ ਤਾਂ ਪੱਖਾ ਖ਼ੁਦ-ਬ-ਖ਼ੁਦ ਹੇਠਾਂ ਆ ਜਾਵੇਗਾ ਅਤੇ ਪੱਖੇ ਵਿੱਚ ਲਗਿਆ ਹੂਟਰ ਵਜਣ ਲਗ ਪਵੇਗਾ। ਡਾ. ਸ਼ਰਮਾ ਨੇ ਇਸ ਪੱਖੇ ਦੀ ਟੈਸਟਿੰਗ ਕੀਤੀ ਅਤੇ ਇਸ ਤੋਂ ਬਾਅਦ ਇਸ ਨੂੰ ਪੇਟੈਂਟ ਲਈ ਭੇਜਿਆ ਸੀ।

ਡਾ. ਆਰ.ਐਸ. ਸ਼ਰਮਾ ਨੂੰ ਮਿਲਿਆ ਪੇਟੈਂਟ

6 ਸਾਲ ਬਾਅਦ ਇੰਟੈਕਚੁਅਲ ਪ੍ਰਾਪਰਟੀ ਰਾਈਟ ਨਾਂਅ ਦੀ ਸਰਕਾਰੀ ਸੰਸਥਾ ਨੇ ਡਾ. ਸ਼ਰਮਾ ਨੂੰ ਇਸ "ਸੁਸਾਈਡ ਲੈਸ ਫੈਨ" ਦਾ ਪੇਟੈਂਟ ਦੇ ਦਿੱਤਾ ਹੈ। ਡਾ. ਸ਼ਰਮਾ ਨੇ ਕਿਹਾ ਕਿ ਸਰਕਾਰ ਨੂੰ ਪੱਖੇ ਤਿਆਰ ਕਰਨ ਵਾਲੀ ਕੰਪਨੀਆਂ ਨੂੰ ਅਜਿਹੇ ਪੱਖੇ ਤਿਆਰ ਕਰਨ ਲਈ ਕਹਿਣਾ ਚਾਹੀਦਾ ਹੈ ਜਿਨ੍ਹਾਂ ਤੋਂ ਲੋਕ ਖ਼ੁਦਕੁਸ਼ੀ ਨਾ ਕਰ ਸਕਣ। ਇਸ ਰਾਹੀਂ ਲੋਕਾਂ ਦੀ ਜਾਨ ਬਚਾਈ ਜਾ ਸਕੇਗੀ। ਉਨ੍ਹਾਂ ਕਿਹਾ ਕਿ ਖ਼ੁਦਕੁਸ਼ੀਆਂ ਦੇ 80 ਫੀਸਦੀ ਮਾਮਲਿਆਂ ਵਿੱਚ ਲੋਕ ਪੱਖੇ ਨਾਲ ਲਟਕ ਕੇ ਖ਼ੁਦਕੁਸ਼ੀ ਕਰਦੇ ਹਨ ਅਤੇ ਅਜਿਹਾ ਕਰਨ ਵਾਲੇ ਜਿਆਦਾਤਰ ਵਿਦਿਆਰਥੀ ਹੁੰਦੇ ਹਨ। ਇਸ ਲਈ ਸਕੂਲ,ਕਾਲੇਜ ਦੇ ਹਾੱਸਟਲ, ਜੇਲ੍ਹ ਅਤੇ ਹਸਪਤਾਲਾਂ ਵਿੱਚ ਜ਼ਰੂਰ ਲਗਾਏ ਜਾਣੇ ਚਾਹੀਦੇ ਹਨ ਤਾਂ ਜੋ ਖ਼ੁਦਕੁਸ਼ੀਆਂ ਦੇ ਵੱਧ ਰਹੇ ਮਾਮਲਿਆਂ ਦੀ ਦਰ ਨੂੰ ਘੱਟ ਕੀਤਾ ਜਾ ਸਕੇ।

ABOUT THE AUTHOR

...view details