ਪੰਜਾਬ

punjab

By

Published : Jun 10, 2020, 5:42 PM IST

ETV Bharat / bharat

ਭਾਰਤ-ਚੀਨ ਦੇ ਫ਼ੌਜ ਅਧਿਕਾਰੀਆਂ ਦੀ ਅਹਿਮ ਬੈਠਕ ਅੱਜ, ਵਿਵਾਦ ਦੇ ਠੋਸ ਹੱਲ 'ਤੇ ਜ਼ੋਰ

ਭਾਰਤ ਅਤੇ ਚੀਨ ਦੇ ਵਿਚਕਾਰ ਹਾਲੀਆ ਮੁਸ਼ਕਿਲਾਂ ਨੂੰ ਲੈ ਕੇ 6 ਜੂਨ ਨੂੰ ਫ਼ੌਜੀ ਪੱਧਰ ਦੀ ਬੈਠਕ ਹੋਈ ਸੀ। ਹਾਲਾਂਕਿ ਚੀਨ ਵੱਲੋਂ ਪਿੱਛੇ ਹੱਟਣ ਦਾ ਕਦਮ ਸਿਰਫ਼ ਇੱਕ ਇਰਾਦੇ ਦਾ ਪ੍ਰਦਰਸ਼ਨ ਹੋ ਸਕਦਾ ਹੈ, ਕਿਉਂਕਿ ਇਸ ਵਿਵਾਦ ਦਾ ਕੋਈ ਠੋਸ ਹੱਲ ਨਿਕਲਦਾ ਨਹੀਂ ਦਿਖ ਰਿਹਾ ਹੈ। ਫ਼ੌਜੀ ਸੂਤਰਾਂ ਮੁਤਾਬਕ ਅੱਜ ਵੀ ਦੋਵੇਂ ਦੇਸ਼ਾਂ ਦੀਆਂ ਫ਼ੌਜਾਂ ਦੇ ਅਧਿਕਾਰੀਆਂ ਦੇ ਵਿਚਕਾਰ ਅਹਿਮ ਬੈਠਕ ਹੋਣੀ ਹੈ।

ਭਾਰਤ-ਚੀਨ ਦੇ ਫ਼ੌਜ ਅਧਿਕਾਰੀਆਂ ਦੀ ਅਹਿਮ ਬੈਠਕ ਅੱਜ, ਵਿਵਾਦ ਦੇ ਠੋਸ ਹੱਲ 'ਤੇ ਜ਼ੋਰ
ਫ਼ੋਟੋ

ਨਵੀਂ ਦਿੱਲੀ: ਇੱਕ ਹੋਰ ਉੱਚ ਫ਼ੌਜੀ ਸੂਤਰ ਨੇ ਦੱਸਿਆ ਕਿ ਭਾਰਤ ਅਤੇ ਚੀਨ ਦੇ ਵਿਚਕਾਰ ਫ਼ੌਜੀ ਪੱਧਰ ਦੀਆਂ ਬੈਠਕਾਂ ਅੱਗੇ ਵੀ ਜਾਰੀ ਰਹਿਣਗੀਆਂ। 10 ਜੂਨ ਨੂੰ ਫ਼ਿਰ ਤੋਂ ਬ੍ਰਿਗੇਡ ਕਮਾਂਡਰਾਂ ਅਤੇ ਸਥਾਨਕ ਅਧਿਕਾਰੀਆਂ ਦੇ ਵਿਚਕਾਰ ਬੈਠਕ ਹੋਵੇਗੀ।

