ਪੰਜਾਬ

punjab

ETV Bharat / bharat

ਘਾਟੀ ਵਿੱਚ ਵੱਡੇ ਹਮਲੇ ਦਾ ਸ਼ੱਕ, 10 ਹਜ਼ਾਰ ਫ਼ੌਜੀ ਤੈਨਾਤ

ਘਾਟੀ 'ਚ ਵੱਡੇ ਹਮਲੇ ਦਾ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ। ਕੌਮੀ ਜਾਂਚ ਏਜੰਸੀ ਨੂੰ ਸੂਚਨਾ ਮਿਲੀ ਹੈ ਕਿ ਘਾਟੀ ਵਿੱਚ ਪਾਕਿਸਤਾਨੀ ਦਹਿਸ਼ਤਗਰਦਾਂ ਵੱਲੋਂ ਕੋਈ ਹਮਲਾ ਹੋ ਸਕਦਾ ਹੈ ਇਸ ਲਈ ਸਵੇਰ ਤੋਂ ਹੀ ਛਾਪੇਮਾਰੀ ਕੀਤੀ ਜਾ ਰਹੀ ਹੈ।

ਫ਼ਾਈਲ ਫ਼ੋਟੋ।

By

Published : Jul 28, 2019, 12:38 PM IST

ਸ੍ਰੀਨਗਰ: ਘਾਟੀ 'ਚ ਪਾਕਿਸਤਾਨ ਵੱਲੋਂ ਕਿਸੇ ਵੱਡੀ ਵਾਰਦਾਤ ਹੋਣ ਦੀਆਂ ਰਿਪੋਰਟਾਂ ਤੋਂ ਬਾਅਦ ਘਾਟੀ ਵਿੱਚ ਵੱਡੀ ਮਾਤਰਾਂ ਵਿੱਚ ਨੀਮ ਫ਼ੌਜੀ ਬਲ ਤਾਇਨਾਤ ਕੀਤਾ ਗਿਆ ਹੈ। ਕੌਮੀ ਜਾਂਚ ਏਜੰਸੀ ਮੁਤਾਬਕ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਕਸ਼ਮੀਰ ਘਾਟੀ 'ਚ ਵੱਡੇ ਹਮਲੇ ਦਾ ਸ਼ੱਕ ਹੈ। ਪਾਕਿਸਤਨੀ ਦਹਿਸ਼ਤਗਰਦ ਕਸ਼ਮੀਰ ਵਿੱਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਦੇ ਹਨ।

ਵੀਡੀਓ

ਤੜਕਸਾਰ ਹੀ ਕੌਮੀ ਜਾਂਚ ਏਜੰਸੀ ਦੀਆਂ ਟੀਮਾਂ ਨੇ ਘਾਟੀ ਦੇ ਕੁਝ ਇਲਾਕਿਆਂ ਵਿੱਚ ਛਾਪਮਾਰੀ ਕੀਤੀ ਸੀ। ਖ਼ੁਫੀਆਂ ਏਜੰਸੀਆਂ ਮੁਤਾਬਕ ਕਸ਼ਮੀਰ ਘਾਟੀ ਵਿੱਚ ਕਦੇ ਵੀ ਦਹਿਸ਼ਤਗਰਦੀ ਹਮਲਾ ਹੋ ਸਕਦਾ ਹੈ। ਇਸ ਲਈ ਕੇਂਦਰ ਸਰਕਾਰ ਨੇ ਵੱਡੀ ਮਾਤਰਾ ਵਿੱਚ ਨੀਮ ਫ਼ੌਜੀ ਦਲ ਭੇਜਿਆ ਹੈ।

ਇਸੇ ਲਈ ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਬਾਲ ਨੇ ਜੰਮੂ-ਕਸ਼ਮੀਰ ਵਿੱਚ ਇੱਕ ਮੀਟਿੰਗ ਵੀ ਕੀਤੀ ਸੀ ਜਿਸ ਵਿੱਚ ਦਹਿਸ਼ਤਗਰਦੀ ਦਾ ਟਾਕਰਾ ਕਰਨ ਬਾਰੇ ਨਵੀਂਆਂ ਰਣਨੀਤੀਆਂ ਉਲੀਕੀਆਂ ਗਈਆਂ ਸਨ।

ਬੀਤੇ ਦਿਨੀਂ ਕੇਂਦਰ ਸਰਕਾਰ ਵੱਲੋਂ ਘਾਟੀ ਵਿੱਚ 10 ਹਜ਼ਾਰ ਜਵਾਨ ਤੈਨਾਤ ਕੀਤੇ ਗਏ ਸਨ ਜਿਸ ਤੋਂ ਸਿਆਸੀ ਚਰਚਾ ਛਿੜ ਗਈ ਸੀ ਕਿ ਸ਼ਾਇਦ ਕੇਂਦਰ ਧਾਰਾ 35-ਏ ਨੂੰ ਖ਼ਤਮ ਕਰ ਰਹੀ ਹੈ। ਇਸ ਤੋਂ ਬਾਅਦ ਘਾਟੀ ਨੇ ਸਿਆਸਤਦਾਨਾਂ ਨੇ ਆਪਣੀ ਪ੍ਰਤੀਕਿਰਿਆ ਦੇਣੀ ਸ਼ੁਰੂ ਕਰ ਦਿੱਤੀ ਸੀ ਪਰ ਜੋ ਹੁਣ ਸੂਚਨਾ ਮਿਲੀ ਹੈ ਉਸ ਤੋਂ ਇੰਝ ਲੱਗਦਾ ਹੈ ਕਿ ਘਾਟੀ ਵਿੱਚ ਵੱਡੇ ਹਮਲੇ ਦੇ ਬਚਾਅ ਲਈ ਫ਼ੌਜ ਭੇਜੀ ਜਾ ਰਹੀ ਹੈ।

ABOUT THE AUTHOR

...view details