ਲਖਨਊ: ਦੁਬਈ ਦੀ ਰਹਿਣ ਵਾਲੀ ਦਿਵਿਆ ਗੁਪਤਾ ਨੇ ਆਪਣੇ ਪਤੀ ਦੀਪੇਸ਼ ਗੁਪਤਾ 'ਤੇ ਦਾਜ ਅਤੇ ਉਸ ਨਾਲ ਕੁੱਟਮਾਰ ਕਰਨ ਦਾ ਦੋਸ਼ ਲਗਾਇਆ ਹੈ। ਟਵਿੱਟਰ ਰਾਹੀਂ ਭੇਜੇ ਸੰਦੇਸ਼ ਵਿੱਚ ਦਿਵਿਆ ਨੇ ਦੱਸਿਆ ਕਿ ਉਸ ਦਾ ਵਿਆਹ 18 ਅਪ੍ਰੈਲ 2018 ਨੂੰ ਹੋਇਆ ਸੀ। 2 ਜਨਵਰੀ 2020 ਨੂੰ ਉਹ ਆਪਣੇ ਪਤੀ ਨਾਲ ਦੁਬਈ ਪਹੁੰਚੀ। ਜਿੱਥੇ ਉਸ ਦੀ ਸੱਸ ਅਤੇ ਭੈਣ ਵੀ ਰਹਿੰਦੀ ਹੈ।
ਦੁਬਈ 'ਚ ਘਰੇਲੂ ਹਿੰਸਾ ਦਾ ਸ਼ਿਕਾਰ ਹੋਈ ਮੇਰਠ ਦੀ ਔਰਤ, ਜਾਨ ਬਚਾਉਣ ਦੀ ਕੀਤੀ ਅਪੀਲ - ਦੁਬਈ
ਦੁਬਈ ਵਿੱਚ ਰਹਿਣ ਵਾਲੀ ਮੇਰਠ ਦੀ ਇੱਕ ਔਰਤ ਨੇ ਆਪਣੇ ਪਤੀ ਅਤੇ ਸਹੁਰੇ ਪਰਿਵਾਰ 'ਤੇ ਦਾਜ ਲਈ ਕੁੱਟਮਾਰ ਅਤੇ ਮਾਨਸਿਕ ਤਸੀਹੇ ਦੇਣ ਦਾ ਦੋਸ਼ ਲਗਾਇਆ ਹੈ। ਇਸ ਦੇ ਨਾਲ, ਪੀੜਤ ਔਰਤ ਨੇ ਆਪਣੀ ਜਾਨ ਬਚਾਉਣ ਲਈ ਮਦਦ ਦੀ ਗੁਹਾਰ ਲਗਾਈ ਹੈ।
ਦਿਵਿਆ ਨੇ ਦੋਸ਼ ਲਗਾਇਆ ਕਿ ਉਸ ਦੇ ਸਹੁਰੇ ਅਤੇ ਦੁਬਈ ਵਿੱਚ ਮੌਜੂਦ ਪਤੀ ਉਸ ਨਾਲ ਕੁੱਟਮਾਰ ਕਰਦੇ ਹਨ। ਦਿਵਿਆ ਨੇ ਦੱਸਿਆ ਕਿ ਸ਼ਿਕਾਇਤ ਕਰਨ 'ਤੇ ਉਥੋਂ ਦੀ ਪੁਲਿਸ ਨੇ ਸਮਝੌਤਾ ਕਰਨ ਦੀ ਸਲਾਹ ਦੇ ਦਿੱਤੀ।
ਦਿਵਿਆ ਨੇ ਆਪਣੀ ਪੋਸਟ ਵਿੱਚ ਦੱਸਿਆ ਕਿ ਉਸ ਦੀ ਇੱਕ 13 ਮਹੀਨੇ ਦੀ ਬੇਟੀ ਵੀ ਹੈ। ਉਸ ਨੂੰ ਡਰ ਹੈ ਕਿ ਸਹੁਰਾ ਪਰਿਵਾਰ ਉਸ ਦੀ ਅਤੇ ਉਸਦੀ ਧੀ ਦੀ ਜਾਨ ਲੈ ਲਵੇਗਾ। ਟਵਿੱਟਰ 'ਤੇ ਮਦਦ ਦੀ ਮੰਗ ਕਰਦੇ ਹੋਏ ਦਿਵਿਆ ਨੇ ਮਾਰ ਕੁੱਟ ਦੇ ਜ਼ਖਮ ਵੀ ਦਿਖਾਏ ਹਨ। ਉਸ ਨੇ ਕਿਹਾ ਕਿ ਹਿੰਸਾ ਵਿੱਚ ਜ਼ਖਮੀ ਹੋਣ ਤੋਂ ਬਾਅਦ ਉਹ ਇਲਾਜ ਲਈ ਹਸਪਤਾਲ ਗਈ, ਪਰ ਹੁਣ ਉਸ ਕੋਲ ਪੈਸੇ ਵੀ ਨਹੀਂ ਹਨ। ਦਿਵਿਆ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋ ਰਹੀ ਹੈ। ਲੋਕ ਉਸ ਦੀ ਬੇਨਤੀ ਨੂੰ ਵਿਦੇਸ਼ ਮੰਤਰਾਲੇ ਨੂੰ ਟੈਗ ਕਰਕੇ ਨਿਆਂ ਦੀ ਮੰਗ ਕਰ ਰਹੇ ਹਨ।