ਫ਼ੌਜ ਦੇ ਸੂਤਰਾਂ ਮੁਤਾਬਕ ਅਪ੍ਰੈਲ ਦੀ ਸਥਿਤੀ ਨੂੰ ਬਹਾਲ ਕਰਨ ਵਿੱਚ ਲੱਗੇਗਾ। ਖ਼ਾਸ ਰੂਪ ਤੋਂ ਉਦੋਂ ਜਦੋਂ ਦੋਵੇਂ ਫ਼ੌਜਾਂ ਨੇ ਵੱਡੀ ਗਿਣਤੀ ਵਿੱਚ ਫ਼ੌਜੀ ਬਲਾਂ ਨੂੰ ਤਾਇਨਾਤ ਕਰ ਦਿੱਤਾ ਹੈ।

ਦਰਅਸਲ, ਭਾਰਤ ਅਤੇ ਚੀਨੀ ਫ਼ੌਜੀਆਂ ਵਿਚਕਾਰ ਪੂਰਬੀ ਲੱਦਾਖ ਵਿੱਚ 4 ਬਿੰਦੂਆਂ ਨੂੰ ਲੈ ਕੇ ਚੱਲ ਰਹੇ ਖਿੱਚ-ਖਿਚਾਅ ਉੱਤੇ 8 ਜੂਨ, ਸੋਮਵਾਰ ਨੂੰ ਰੋਕ ਲੱਗ ਗਈ। ਚੀਨ ਨੇ ਸਰਹੱਦ ਖੇਤਰ ਤੋਂ ਆਪਣੇ ਫ਼ੌਜੀ ਬਲਾਂ ਨੂੰ ਪਿੱਛੇ ਹਟਾ ਲਿਆ ਹੈ। ਹਾਲਾਂਕਿ, ਚੀਨ ਵੱਲੋਂ ਪਿੱਛੇ ਹੱਟਣ ਦਾ ਕਦਮ ਸਿਰਫ਼ ਇੱਕ ਇਰਾਦੇ ਦਾ ਪ੍ਰਦਰਸ਼ਨ ਹੋ ਸਕਦਾ ਹੈ, ਕਿਉਂਕਿ ਇਸ ਵਿਵਾਦ ਦਾ ਕੋਈ ਠੋਸ ਹੱਲ ਨਿਕਲਦਾ ਨਹੀਂ ਦਿੱਖ ਰਿਹਾ ਹੈ।

ਦੱਸ ਦਈਏ ਕਿ 8 ਜੂਨ, ਸੋਮਵਾਰ ਨੂੰ ਚੀਨੀ ਫ਼ੌਜ ਨੇ ਆਪਣੇ ਫ਼ੌਜੀਆਂ, ਤੋਪਖ਼ਾਨਿਆਂ, ਭਾਰੀ ਲੜਾਕੂ ਵਾਹਨਾਂ ਅਤੇ ਹੋਰ ਫ਼ੌਜੀ ਉਪਕਰਨਾਂ ਨੂੰ ਮੁੱਖ ਬਿੰਦੂਆਂ ਤੋਂ ਪਿੱਛੇ ਕਰ ਲਿਆ। ਇਸੇ ਦਰਮਿਆਨ ਭਾਰਤੀ ਫ਼ੌਜ ਵੀ ਇੰਨ੍ਹਾਂ ਬਿੰਦੂਆਂ ਤੋਂ ਪਿੱਛੇ ਹੱਟ ਗਈ।

ਇੱਕ ਉੱਚ ਫ਼ੌਜੀ ਸੂਤਰ ਨੇ ਈਟੀਵੀ ਭਾਰਤ ਨੂੰ ਦੱਸਿਆ ਕਿ ਹੁਣ ਤੱਕ ਦੋਵੇਂ ਫ਼ੌਜੀਆਂ ਦੇ ਵਿਚਕਾਰ ਗੱਲਬਾਤ ਵਿੱਚ ਫ਼ੌਜੀ ਬਲਾਂ ਦੇ ਸਥਾਨ ਅਤੇ ਅਪ੍ਰੈਲ ਦੀ ਸਥਿਤੀ ਨੂੰ ਦੁਬਾਰਾ ਬਹਾਲ ਕਰਨ ਉੱਤੇ ਚਰਚਾ ਹੋਈ ਹੈ।

