ਪੰਜਾਬ

punjab

ETV Bharat / bharat

ਪੱਛਮੀ ਬੰਗਾਲ ਤੋਂ ਦੇਸ਼ ਭਰ 'ਚ ਫੈਲੀ ਹੜਤਾਲ, ਡਾਕਟਰਾਂ ਨੇ ਦਿੱਤੇ ਅਸਤੀਫ਼ੇ - country

ਪੰਜਾਬ ਸਮੇਤ ਦੇਸ਼ ਭਰ ਦੇ ਡਾਕਟਰ ਇਸ ਹੜਤਾਲ ਵਿਚ ਸ਼ਾਮਲ ਹੋ ਰਹੇ ਹਨ। ਪੱਛਮੀ ਬੰਗਾਲ 'ਚ ਹੁਣ ਹੜਤਾਲ ਤੋਂ ਬਾਅਦ ਡਾਕਟਰਾਂ ਨੇ ਅਸਤੀਫ਼ੇ ਦੇਣੇ ਸ਼ੁਰੂ ਕਰ ਦਿੱਤੇ ਹਨ।

Doctor's Strike

By

Published : Jun 14, 2019, 11:09 AM IST

Updated : Jun 14, 2019, 1:50 PM IST

ਨਵੀਂ ਦਿੱਲੀ:ਪੱਛਮੀ ਬੰਗਾਲ 'ਚ 3 ਦਿਨ ਦੀ ਹੜਤਾਲ ਤੋਂ ਬਾਅਦ ਹੁਣ ਡਾਕਟਰਾਂ ਨੇ ਅਸਤੀਫ਼ੇ ਦੇਣੇ ਸ਼ੁਰੂ ਕਰ ਦਿੱਤੇ ਹਨ। ਆਰ.ਜੀ.ਕਾਰ ਦੇ 16 ਡਾਕਟਰਾਂ ਨੇ ਅਪਣੇ ਅਸਤੀਫ਼ੇ ਦੇ ਦਿੱਤੇ ਹਨ। ਡਾਕਟਰਾਂ ਵਲੋ ਦਿੱਤੇ ਅਸਤੀਫ਼ੇ 'ਚ ਕਿਹਾ ਹੈ ਕਿ, "ਮੌਜੂਦਾ ਹਾਲਾਤ ਦੇ ਜਵਾਬ ਵਿਚ ਅਸੀਂ ਸੇਵਾ ਪ੍ਰਦਾਨ ਕਰਨ ਵਿਚ ਅਸਮਰੱਥ ਹਾਂ, ਅਸੀਂ ਆਪਣੀ ਡਿਊਟੀ ਤੋਂ ਅਸਤੀਫਾ ਦੇਣਾ ਚਾਹੁੰਦੇ ਹਾਂ। "

ਦੂਜੇ ਪਾਸੇ ਦਾਰਜਲਿੰਗ ਦੇ ਉੱਤਰੀ ਬੰਗਾਲ ਮੈਡੀਕਲ ਕਾਲਜ ਤੇ ਹਸਪਤਾਲ ਦੇ ਦੋ ਡਾਕਟਰਾਂ ਨੇ ਸੂਬੇ 'ਚ ਡਾਕਟਰਾਂ ਦੇ ਖਿਲਾਫ਼ ਹਿੰਸਾ ਦੇ ਵਿਰੋਧ ਵਿੱਚ ਅਸਤੀਫਾ ਦੇ ਦਿੱਤਾ ਹੈ।

