ਪੰਜਾਬ

punjab

ETV Bharat / bharat

ਡਾਕਟਰਾਂ ਦੀ ਹੜਤਾਲ ਦੂਜੇ ਦਿਨ ਵੀ ਜਾਰੀ, ਹੁਣ ਤੱਕ ਲਗਭਗ 300 ਨੇ ਦਿੱਤਾ ਅਸਤੀਫ਼ਾ - news delhi

ਪੱਛਮੀ ਬੰਗਾਲ ਵਿੱਚ ਡਾਕਟਰਾਂ ਵਿਰੁੱਧ ਹੋਏ ਹਿੰਸਕ ਹਮਲੇ ਨੂੰ ਲੈ ਕੇ ਦੇਸ਼ ਭਰ ਦੇ ਡਾਕਟਰਾਂ ਵੱਲੋਂ ਰੋਸ ਪ੍ਰਦਰਸ਼ਨ ਜਾਰੀ ਹੈ। ਦੇਸ਼ ਦੀ ਰਾਜਧਾਨੀ ਸਮੇਤ ਕਈ ਸੂਬਿਆਂ ਵਿੱਚ ਡਾਕਟਰ ਵਰਗ ਵੱਲੋਂ ਹੜਤਾਲ ਕੀਤੀ ਜਾ ਰਹੀ ਹੈ। ਇਸ ਦੇ ਚਲਦੇ ਹੁਣ ਤੱਕ 300 ਡਾਕਟਰਾਂ ਨੇ ਅਸਤੀਫਾ ਦੇ ਦਿੱਤਾ ਹੈ ਅਤੇ 10 ਹਜ਼ਾਰ ਤੋਂ ਵੱਧ ਡਾਕਟਰ ਹੜਤਾਲ 'ਤੇ ਹਨ।

ਦੇਸ਼ ਭਰ 'ਚ ਡਾਕਟਰਾਂ ਵੱਲੋਂ ਹੜਤਾਲ ਜਾਰੀ

By

Published : Jun 15, 2019, 8:36 AM IST

Updated : Jun 15, 2019, 9:00 AM IST

ਨਵੀਂ ਦਿੱਲੀ : ਪੱਛਮੀ ਬੰਗਾਲ ਦੀ ਘਟਨਾ ਨੂੰ ਲੈ ਕੇ ਦੇਸ਼ ਭਰ ਦਾ ਡਾਕਟਰੀ ਵਿਭਾਗ ਵਿਰੋਧ ਵਿੱਚ ਖੜ੍ਹਾ ਹੋ ਚੁੱਕਾ ਹੈ। ਇਸ ਦੇ ਚਲਦੇ ਅੱਜ ਦੂਜੇ ਦਿਨ ਵੀ ਰਾਜਧਾਨੀ ਸਮੇਤ ਦੇਸ਼ ਭਰ ਦੇ ਡਾਕਟਰਾਂ ਵੱਲੋਂ ਹੜਤਾਲ ਜਾਰੀ ਹੈ।

ਪੱਛਮੀ ਬੰਗਾਲ ਤੋਂ ਸ਼ੁਰੂ ਹੋਈ ਜੂਨੀਅਰ ਡਾਕਟਰਾਂ ਦੀ ਹੜਤਾਲ ਪੂਰੇ ਦੇਸ਼ ਵਿੱਚ ਫੈਲ ਗਈ ਹੈ। ਇਸ ਕੜੀ 'ਚ ਪੱਛਮੀ ਬੰਗਾਲ ਦੇ ਡਾਕਟਰਾਂ ਦਾ ਸਮਰਥਨ ਕਰਦਿਆਂ ਦਿੱਲੀ ਮੈਡੀਕਲ ਐਸੋਸੀਏਸ਼ਨ ਵੱਲੋਂ ਵੀ ਸ਼ਨੀਵਾਰ ਨੂੰ ਹੜਤਾਲ ਦਾ ਐਲਾਨ ਕੀਤਾ ਗਿਆ ਹੈ। ਇਸ ਦਾ ਸਭ ਤੋਂ ਜ਼ਿਆਦਾ ਅਸਰ ਏਮਜ਼ ਵਰਗੇ ਵੱਡੇ ਹਸਪਤਾਲਾਂ ਉੱਤੇ ਪਵੇਗਾ। ਇਸ ਹੜਤਾਲ ਦੇ ਕਾਰਨ ਮੈਡੀਕਲ ਸੁਵਿਧਾਵਾਂ ਲਈ ਮਰੀਜ਼ਾ ਨੂੰ ਪਰੇਸ਼ਾਨੀ ਝੱਲਣੀ ਪੈ ਰਹੀ ਹੈ।

ਡਾਕਟਰਾਂ ਦਾ ਕਹਿਣਾ ਹੈ ਕਿ ਪੱਛਮੀ ਬੰਗਾਲ ਦੇ ਲਗਭਗ ਹਰ ਸੂਬੇ ਵਿੱਚ ਆਏ ਦਿਨ ਡਾਕਟਰਾਂ ਉੱਤੇ ਹਮਲੇ ਹੋਣ ਦੀ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ। ਉਨ੍ਹਾਂ ਕਿਹਾ ਕਿ ਜਦ ਤੱਕ ਸਰਕਾਰ ਵੱਲੋੋਂ ਡਾਕਟਰਾਂ ਦੀ ਸੁਰੱਖਿਆ ਲਈ ਠੋਸ ਕਦਮ ਨਹੀਂ ਚੁੱਕੇ ਜਾਂਦੇ ਉਦੋਂ ਤੱਕ ਇਹ ਹੜਤਾਲ ਜਾਰੀ ਰਹੇਗੀ। ਦਿੱਲੀ ਦੇ ਜ਼ਿਆਦਾਤਰ ਸਰਕਾਰੀ ਹਸਪਤਾਲਾਂ ਵਿੱਚ ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਡਾਕਟਰ ਇਲਾਜ ਨਹੀਂ ਕਰਨਗੇ।

ਦਿੱਲੀ ਤੋਂ ਇਲਾਵਾ ਪੰਜਾਬ, ਮਹਾਰਾਸ਼ਟਰ,ਕੇਰਲ , ਰਾਜਸਥਾਨ ,ਬਿਹਾਰ ਅਤੇ ਮੱਧ ਪ੍ਰਦੇਸ਼,ਉੱਤਰ ਪ੍ਰਦੇਸ਼ 'ਚ ਹੜਤਾਲ ਜਾਰੀ ਹੈ ਅਤੇ ਡਾਕਟਰਾਂ ਨੇ ਕੰਮ ਕਰਨ ਤੋਂ ਮਨਾ ਕਰ ਦਿੱਤਾ ਹੈ। ਇਸ ਦੇ ਚਲਦੇ ਉੱਤਰ ਪ੍ਰਦੇਸ਼ ਦੇ ਮੈਡੀਕਲ ਕਾਲਜ ਅਤੇ ਹਸਪਤਾਲ ਦਾਰਜਲਿੰਗ ਦੇ 27 ਡਾਕਟਰਾਂ ਸਮੇਤ ਦੇਸ਼ ਦੇ ਕੁੱਲ 300 ਡਾਕਟਰਾਂ ਨੇ ਅਸਤੀਫਾ ਦੇ ਦਿੱਤਾ ਹੈ।

Last Updated : Jun 15, 2019, 9:00 AM IST

ABOUT THE AUTHOR

...view details