ਜਾਣਕਾਰੀ ਮੁਤਾਬਕ ਇਸ ਪੂਰੇ ਵਿਵਾਦ ਵਿੱਚ ਭਾਰਤੀ ਅਤੇ ਚੀਨੀ ਫ਼ੌਜ ਦੇ ਵਿਚਕਾਰ ਕਈ ਹਿੰਸਕ ਝੜਪਾਂ ਵੀ ਹੋਈਆਂ ਸਨ। ਅਜਿਹੇ ਹੀ ਗੰਭੀਰ ਸਥਿਤੀ 5 ਮਈ ਨੂੰ ਲੱਦਾਖ ਪੈਗੋਂਗ ਝੀਲ ਦੇ ਉੱਤਰੀ ਤੱਟ ਉੱਤੇ ਪੈਦਾ ਹੋ ਗਈ ਸੀ, ਜਿਸ ਵਿੱਚ ਘੱਟੋ-ਘੱਟ 75 ਫ਼ੌਜੀ ਜ਼ਖ਼ਮੀ ਹੋ ਗਏ ਸਨ।

ਹਾਲਿਆ ਰੁਕਾਵਟਾਂ ਨੂੰ ਲੈ ਕੇ ਲੇਹ ਸਥਿਤ 14ਵੀਂ ਕੋਰ ਦੇ ਕਮਾਂਡਰ ਲੈਫ਼ੀ. ਜਨਰਲ ਹਰਿੰਦਰ ਸਿੰਘ ਅਤੇ ਪੀਐੱਲਏ ਦੇ ਦੱਖਣੀ ਝਿੰਜਿਆਂਗ ਫ਼ੌਜੀ ਜ਼ਿਲ੍ਹੇ ਦੇ ਕਮਾਂਡਰ ਮੇਚਰ ਜਨਰਲ ਲਿਨ ਲਿਊ (ਭਾਰਤੀ ਫ਼ੌਜ ਦੇ ਲੈਫ਼ੀ.ਜਨਰਲ ਦੇ ਹਮਰੁੱਤਬਾ) ਦੇ ਵਿਚਕਾਰ 6 ਜੂਨ ਨੂੰ ਬੈਠਕ ਹੋਈ ਸੀ।

ਦਿਲਚਸਪ ਗੱਲ ਇਹ ਹੈ ਕਿ ਅਗਵਾਈ ਮੰਡਲ ਨੂੰ ਮਿਲਣ ਤੋਂ ਪਹਿਲਾਂ ਦੋਵੇਂ ਲੈਫ਼ੀ. ਜਨਰਲਾਂ ਦੇ ਵਿਚਕਾਰ 1 ਘੰਟੇ ਤੱਕ ਗੱਲਬਾਤ ਹੋਈ ਸੀ। ਲੈਫ਼ੀ. ਜਨਰਲ ਪੱਧਰ ਦੀ ਬੈਠਕ ਸੀਮਾ ਰੇਖਾ ਉੱਤੇ ਪੈਦਾ ਹੋਏ ਤਨਾਅ ਨੂੰ ਲੈ ਕੇ ਹੋਈ ਸੀ। ਇਸ ਤੋਂ ਪਹਿਲਾਂ ਬ੍ਰਿਗੇਡਿਅਰ ਅਤੇ ਮੁੱਖ ਫ਼ੌਜੀ ਅਧਿਕਾਰੀਆਂ ਦੇ ਪੱਧਰ ਉੱਤੇ ਕਈ ਬੈਠਕਾਂ ਹੋ ਚੁੱਕੀਆਂ ਹਨ।

