ਪੋਕਰਾਨ: ਅੱਜ ਦਾ ਇਤਿਹਾਸਕ ਦਿਨ, ਜਦੋਂ ਵੀ ਯਾਦ ਆਉਂਦਾ ਹੈ, ਸੀਨਾ ਮਾਣ ਨਾਲ ਫੁੱਲ ਜਾਂਦਾ ਹੈ। 11 ਮਈ 1998, ਜਦੋਂ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਪੂਰੀ ਦੁਨੀਆ ਵਿੱਚ ਭਾਰਤ ਦੀ ਸ਼ਕਤੀ ਨੂੰ ਦੁਨੀਆ ਸਾਹਮਣੇ ਸਫਲ ਪ੍ਰਮਾਣੂ ਪ੍ਰੀਖਣ ਨਾਲ ਪੇਸ਼ ਕੀਤਾ ਸੀ। ਇਸ ਦਿਨ ਭਾਰਤ ਕੌਮੀ ਤਕਨੀਕੀ ਦਿਹਾੜੇ ਵਜੋਂ ਮਨਾਉਂਦਾ ਹੈ। ਪੋਕਰਾਨ ਵਿਸ਼ਵ ਦੁਨੀਆ ਦੇ ਨਕਸ਼ੇ 'ਤੇ ਭਾਰਤ ਦੀ ਪ੍ਰਮਾਣੂ ਸ਼ਕਤੀ ਦਾ ਕੇਂਦਰ ਬਣ ਉਭਰਿਆ ਸੀ।
22 ਸਾਲ ਪਹਿਲਾਂ 11 ਅਤੇ 13 ਮਈ ਨੂੰ ਪੋਕਰਾਨ ਫੀਲਡ ਫਾਇਰਿੰਗ ਰੇਂਜ ਵਿੱਚ ਲਗਾਤਾਰ ਪੰਜ ਬੰਬ ਧਮਾਕਿਆਂ ਤੋਂ ਬਾਅਦ ਭਾਰਤ ਇੱਕ ਵਾਰ ਫਿਰ ਪ੍ਰਮਾਣੂ ਸ਼ਕਤੀ ਵਜੋਂ ਉੱਭਰਿਆ ਸੀ। ਭਾਰਤ ਸਰਕਾਰ ਨੇ 11 ਮਈ ਅਤੇ 13 ਮਈ ਨੂੰ ਦੋ ਪ੍ਰਮਾਣੂ ਪ੍ਰੀਖਣ ਕੀਤੇ ਸਨ। ਇਸ ਅਪ੍ਰੇਸ਼ਨ ਨੂੰ ਪ੍ਰਮਾਣੂ ਸ਼ਕਤੀ-2 ਦਾ ਨਾਮ ਦਿੱਤਾ ਗਿਆ।
ਇਸ ਮੌਕੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਵਧਾਈਆਂ ਦਿੱਤੀਆਂ ਹਨ।
ਪੋਕਰਾਨ ਫੀਲਡ ਫਾਇਰਿੰਗ ਰੇਂਜ ਦੇ ਖੇਤੋਲਾਈ ਪਿੰਡ ਨੇੜੇ ਹੋਏ ਪ੍ਰਮਾਣੂ ਧਮਾਕਿਆਂ ਤੋਂ ਬਾਅਦ ਵਿਸ਼ਵਵਿਆਪੀ ਤੌਰ 'ਤੇ ਪਛਾਣ ਮਿਲੀ। ਇੱਥੋਂ ਲੋਕ ਅਜੇ ਵੀ ਇਸ ਨੂੰ ਯਾਦ ਕਰਕੇ ਮਾਣ ਮਹਿਸੂਸ ਕਰਦੇ ਹਨ।
ਪਿੰਡ ਵਾਸੀ ਹਾਲੇ ਵੀ ਸਹੂਤਲਾਂ ਤੋਂ ਸੱਖਣੇ
ਅੱਜ ਵੀ ਖੇਤੋਲਾਈ ਦੇ ਲੋਕ ਆਪਣੇ 'ਤੇ ਮਾਣ ਕਰਦੇ ਹਨ ਕਿ ਉਹ ਦੇਸ਼ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾ ਸਕੇ। ਇਸੇ ਨਾਲ ਪ੍ਰਮਾਣੂ ਪ੍ਰੀਖਣ ਦੇ ਨਾਲ ਪੈਦਾ ਹੋਏ ਮਾੜੇ ਪ੍ਰਭਾਵਾਂ ਨਾਲ ਵੀ ਖੇਤੋਲਾਈ ਪਿੰਡ ਜੂਝ ਰਿਹਾ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਹਾਲੇ ਤੱਕ ਪ੍ਰਮਾਣੂ ਦਾ ਅਸਰ ਹੈ, ਜਿਸ ਕਾਰਨ ਕੈਂਸਰ ਅਤੇ ਚਮੜੀ ਦੇ ਰੋਗ ਵਰਗੀਆਂ ਬਿਮਾਰੀਆਂ ਨਾਲ ਪਿੰਡ ਵਾਸੀ ਜੂਝ ਰਹੇ ਹਨ।