ਇਸ ਤੋਂ ਪਹਿਲਾ ਪੱਛਮੀ ਬੰਗਾਲ ਤੋਂ ਸ਼ੁਰੂ ਹੋਈ ਜੂਨੀਅਰ ਡਾਕਟਰਾਂ ਦੀ ਹੜਤਾਲ ਅੱਜ ਦੇਸ਼ ਦੇ ਬਾਕਿ ਸੂਬਿਆਂ ਤੱਕ ਪਹੁੰਚ ਚੁੱਕੀ ਹੈ। ਪੰਜਾਬ ਦੇ ਪਟਿਆਲਾ ਸ਼ਹਿਰ ਦੇ ਰਜਿੰਦਰਾ ਹਸਪਤਾਲ 'ਚ ਵੀ ਡਾਕਟਰ ਹੜਤਾਲ 'ਚ ਬੈਠ ਗਏ ਹਨ। ਇਸ ਤੋਂ ਇਲਾਵਾ ਚੰਡੀਗੜ੍ਹ ਦੇ ਪੀਜੀਆਈ 'ਚ ਵੀ ਡਾਕਟਰਾਂ ਵਲੋ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

ਡਾਕਟਰਾਂ ਦੀ ਹੜਤਾਲ

ਦਿੱਲੀ 'ਚ ਵੀ ਡਾਕਟਰਾਂ ਨੇ ਸ਼ੁਕਰਵਾਰ ਸਵੇਰੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਅਤੇ ਸਫਦਰਜੰਗ ਵਿੱਚ ਨਵੇਂ ਮਰੀਜਾਂ ਦਾ ਭਰਤੀ ਬੰਦ ਕਰ ਦਿੱਤੀ ਹੈ। ਇਸ ਕਾਰਨ, ਦੂਰੋਂ ਆਉਣ ਵਾਲੇ ਮਰੀਜ਼ਾਂ ਨੂੰ ਸਮੱਸਿਆ ਆ ਰਹੀ ਹੈ। ਹਾਲਾਂਕਿ ਓਪੀਡੀ ਪੁਰਾਣੇ ਮਰੀਜ਼ਾਂ ਲਈ ਖੁੱਲ੍ਹਾ ਹੈ। ਹੜਤਾਲ ਦੇ ਸਮਰਥਨ 'ਚ ਦਿੱਲੀ ਮੈਡੀਕਲ ਐਸੋਸੀਏਸ਼ਨ, ਆਈ.ਐਮ.ਏ. ਅਤੇ ਡਾਕਟਰਾਂ ਦੀਆਂ ਕਈ ਹੋਰ ਸੰਸਥਾਵਾਂ ਵੀ ਆ ਗਈਆਂ ਹਨ।

ਉਨ੍ਹਾਂ ਨੇ ਅੱਜ ਦਿੱਲੀ, ਮਹਾਰਾਸ਼ਟਰ ਸਮੇਤ ਪੂਰੇ ਦੇਸ਼ ਵਿਚ ਹੜਤਾਲ ਦਾ ਸੱਦਾ ਦਿੱਤਾ ਹੈ। ਆਈਐਮਏ ਤੋਂ ਜੁੜੇ ਡਾ. ਹਰਜੀਤ ਸਿੰਘ ਭੱਟੀ ਦੇ ਮੁਤਾਬਕ ਏਮਜ਼, ਸਫਦਰਜੰਗ ਤੋਂ ਇਲਾਵਾ ਨਿਜੀ ਕਲੀਨਿਕ ਨਰਸਿੰਗ ਹੋਮ ਵੀ ਬੰਦ ਰਹਿਣਗੇ। ਐਸਸੀਡੀ ਹਸਪਤਾਲ ਦੇ ਡਾਕਟਰ ਸ਼ਨੀਵਾਰ ਤੋਂ ਹੜਤਾਲ 'ਤੇ ਜਾਣਗੇ। ਮਹਾਰਾਸ਼ਟਰ ਦੇ ਡਾਕਟਰਾਂ ਨੇ ਅੱਜ ਸ਼ਾਮ 5 ਵਜੇ ਤੱਕ ਹੜਤਾਲ ਦਾ ਐਲਾਨ ਕੀਤਾ ਹੈ।

