ਫ਼ਿਰੋਜ਼ਾਬਾਦ: ਆਗਰਾ ਲਖਨਊ ਐਕਸਪ੍ਰੈਸ ਵੇਅ 'ਤੇ ਇੱਕ ਡਬਲ-ਡੈਕਰ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਬੱਸ ਬੇਕਾਬੂ ਹੋ ਕੇ ਪਹਿਲਾਂ ਡਿਵਾਈਡਰ ਨਾਲ ਟਕਰਾਈ ਅਤੇ ਫਿਰ ਉਸ 'ਚ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ਵਿੱਚ ਇੱਕ ਯਾਤਰੀ ਦੀ ਜ਼ਿੰਦਾ ਮੌਤ ਹੋ ਗਈ, ਜਦਕਿ ਡਰਾਈਵਰ ਤੇ ਕੰਡਕਟਰ ਬੁਰੀ ਤਰ੍ਹਾਂ ਝੁਲਸ ਗਏ ਹਨ, ਜਿਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਆਗਰਾ-ਲਖਨਊ ਐਕਸਪ੍ਰੈਸ ਵੇਅ 'ਤੇ ਡਬਲ ਡੈਕਰ ਬੱਸ ਨੂੰ ਲੱਗੀ ਭਿਆਨਕ ਅੱਗ, ਇੱਕ ਯਾਤਰੀ ਦੀ ਮੌਤ - ਗੁਜਰਾਤ
ਆਗਰਾ ਲਖਨਊ ਐਕਸਪ੍ਰੈਸ ਵੇਅ 'ਤੇ ਬਿਹਾਰ ਤੋਂ ਗੁਜਰਾਤ ਵੱਲ ਜਾ ਰਹੀ ਡਬਲ ਡੈਕਰ ਬੱਸ ਨੂੰ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ਵਿੱਚ ਇੱਕ ਯਾਤਰੀ ਦੀ ਜ਼ਿੰਦਾ ਹੀ ਮੌਤ ਹੋ ਗਈ, ਜਦਕਿ ਡਰਾਈਵਰ ਤੇ ਕੰਡਕਟਰ ਬੁਰੀ ਤਰ੍ਹਾਂ ਝੁਲਸ ਗਏ।
ਹਾਦਸਾ ਐਤਵਾਰ ਸਵੇਰੇ 5.15 ਵਜੇ ਵਾਪਰਿਆ। ਇਹ ਬੱਸ ਬਿਹਾਰ ਦੇ ਤ੍ਰਿਵੇਨੀ ਗੰਜ ਤੋਂ ਗੁਜਰਾਤ ਦੇ ਮਹਿਸਾਣਾ ਜਾ ਰਹੀ ਸੀ। ਬੱਸ ਵਿੱਚ 69 ਮੁਸਾਫ਼ਰ ਸਵਾਰ ਸਨ। ਹਾਦਸਾ ਫ਼ਿਰੋਜ਼ਾਬਾਦ ਜ਼ਿਲ੍ਹੇ ਦੇ ਨਸੀਰਪੁਰ ਥਾਣਾ ਖੇਤਰ ਵਿੱਚ ਮਾਈਲ ਸਟੋਨ 54 ਨੇੜੇ ਵਾਪਰਿਆ। ਬੱਸ ਬੇਕਾਬੂ ਹੋ ਕੇ ਪਹਿਲਾਂ ਡਿਵਾਈਡਰ ਨਾਲ ਟਕਰਾਈ ਅਤੇ ਫਿਰ ਬੱਸ 'ਚ ਭਿਆਨਕ ਅੱਗ ਲੱਗ ਗਈ।
ਜਿਵੇਂ ਹੀ ਬੱਸ ਨੂੰ ਅੱਗ ਲੱਗੀ, ਉਥੇ ਹਫੜਾ-ਦਫੜੀ ਮੱਚ ਗਈ, ਜ਼ਿਆਦਾਤਰ ਯਾਤਰੀਆਂ ਨੇ ਛਾਲ ਮਾਰ ਦਿੱਤੀ ਅਤੇ ਆਪਣੀ ਜਾਨ ਬਚਾਈ, ਪਰ ਇੱਕ ਯਾਤਰੀ ਵਿਸਨ ਰਿਸ਼ੀਦੇਵ ਦੀ ਮੌਤ ਹੋ ਗਈ। ਡਰਾਈਵਰ ਬਬਲੂ ਅਤੇ ਕੰਡਕਟਰ ਰਾਵਤ ਆਚਾਰਿਆ ਬੁਰੀ ਤਰ੍ਹਾਂ ਝੁਲਸ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।