ਪੰਜਾਬ

punjab

ETV Bharat / bharat

ਰਾਜਸਥਾਨ ਤੋਂ ਰਾਜ ਸਭਾ ਮੈਂਬਰ ਬਣ ਸਕਦੇ ਹਨ ਡਾ. ਮਨਮੋਹਨ ਸਿੰਘ - Rajasthan

ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਕਾਂਗਰਸ ਰਾਜ ਸਭਾ ਵਿੱਚ ਭੇਜਣ ਜਾ ਰਹੀ ਹੈ। ਚੋਣ ਕਮਿਸ਼ਨ ਵੱਲੋਂ ਉਨ੍ਹਾਂ ਦੇ ਨਾਂਅ ਦਾ ਐਲਾਨ ਛੇਤੀ ਹੀ ਕੀਤਾ ਜਾ ਸਕਦਾ ਹੈ।

ਡਾ. ਮਨਮੋਹਨ ਸਿੰਘ

By

Published : Jul 8, 2019, 8:20 AM IST

ਜੈਪੁਰ: ਰਾਜਸਥਾਨ ਤੋਂ ਰਾਜ ਸਭਾ ਮੈਂਬਰ ਬਣਨ ਨੂੰ ਲੈ ਕੇ ਸਾਬਕਾ ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ ਦੇ ਨਾਂਅ 'ਤੇ ਕਾਂਗਰਸ ਨੇ ਮੁਹਰ ਲਗਾ ਦਿੱਤੀ ਹੈ। ਚੋਣ ਕਮਿਸ਼ਨ ਵੱਲੋਂ ਜਲਦ ਹੀ ਉਨ੍ਹਾਂ ਦੇ ਨਾਂਅ ਦਾ ਅਧਿਕਾਰਕ ਤੌਰ 'ਤੇ ਐਲਾਨ ਕੀਤਾ ਜਾ ਸਕਦਾ ਹੈ।

ਭਾਜਪਾ ਦੇ ਸੂਬਾ ਪ੍ਰਧਾਨ 'ਤੇ ਰਾਜ ਸਭਾ ਮੈਂਬਰ ਮਦਨ ਲਾਲ ਸੈਣੀ ਦੇ ਅਕਾਲ ਚਲਾਣੇ ਤੋਂ ਬਾਅਦ ਰਾਜਸਥਾਨ ਵਿੱਚੋਂ ਰਾਜ ਸਭਾ ਦੀ ਇੱਕ ਸੀਟ ਖਾਲੀ ਹੋ ਗਈ ਹੈ ਜਿੱਥੋ ਹੁਣ ਕਾਂਗਰਸ ਸਾਬਕਾ ਪ੍ਰਧਾਨ ਮੰਤਰੀ ਨੂੰ ਰਾਜ ਸਭਾ ਵਿੱਚ ਭੇਜਣ ਜਾ ਰਹੀ ਹੈ। ਪਿਛਲੀ 14 ਜੂਨ ਨੂੰ ਮਨਮੋਹਨ ਸਿੰਘ ਦਾ ਰਾਜ ਸਭਾ ਕਾਰਜਕਾਲ ਪੂਰਾ ਹੋਇਆ ਹੈ। ਉਹ 28 ਸਾਲਾਂ ਤੋਂ ਲਗਾਤਾਰ ਸੰਸਦ ਮੈਂਬਰ ਬਣਦੇ ਆਏ ਸਨ। ਦੱਸਣਯੋਗ ਹੈ ਕਿ ਕਾਂਗਰਸ ਨੂੰ ਆਪਣੇ 100 ਵਿਧਾਇਕਾਂ ਤੋਂ ਇਲਾਵਾ ਆਜ਼ਾਦ, ਬਸਪਾ, ਬੀਟੀਪੀ ਦਾ ਵੀ ਸਮਰਥਨ ਹਾਸਲ ਹੈ।

ABOUT THE AUTHOR

...view details