ਇੱਕ ਹੋਰ ਉੱਚ ਫ਼ੌਜੀ ਸੂਤਰ ਨੇ ਦੱਸਿਆ ਕਿ ਫ਼ੌਜੀ ਪੱਧਰ ਦੀਆਂ ਬਠਕਾਂ ਅੱਗੇ ਵੀ ਜਾਰੀ ਰਹਿਣਗੀਆਂ। 10 ਜੂਨ ਨੂੰ ਫ਼ਿਰ ਤੋਂ ਬ੍ਰਿਗੇਟ ਕਮਾਂਡਰਾਂ ਅਤੇ ਸਥਾਨਕ ਅਧਿਕਾਰੀਆਂ ਦੇ ਵਿਚਕਾਰ ਬੈਠਕ ਹੋਵੇਗੀ। ਫ਼ਿਰ ਵੀ ਅਪ੍ਰੈਲ ਦੀ ਸਥਿਤੀ ਨੂੰ ਬਹਾਲ ਕਰਨ ਵਿੱਚ ਸਮਾਂ ਲੱਗੇਗਾ। ਖ਼ਾਸ ਰੂਪ ਤੋਂ ਉਦੋਂ ਜਦੋਂ ਦੋਵੇਂ ਫ਼ੌਜਾਂ ਨੇ ਵੱਡੀ ਗਿਣਤੀ ਵਿੱਚ ਫ਼ੌਜੀ ਬਲਾਂ ਨੂੰ ਤਾਇਨਾਤ ਕੀਤਾ ਕਰ ਦਿੱਤਾ ਹੈ।

ਸੂਤਰ ਤੋਂ ਇਹ ਪੁੱਛੇ ਜਾਣ ਉੱਤੇ ਕਿ ਵਿਵਾਦ ਦਾ ਮੁੱਖ ਕਾਰਨ ਕੀ ਹੈ? ਕੀ ਚੀਨ ਨੇ ਇਸ ਦੀ ਪਹਿਲ ਕੀਤੀ? ਸੂਤਰ ਨੇ ਕਿਹਾ ਕਿ ਜ਼ਾਹਿਰ ਹੈ ਕਿ ਸਰਹੱਦ ਉੱਤੇ ਬੁਨਿਆਦੀ ਢਾਂਚੇ ਦਾ ਨਿਰਮਾਣ ਕਰਨਾ ਇੱਕ ਮਹੱਤਵਪੂਰਨ ਮੁੱਦਾ ਹੈ। ਇਸ ਦਾ ਕਾਰਨ ਚੀਨ ਵੱਲੋਂ ਟੈਂਟ, ਹੋਰ ਅਸਥਾਈ ਉਸਾਰੀਆਂ ਅਤੇ ਭੰਡਾਰ ਜਮ੍ਹਾ ਕਰਨਾ ਹੈ।

ਜੇ ਭਾਰਤ ਸਰਹੱਦੀ ਇਲਾਕਿਆਂ ਵਿੱਚ ਬੁਨਿਆਦੀ ਢਾਂਡੇ ਅਤੇ ਸੜਕਾਂ ਦਾ ਨਿਰਮਾਣ ਕਰਦਾ ਹੈ ਤਾਂ ਇਸ ਦੇ ਵਿਰੁੱਧ ਚੀਨ ਵੱਲੋਂ ਇਤਰਾਜ਼ ਕਰਨਾ ਮੁੱਖ ਕਾਰਨ ਹੈ। ਇਸੇ ਕਾਰਨ ਤੱਤਕਾਲ ਰੂਪ ਤੋਂ ਕੋਈ ਸਥਾਈ ਹੱਲ ਨਿਕਲਦਾ ਨਹੀਂ ਦਿੱਖ ਰਿਹਾ ਹੈ, ਕਿਉਂਕਿ ਬੁਨਿਆਦੀ ਢਾਂਚੇ ਦੇ ਮੁੱਦੇ ਉੱਤੇ ਕੂਟਨੀਤਿਕ ਪੱਧਰ ਉੱਤੇ ਚਰਚਾ ਕੀਤੀ ਜਾਵੇਗੀ। ਇਸ ਸਮੇਂ ਇਸ ਔਖੀ ਘੜੀ ਨੂੰ ਅਸਥਾਈ ਪੱਧਰ ਉੱਤੇ ਰੋਕਿਆ ਜਾਵੇਗਾ।