ਅਜਿਹੇ 'ਚ ਡਰ ਹੈ ਕਿ ਦੇਸ਼ ਭਰ ਦੇ ਡਾਕਟਰ ਇਸ ਹੜਤਾਲ ਵਿਚ ਸ਼ਾਮਲ ਹੋ ਸਕਦੇ ਹਨ। ਮਰੀਜ਼ਾਂ ਅਤੇ ਗੰਭੀਰ ਮਰੀਜ਼ਾਂ ਨੂੰ ਹੜਤਾਲ ਕਰਕੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ , ਅਜਿਹੇ 'ਚ ਸਹੀ ਇਲਾਜ ਦੀ ਘਾਟ ਕਾਰਨ ਮਰੀਜ਼ਾਂ ਦੀ ਸਿਹਤ ਵੀ ਵਿਗੜ ਰਹੀ ਹੈ।

ਪੱਛਮੀ ਬੰਗਾਲ 'ਚ ਹੜਤਾਲ ਕਰ ਰਹੇ ਜੂਨੀਅਰ ਡਾਕਟਰਾਂ ਨੇ ਵੀਰਵਾਰ ਨੂੰ 2 ਵਜੇ ਤੱਕ ਕੰਮ 'ਤੇ ਵਾਪਸ ਆਉਣ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਨਿਰਦੇਸ਼ ਨੂੰ ਨਹੀਂ ਮੰਨਿਆ ਅਤੇ ਕਿਹਾ ਕਿ ਜਦੋਂ ਤੱਕ ਸਰਕਾਰੀ ਹਸਪਤਾਲਾਂ ਵਿੱਚ ਸੁਰੱਖਿਆ ਦੀ ਮੰਗ ਪੂਰੀ ਨਹੀਂ ਹੋ ਜਾਂਦੀ, ਤਦ ਤਕ ਹੜਤਾਲ ਜਾਰੀ ਰਹੇਗੀ। ਕਈ ਸਰਕਾਰੀ ਹਸਪਤਾਲਾਂ ਅਤੇ ਮੈਡੀਕਲ ਕਾਲਜ ਹਸਪਤਾਲਾਂ ਵਿੱਚ ਡਾਕਟਰਾਂ ਦੀ ਹੜਤਾਲ ਦੇ ਕਾਰਨ, ਤੀਜੇ ਦਿਨ ਡਾਕਟਰਾਂ ਦੀ ਐਮਰਜੈਂਸੀ ਵਾਰਡ, ਓ.ਪੀ.ਡੀ. ਸੇਵਾਵਾਂ ਬੰਦ ਰਹੀ

ਜ਼ਿਕਰਯੋਗ ਹੈ ਕਿ ਕੋਲਕਾਤਾ ਦੇ ਐਨਆਰਐਸ ਮੈਡੀਕਲ ਕਾਲੇਜ ਵਿਚ ਇਲਾਜ ਦੌਰਾਨ ਇਕ 75 ਸਾਲਾ ਬਜ਼ੁਰਗ ਦੀ ਮੌਤ ਹੋ ਗਈ ਸੀ। ਇਸ 'ਤੇ ਬਜ਼ੁਰਗ ਦੇ ਪਰਿਵਾਰਕ ਮੈਂਬਰ ਨੇ ਡਾਕਟਰਾਂ 'ਤੇ ਲਾਪਰਵਾਹੀ ਦਾ ਦੋਸ਼ ਲਾਇਆ ਸੀ। ਦੋਸ਼ਾਂ ਮੁਤਾਬਕ ਕਰੀਬ 200 ਲੋਕ ਟਰੱਕ ਭਰ ਕੇ ਆਏ ਅਤੇ ਹਸਪਤਾਲ ਦੇ ਅੰਦਰ ਹਮਲਾ ਕੀਤਾ। ਇਸ ਹਮਲੇ 'ਚ ਦੋ ਜੂਨੀਅਰ ਡਾਕਟਰ ਬੁਰੀ ਤਰ੍ਹਾਂ ਜ਼ਖਮੀ ਹੋਏ ਸਨ।

Last Updated : Jun 14, 2019, 1:50 PM IST

ABOUT THE AUTHOR

...view details