ਨਵੀਂ ਦਿੱਲੀ : ਗੁਜਰਾਤ ਦੀ 9ਵੀਂ ਜਮਾਤ ਦੇ ਕੱਚੇ ਪੇਪਰਾਂ ਵਿੱਚ ਇੱਕ ਝਟਕਾ ਦੇਣ ਵਾਲਾ ਪ੍ਰਸ਼ਨ ਪੁੱਛਿਆ ਗਿਆ ਹੈ ਕਿ ਗਾਂਧੀ ਜੀ ਨੇ ਆਤਮ-ਹੱਤਿਆ ਕਿਵੇਂ ਕੀਤੀ ? ਦੇਸ਼ ਦੀ ਕੇਂਦਰੀ ਸਰਕਾਰ ਬੀਜੇਪੀ, ਜੋ ਕਿ ਦੁਬਾਰਾ ਸੱਤਾ ਵਿੱਚ ਆਈ ਹੈ।
ਜਾਣਕਾਰੀ ਮੁਤਾਬਕ ਬੀਜੇਪੀ ਸਰਕਾਰ ਨੱਥੂ ਰਾਮ ਗੋਂਡਸੇ ਦਾ ਸਤਿਕਾਰ ਕਰਦੀ ਹੈ। ਨੱਥੂ ਰਾਮ ਗੋਡਸਾ ਉਹੀ ਵਿਅਕਤੀ ਸੀ ਜਿਸ ਨੇ ਗਾਂਧੀ ਜੀ ਨੂੰ ਗੋਲੀ ਮਾਰੀ ਸੀ।
ਗੁਜਰਾਤ ਵਿੱਚ 9ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪੁੱਛੇ ਗਏ ਇਸ ਅਜੀਬ ਸਵਾਲ ਤੋਂ ਲੱਗਦਾ ਹੈ ਕਿ ਬੀਜੇਪੀ ਦੀ ਸਰਕਾਰ ਹੁਣ ਹੌਲੀ-ਹੌਲੀ ਗਾਂਧੀ ਨੂੰ ਵੀ ਇਤਿਹਾਸ ਵਿੱਚੋਂ ਖ਼ਤਮ ਕਰਨਾ ਚਾਹੁੰਦੀ ਹੈ।
ਕਿਉਂਕਿ ਇਸ ਤਰ੍ਹਾਂ ਦੇ ਸਵਾਲ ਜੇਕਰ ਵਿਦਿਆਰਥੀਆਂ ਨੂੰ ਪੁੱਛੇ ਜਾਣਗੇ, ਤਾਂ ਉਨ੍ਹਾਂ ਦੇ ਮਨ ਉੱਤੇ ਕੀ ਪ੍ਰਭਾਵ ਪਵੇਗਾ।
ਇੱਕ ਅਧਿਕਾਰੀ ਨੇ ਦੱਸਿਆ ਕਿ ਉੱਕਤ ਪ੍ਰਸ਼ਨ ਸੁਫਲਾਮ ਸ਼ਾਲਾ ਵਿਕਾਸ ਸੰਕੁਲ ਦੇ ਨਾਂਅ ਨਾਲ ਚੱਲਣ ਵਾਲੇ ਵਿਦਿਆਰਥੀਆਂ ਨੂੰ ਕੱਚੇ ਪੇਪਰਾਂ ਵਿੱਚ ਪੁੱਛਿਆ ਗਿਆ।
ਗਾਂਧੀ ਨਗਰ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀ (ਡੀਈਓ) ਨੇ ਦੱਸਿਆ ਕਿ ਸਵੈ-ਵਿੱਤੀ ਸਕੂਲਾਂ ਦੇ ਇੱਕ ਸਮੂਹ ਨੇ ਅਤੇ ਗਰਾਂਟ ਨਾਲ ਚੱਲਣ ਵਾਲੇ ਸਕੂਲਾਂ ਨੇ ਇਹ ਪ੍ਰਸ਼ਨ ਸ਼ਨਿਵਾਰ ਨੂੰ ਹੋਏ ਆਪਣੇ ਅੰਦਰੂਨੀ ਪੇਪਰਾਂ ਵਿੱਚ ਪੁੱਛਿਆ ਗਿਆ ਸੀ।
ਅਧਿਕਾਰੀ ਨੇ ਦੱਸਿਆ ਕਿ ਇਹ ਬਹੁਤ ਹੀ ਗ਼ਲਤ ਹੈ ਅਤੇ ਇਸ ਦੀ ਜਾਂਚ ਸ਼ੁਰੂ ਹੋ ਗਈ ਹੈ। ਰਿਪੋਰਟ ਆਉਣ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।