ਅਜਿਹਾ ਇਸ ਲਈ ਹੈ ਕਿਉਂਕਿ ਚੀਨ ਭਾਰਤ ਦੀ ਸੜਕ ਨਿਰਮਾਣ ਗਤੀਵਿਧਿਆਂ ਦਾ ਸਮਰੱਥਨ ਨਹੀਂ ਕਰਦਾ ਹੈ। ਭਾਰਤ ਨਿਰਮਾਣ ਕਾਰਜ਼ਾਂ ਦੇ ਲਈ ਵਚਨਬੱਧ ਹੈ। ਭਾਰਤ ਨੇ ਕਿਹਾ ਕਿ ਉਸ ਦੀ ਸੜਕ ਨਿਰਮਾਣ ਗਤੀਵਿਧੀਆਂ ਜਾਰੀ ਰਹਿਣਗੀਆਂ।

ਸਰਹੱਦੀ ਖੇਤਰ ਵਿੱਚ ਸੜਕ ਨਿਰਮਾਣ ਦੇ ਲਈ ਪੂਰਬੀ ਲੱਦਾਖ ਵਿੱਚ ਲਗਭਗ 12 ਹਜ਼ਾਰ ਮਜ਼ਦੂਰਾਂ ਨੂੰ ਲਿਆਉਣ ਦੀ ਯੋਜਨਾ ਪਹਿਲਾਂ ਹੀ ਚਾਲੂ ਹੋ ਚੁੱਕੀ ਹੈ। ਭਾਰਤ ਦਾ ਟੀਚਾ 2022 ਵਿੱਚ ਆਪਣੇ ਸਰਹੱਦੀ ਖੇਤਰਾਂ ਵਿੱਚ ਸੜਕ ਨਿਰਮਾਣ ਨੂੰ ਪੂਰਾ ਕਰਨਾ ਹੈ। ਇਹ ਚੀਨ ਦੀ ਉਸ ਨੀਤੀ ਦੇ ਲਈ ਹੈ, ਜੋ ਪਹਿਲਾਂ ਹੀ ਵਾਸਤਵਿਕ ਕੰਟਰੋਲ ਰੇਖਾ (ਐੱਲਏਸੀ) ਉੱਤੇ ਭਾਰਤ ਦੇ ਸੀਮਾ ਤੱਕ ਸੜਕ ਨਿਰਮਾਣ ਨੂੰ ਪੂਰਾ ਕਰ ਚੁੱਕਾ ਹੈ।

ਇੱਕ ਅਨੁਮਾਨ ਹੈ ਕਿ ਦੋਵੇਂ ਫ਼ੌਜਾਂ ਅਕਤੂਬਰ ਤੱਕ ਸਰਹੱਦ ਤੋਂ ਹੱਟ ਜਾਣਗੀਆਂ, ਕਿਉਂਕਿ ਉਸ ਤੋਂ ਬਾਅਦ ਠੰਡ ਦੇ ਦਰਮਿਆਨ ਬਰਫ਼ੀਲੀ ਉੱਚਾਈ ਉੱਤੇ ਜਿਉਂਦੇ ਰਹਿਣ ਦੇ ਲਈ ਸੰਘਰਸ਼ ਕਰਨਾ ਪੈਂਦਾ ਹੈ। ਠੰਡ ਦੇ ਮੌਸਮ ਵਿੱਚ ਤਾਪਮਾਨ ਮਨਫ਼ੀ 20 ਡਿਗਰੀ ਤੋਂ ਹੇਠਾਂ ਚਲਾ ਜਾਂਦਾ ਹੈ।

(ਸੰਜੀਵ ਕੁਮਾਰ ਬਰੁਆ)

ABOUT THE AUTHOR

...view details