ਚੰਦੌਲੀ: ਯੂਪੀ ਦੇ ਚੰਦੌਲੀ ਤੋਂ ਡਾਕਟਰ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਦਰਅਸਲ, ਮਰੀਜ ਦੇ ਪਰਿਵਾਰਕ ਮੈਂਬਰਾਂ ਨੇ ਇਲਜ਼ਾਮ ਲਗਾਇਆ ਹੈ ਕਿ ਆਪਰੇਸ਼ਨ ਦੌਰਾਨ ਡਾਕਟਰ ਨੇ ਮਰੀਜ਼ ਦੇ ਢਿੱਡ ਵਿੱਚ ਤੌਲੀਆ ਛੱਡ ਦਿੱਤਾ। ਪੂਰੇ ਤਿੰਨ ਮਹੀਨੇ ਤੌਲੀਆ ਢਿੱਡ ਵਿੱਚ ਹੀ ਪਿਆ ਰਿਹਾ। ਢਿੱਡ ਵਿੱਚ ਦਰਦ ਹੋਣ ਤੋਂ ਬਾਅਦ ਦੂਜੇ ਡਾਕਟਰ ਨੇ ਪੀੜਤ ਦਾ ਆਪਰੇਸ਼ਨ ਕਰ ਢਿੱਡ ਵਿੱਚੋਂ ਤੌਲੀਆ ਕੱਢਿਆ। ਇਸ ਦੌਰਾਨ ਪੀੜਤਾ ਦੀ ਹਾਲਤ ਬੇਹੱਦ ਨਾਜ਼ੁਕ ਹੋ ਗਈ। ਉੱਥੇ ਹੀ ਇਸ ਪੂਰੇ ਮਾਮਲੇ ਵਿੱਚ ਮੁਲਜ਼ਮ ਡਾਕਟਰ ਆਪਣੀਆਂ ਜਿੰਮੇਵਾਰੀਆਂ ਤੋਂ ਪੱਲਾ ਝਾੜਦੇ ਨਜ਼ਰ ਆਏ। ਉਨ੍ਹਾਂ ਨੇ ਅਜਿਹੇ ਕਿਸੇ ਵੀ ਇਲਜ਼ਾਮ ਤੋਂ ਇਨਕਾਰ ਕਰਦੇ ਹੋਏ ਇਸਨੂੰ ਨਿਜੀ ਡਾਕਟਰਾਂ ਦੀ ਸਾਜਿਸ਼ ਕਰਾਰ ਦਿੱਤਾ।
ਕੀ ਸੀ ਪੂਰਾ ਮਾਮਲਾ?
ਦਰਅਸਲ, ਤਿੰਨ ਮਹੀਨੇ ਪਹਿਲਾਂ ਚਨਹਟਾ ਪਿੰਡ ਦੀ ਰਹਿਣ ਵਾਲੀ ਮਹਿਲਾ ਪ੍ਰਭਾ ਦੇਵੀ ਦਾ ਕੇਜੀ ਨੰਦਾ ਹਸਪਤਾਲ ਵਿੱਚ ਬੱਚੇਦਾਣੀ ਦਾ ਆਪਰੇਸ਼ਨ ਹੋਇਆ ਸੀ। ਪਰਿਵਾਰ ਨੇ ਇਲਜ਼ਾਮ ਲਗਾਇਆ ਹੈ ਕਿ ਡਾਕਟਰ ਦੀ ਲਾਪਰਵਾਹੀ ਨਾਲ ਢਿੱਡ ਵਿੱਚ ਤੌਲੀਆ ਰਹਿ ਗਿਆ। ਆਪਰੇਸ਼ਨ ਦੌਰਾਨ ਟੈਟਰਾ ਨਾਂ ਦੇ ਇੱਕ ‘ਮੈਡੀਕੇਟਿਡ ਤੌਲੀਏ’ ਦੀ ਵਰਤੋਂ ਹੁੰਦੀ ਹੈ, ਜਿਸਨੂੰ ਬਾਅਦ ਵਿੱਚ ਸਾਵਧਾਨੀ ਨਾਲ ਕੱਢ ਲਿਆ ਜਾਂਦਾ ਹੈ। ਆਪਰੇਸ਼ਨ ਤੋਂ ਬਾਅਦ ਮਹਿਲਾ ਨੂੰ ਢਿੱਡ ਵਿੱਚ ਦਰਦ ਦੀ ਸ਼ਿਕਾਇਤ ਬਣੀ ਰਹੀ, ਤਾਂ ਅਲਟਰਾਸਾਊਂਡ ਵਿੱਚ ਢਿੱਡ ਵਿੱਚ ਤੌਲੀਆ ਨਜ਼ਰ ਆਇਆ।