ਪਿੰਡ ਵਾਸੀਆਂ ਨੇ ਕਿਹਾ ਕਿ ਸਰਕਾਰ ਨੇ ਹਾਲੇ ਤੱਕ ਉਨ੍ਹਾਂ ਦੀ ਕੋਈ ਵਿਸ਼ੇਸ਼ ਮਦਦ ਨਹੀਂ ਕੀਤੀ ਹੈ। ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਉਨ੍ਹਾਂ ਦੀ ਜਾਂਚ ਲਈ ਵਿਸ਼ੇਸ਼ ਮੈਡੀਕਲ ਜਾਂਚ ਲੈਬ ਬਣਾਈ ਜਾਵੇ ਅਤੇ ਰੋਗੀਆਂ ਦਾ ਵੱਡੇ ਹਸਪਤਾਲਾਂ ਵਿੱਚ ਇਲਾਜ ਮੁਫਤ ਕੀਤਾ ਜਾਵੇ। ਇਸੇ ਨਾਲ ਹੀ ਪਿੰਡ ਦੇ ਨੌਜ਼ਵਾਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਪਿੰਡ ਨੇ ਇਸ ਪ੍ਰੀਖਣ ਦੇ ਮਾੜੇ ਪ੍ਰਭਾਵਾਂ ਨੂੰ ਝੱਲਿਆ ਹੈ, ਉਸ ਨੂੰ ਧਿਆਨ ਵਿੱਚ ਰੱਖ ਸਰਕਾਰ ਨੋਜਵਾਨਾਂ ਲਈ ਨੌਕਰੀਆਂ ਅਤੇ ਹੋਰ ਸਹੂਲਤਾਂ ਵਿੱਚ ਵਾਧਾ ਕਰੇ।
ਟੀਵੀ ਤੋਂ ਪ੍ਰਾਪਤ ਪ੍ਰਮਾਣੂ ਪਰੀਖਿਆ ਬਾਰੇ ਜਾਣਕਾਰੀ
ਇਸ ਦੌਰਾਨ ਕਿਸੇ ਨੂੰ ਵੀ ਮਹਿਸੂਸ ਨਹੀਂ ਹੋਇਆ ਕਿ ਭਾਰਤ ਸਰਕਾਰ ਪ੍ਰਮਾਣੂ ਪਰੀਖਣ ਕਰਨ ਜਾ ਰਿਹਾ ਹੈ। ਜਦੋਂ, ਥੋੜ੍ਹੀ ਦੇਰ ਬਾਅਦ, ਟੀਵੀ ਚੈਨਲਾਂ ਅਤੇ ਰੇਡੀਓ 'ਤੇ ਪ੍ਰਧਾਨ ਮੰਤਰੀ ਨੇ ਪੋਕਰਣ ਫੀਲਡ ਫਾਇਰਿੰਗ ਰੇਂਜ ਵਿੱਚ ਕੀਤੇ ਪ੍ਰਮਾਣੂ ਪਰੀਖਿਆ ਬਾਰੇ ਜਾਣਕਾਰੀ ਦਿੱਤੀ, ਖੇਤੋਲਾਈ ਪਿੰਡ ਦੇ ਲੋਕਾਂ ਨੂੰ ਪਤਾ ਲੱਗਿਆ ਤੇ ਉਨ੍ਹਾਂ ਦਾ ਪਿੰਡ ਅਚਾਨਕ ਹੀ ਸੁਰਖੀਆਂ ਵਿੱਚ ਆ ਗਿਆ। ਪੋਕਰਾਨ ਦੇ ਨਾਲ, ਖੇਤੋਲਾਈ ਨੂੰ ਵੀ ਪਰਮਾਣੂ ਪ੍ਰੀਖਣ ਤੋਂ ਬਾਅਦ ਇੱਕ ਨਵੀਂ ਪਛਾਣ ਮਿਲੀ। ਪਰ ਪਰਮਾਣੂ ਪਰੀਖਿਆ ਦੇ 22 ਸਾਲਾਂ ਬਾਅਦ ਵੀ ਇਥੋਂ ਦੀ ਸਥਿਤੀ ਜਿਉਂ ਦੀ ਤਿਉਂ ਹੀ ਬਣੀ ਹੋਈ ਹੈ। ਇੱਥੇ ਪਹਿਚਾਣ ਅਤੇ ਵਿਕਾਸ ਦੇ ਨਾਮ 'ਤੇ ਸਿਰਫ ਅਤੇ ਸਿਰਫ ਪੁਰਾਣੀਆਂ ਯਾਦਾਂ ਹਨ।