ਜੈਪੁਰ:ਰਾਜਸਥਾਨ ਦੇ ਸਵਾਈ ਮਾਨ ਸਿੰਘ (ਐੱਸਐੱਮਐੱਸ) ਹਸਪਤਾਲ 'ਚ ਇੱਕ ਡਾਕਟਰ ਦੌਆਰਾ ਮਰੀਜ਼ ਨਾਲ ਕੁਟ-ਮਾਰ ਕਰਨ ਦੇ ਮਾਮਲੇ 'ਤੇ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੇ ਨੋਟਿਸ ਲਿਆ ਹੈ। ਕਮਿਸ਼ਨ ਨੇ ਐੱਸਐੱਮਐੱਸ ਹਸਪਤਾਲ ਦੇ ਸੁਪਰਡੈਂਟ ਤੋਂ ਤੱਥਾਂ ਦੀ ਰਿਪੋਰਟ ਮੰਗੀ ਹੈ। ਕਮਿਸ਼ਨ ਨੇ ਸੁਪਰਡੈਂਟ ਨੂੰ ਹਦਾਇਤ ਦਿੰਦੇ ਹੋਏ 25 ਜੂਨ ਤੱਕ ਰਿਪੋਰਟ ਪੇਸ਼ ਕਰਨ ਦਾ ਸਮਾਂ ਦਿੱਤਾ ਹੈ।
ਮਰੀਜ਼ ਦਾ ਇਲਾਜ਼ ਕਰਨ ਦੀ ਥਾਂ ਡਾਕਟਰ ਨੇ ਚਾੜ੍ਹਿਆ ਕੁਟਾਪਾ, ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ
ਜੈਪੁਰ ਦੇ ਐੱਸਐੱਮਐੱਸ ਹਸਪਤਾਲ 'ਚ ਡਾਕਟਰ ਦੌਆਰਾ ਮਰੀਜ਼ ਦੇ ਮੰਜੇ 'ਤੇ ਚੜ ਕੇ ਉਸ ਨੂੰ ਬੇਰਹਿਮੀ ਨਾਲ ਕੁੱਟ-ਮਾਰ ਕਰਨ ਦਾ ਮਾਮਲਾ ਸਾਮਣੇ ਆਇਆ ਹੈ, ਜਿਸ ਤੋਂ ਬਾਅਦ ਹਸਪਤਾਲ ਦੇ ਸੁਪਰਡੈਂਟ ਤੋਂ ਤੱਥਾਂ ਦੀ ਰਿਪੋਰਟ ਮੰਗੀ ਗਈ ਹੈ।
doctor beat up a patient in jaipur
ਦਸੱਣਯੋਗ ਹੈ ਕਿ ਬੀਤੇ ਦਿਨ ਸੋਸ਼ਲ ਮੀਡੀਆ ਦੇ ਵਾਇਰਲ ਵੀਡੀਓ 'ਚ ਜੈਪੁਰ ਦੇ ਐੱਸਐੱਮਐੱਸ ਹਸਪਤਾਲ 'ਚ ਡਾਕਟਰ ਮਰੀਜ਼ ਦੇ ਮੰਜੇ 'ਤੇ ਚੜ ਕੇ ਉਸ ਨੂੰ ਬੇਰਹਿਮੀ ਨਾਲ ਕੁੱਟਦਾ ਹੋਇਆ ਵੇਖਾਈ ਦੇ ਰਿਹਾ ਹੈ। ਇਸ ਵਾਰਡ 'ਚ ਬਹੁਤ ਸਾਰੇ ਲੋਕ ਤੇ ਮਰੀਜ਼ ਦਰਸ਼ਕ ਬਣੇ ਹੋਏ ਵੇਖਾਈ ਦੇ ਰਹੇ ਹਨ। ਪਰ, ਕਿਸੇ ਨੇ ਵੀ ਮਰੀਜ਼ ਨੂੰ ਬਚਾਉਣ ਦੀ ਪਹਿਲ ਨਹੀ ਕੀਤੀ।