ਨਵੀਂ ਦਿੱਲੀ: ਆਪਣੀ ਭਾਰਤ ਯਾਤਰਾ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਵੱਡਾ ਬਿਆਨ ਦਿੱਤਾ ਹੈ। ਟਰੰਪ ਨੇ ਕਿਹਾ ਹੈ ਕਿ ਭਾਰਤ ਨਾਲ ਕੋਈ ਵਪਾਰਕ ਸਮਝੌਤਾ ਅਜੇ ਨਹੀਂ ਹੋਵੇਗਾ। ਉਨ੍ਹਾਂ ਕਿਹਾ, "ਅਸੀਂ ਭਾਰਤ ਨਾਲ ਇੱਕ ਵੱਡਾ ਵਪਾਰਕ ਸਮਝੌਤਾ ਕਰ ਸਕਦੇ ਹਾਂ ਪਰ ਅਜੇ ਨਹੀਂ, ਮੈਂ ਇਸ ਵੱਡੇ ਸੌਦੇ ਨੂੰ ਬਾਅਦ ਦੇ ਲਈ ਬਚਾਅ ਰਿਹਾ ਹਾਂ।"
ਭਾਰਤ ਨਾਲ ਵੱਡਾ ਵਪਾਰਕ ਸਮਝੌਤਾ ਕਰਨਾ ਚਾਹੁੰਦੇ ਹਾਂ ਪਰ ਅਜੇ ਨਹੀਂ: ਡੋਨਲਡ ਟਰੰਪ
ਭਾਰਤ ਦੌਰੇ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਬਿਆਨ ਆਇਆ ਹੈ। ਟਰੰਪ ਦਾ ਕਹਿਣਾ ਹੈ ਕਿ ਉਹ ਭਾਰਤ ਨਾਲ ਵੱਡਾ ਵਪਾਰਕ ਸਮਝੌਤਾ ਕਰਨਾ ਚਾਹੁੰਦੇ ਹਨ ਪਰ ਅਜੇ ਨਹੀਂ।
ਡੋਨਲਡ ਟਰੰਪ ਨੇ ਪ੍ਰਧਾਨ ਮੰਤਰੀ ਮੋਦੀ ਦੀ ਤਾਰੀਫ ਕੀਤੀ। ਟਰੰਪ ਨੇ ਕਿਹਾ, "ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬਹੁਤ ਪਸੰਦ ਕਰਦਾ ਹਾਂ। ਪੀਐਮ ਮੋਦੀ ਨੇ ਮੈਨੂੰ ਦੱਸਿਆ ਕਿ 70 ਲੱਖ ਲੋਕ ਹਵਾਈ ਅੱਡੇ ਅਤੇ ਸਟੇਡੀਅਮ ਦੇ ਵਿਚਕਾਰ ਮੌਜੂਦ ਰਹਿਣਗੇ। ਇਹ ਵਿਸ਼ਵ ਦਾ ਸਭ ਤੋਂ ਵੱਡਾ ਸਟੇਡੀਅਮ ਬਣਨ ਜਾ ਰਿਹਾ ਹੈ। ਇਹ ਬਹੁਤ ਹੀ ਦਿਲਚਸਪ ਹੋਣ ਵਾਲਾ ਹੈ।"
ਦੱਸ ਦਈਏ ਕਿ ਟਰੰਪ 24 ਅਤੇ 25 ਫ਼ਰਵਰੀ ਨੂੰ ਭਾਰਤ ਦੌਰੇ ਉੱਤੇ ਆਉਣਗੇ ਤੇ ਇਸ ਦੌਰਾਨ ਉਹ ਨਵੀਂ ਦਿੱਲੀ ਤੇ ਅਹਿਮਦਾਬਾਦ ਜਾਣਗੇ। ਚਰਚਾ ਹੈ ਕਿ ਇਸ ਦੌਰਾਨ ਅਮਰੀਕਾ ਅਤੇ ਭਾਰਤ ਵਿਚਾਲੇ ਇੱਕ ਵੱਡੇ ਦੁਵੱਲੇ ਸਮਝੌਤੇ ਉੱਤੇ ਦਸਤਖਤ ਕੀਤੇ ਜਾ ਸਕਦੇ ਹਨ।