ਮਰੀਜ਼ ਦੇ ਪੇਟ 'ਚ ਡਾਕਟਰ ਨੇ ਛੱਡਿਆ ਤੌਲੀਆ, 3 ਮਹੀਨੇ ਬਾਅਦ ਆਪਰੇਸ਼ਨ ਕਰ ਕੱਢਿਆ ਬਾਹਰ
ਉੱਤਰ ਪ੍ਰਦੇਸ਼ ਦੇ ਚੰਦੌਲੀ ਜ਼ਿਲ੍ਹੇ ਤੋਂ ਡਾਕਟਰ ਦੀ ਵੱਡੀ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਡਾਕਟਰ ਉੱਤੇ ਇਲਜ਼ਾਮ ਹੈ ਕਿ ਆਪਰੇਸ਼ਨ ਦੌਰਾਨ ਉਸ ਨੇ ਇੱਕ ਮਰੀਜ਼ ਦੇ ਢਿੱਡ ਵਿੱਚ ਤੌਲੀਆ ਛੱਡ ਦਿੱਤਾ। ਉੱਥੇ ਹੀ ਇਸ ਪੂਰੇ ਮਾਮਲੇ ਵਿੱਚ ਸੀਐੱਮਓ ਨੇ ਜਾਂਚ ਤੋਂ ਬਾਅਦ ਕਾਰਵਾਈ ਕਰਨ ਦੀ ਗੱਲ ਕਹੀ ਹੈ।
ਵੀਡੀਓ ਵੇਖਣ ਲਈ ਕਲਿੱਕ ਕਰੋ
ਮਹਿਲਾ ਦੇ ਪਰਿਵਾਰ ਵਾਲਿਆਂ ਨੇ ਬਬੁਰੀ ਦੇ ਇੱਕ ਨਿਜੀ ਨਰਸਿੰਗ ਹੋਮ ਵਿੱਚ ਮੁੜ ਆਪਰੇਸ਼ਨ ਕਰਾਇਆ ਅਤੇ ਤੌਲੀਆ ਕੱਢਵਾਇਆ। ਬਬੁਰੀ ਹਸਪਤਾਲ ਵਿੱਚ ਆਪਰੇਸ਼ਨ ਦੌਰਾਨ ਡਾਕਟਰਾਂ ਨੇ ਵੀਡੀਓ ਬਣਾਕੇ ਵਾਇਰਲ ਕਰ ਦਿੱਤਾ।
ਉੱਥੇ ਹੀ ਮੁਲਜ਼ਮ ਡਾਕਟਰ ਆਨੰਦ ਪ੍ਰਕਾਸ਼ ਤਿਵਾਰੀ ਦਾ ਕਹਿਣਾ ਹੈ ਕਿ ਪੀੜਤਾ ਦਾ ਆਪਰੇਸ਼ਨ ਇੱਥੇ ਹੋਇਆ ਸੀ, ਪਰ ਪੀੜਤਾ ਨੇ ਫਾਲੋਅੱਪ ਨਹੀਂ ਕਰਾਇਆ। ਉਨ੍ਹਾਂ ਨੇ ਅਜਿਹੇ ਕਿਸੇ ਵੀ ਇਲਜ਼ਾਮ ਤੋਂ ਇਨਕਾਰ ਕਰਦੇ ਹੋਏ ਇਸਨੂੰ ਨਿਜੀ ਡਾਕਟਰਾਂ ਦੀ ਸਾਜਿਸ਼ ਕਰਾਰ ਦਿੱਤਾ।
ਸੀਐੱਮਓ ਆਰਕੇ ਮਿਸ਼ਰਾ ਦਾ ਕਹਿਣਾ ਹੈ ਕਿ ਅਜੇ ਪੀੜਤਾ ਵਲੋਂ ਕੋਈ ਸ਼ਿਕਾਇਤ ਨਹੀਂ ਮਿਲੀ। ਸ਼ਿਕਾਇਤ ਮਿਲਦੇ ਹੀ ਜਾਂਚ ਕਰਕੇ ਕਾਰਵਾਈ ਕੀਤੀ ਜਾਵੇਗੀ।