ਪੰਜਾਬ

punjab

ETV Bharat / bharat

ਭਾਜਪਾ ਦੀ ਭਾਈਵਾਲ ਜੇਜੇਪੀ ਦਾ ਆਗੂ ਦਿੱਲੀ ਜਾ ਰਹੇ ਕਿਸਾਨਾਂ ਨੂੰ ਦੇ ਰਿਹਾ ਮੁਫ਼ਤ 'ਚ ਡੀਜ਼ਲ - ਦਿੱਲੀ ਜਾ ਰਹੇ ਕਿਸਾਨਾਂ ਨੂੰ ਦੇ ਰਿਹਾ ਮੁਫ਼ਤ 'ਚ ਡੀਜ਼ਲ

ਭਾਜਪਾ ਦੀ ਸਹਿਯੋਗੀ ਜਨਨਾਇਕ ਜਨਤਾ ਪਾਰਟੀ ਦੇ ਆਗੂ ਦਿਲਬਾਗ ਸਿੰਘ ਗੁਰਾਇਆ ਨੇ ਕਿਸਾਨਾਂ ਦੇ ਦਿੱਲੀ ਅੰਦੋਲਨ ਦਾ ਸਮਰਥਨ ਕੀਤਾ ਹੈ। ਜੇਜੇਪੀ ਆਗੂ ਨੇ ਆਪਣੇ ਅੰਬਾਲਾ-ਹਿਸਾਰ ਹਾਈਵੇਅ ਨੇੜੇ ਲੋਟਨੀ ਵਿਖੇ ਸਥਿਤ ਪੈਟਰੋਲ ਪੰਪ 'ਤੇ ਅੰਦੋਲਨ ਵਿੱਚ ਹਿੱਸਾ ਲੈਣ ਜਾ ਰਹੇ ਕਿਸਾਨਾਂ ਨੂੰ ਮੁਫ਼ਤ ਵਿੱਚ ਡੀਜ਼ਲ ਦੇਣ ਦਾ ਫੈਸਲਾ ਕੀਤਾ ਹੈ।

DILBAG SINGH JJP LEADER GIVING FREE DIESEL TO FARMER
ਭਾਜਪਾ ਦੀ ਭਾਈਵਾਲ ਜੇਜੇਪੀ ਆਗੂ ਦਿਲਭਾਗ ਗੁਰਾਇਆ ਦਿੱਲੀ ਜਾ ਰਹੇ ਕਿਸਾਨਾਂ ਨੂੰ ਦੇ ਰਿਹਾ ਮੁਫ਼ਤ 'ਚ ਡੀਜ਼ਲ

By

Published : Dec 4, 2020, 12:07 PM IST

ਕੁਰੂਕਸ਼ੇਤਰ: ਭਾਜਪਾ ਦੀ ਸਹਿਯੋਗੀ ਜਨਨਾਇਕ ਜਨਤਾ ਪਾਰਟੀ ਦੇ ਆਗੂ ਦਿਲਬਾਗ ਸਿੰਘ ਗੁਰਾਇਆ ਨੇ ਕਿਸਾਨਾਂ ਦੇ ਦਿੱਲੀ ਅੰਦੋਲਨ ਦਾ ਸਮਰਥਨ ਕੀਤਾ ਹੈ। ਜੇਜੇਪੀ ਆਗੂ ਨੇ ਆਪਣੇ ਅੰਬਾਲਾ-ਹਿਸਾਰ ਹਾਈਵੇਅ ਨੇੜੇ ਲੋਟਨੀ ਵਿਖੇ ਸਥਿਤ ਪੈਟਰੋਲ ਪੰਪ 'ਤੇ ਅੰਦੋਲਨ ਵਿੱਚ ਹਿੱਸਾ ਲੈਣ ਜਾ ਰਹੇ ਕਿਸਾਨਾਂ ਨੂੰ ਮੁਫ਼ਤ ਵਿੱਚ ਡੀਜ਼ਲ ਦੇਣ ਦਾ ਫੈਸਲਾ ਕੀਤਾ ਹੈ।

ਭਾਜਪਾ ਦੀ ਭਾਈਵਾਲ ਜੇਜੇਪੀ ਆਗੂ ਦਿਲਭਾਗ ਗੁਰਾਇਆ ਦਿੱਲੀ ਜਾ ਰਹੇ ਕਿਸਾਨਾਂ ਨੂੰ ਦੇ ਰਿਹਾ ਮੁਫ਼ਤ 'ਚ ਡੀਜ਼ਲ

ਜੇਜੇਪੀ ਆਗੂ ਅਤੇ ਸਰਪੰਚ ਐਸੋਸੀਏਸ਼ਨ ਹਰਿਆਣਾ ਦੇ ਪ੍ਰਧਾਨ ਦਿਲਬਾਗ ਸਿੰਘ ਗੁਰਾਇਆ ਨੇ ਦਿੱਲੀ ਜਾ ਰਹੇ ਕਿਸਾਨਾਂ ਨੂੰ ਆਪਣਾ ਸਮਰਥਨ ਦਿੱਤਾ ਹੈ। ਉਹ ਖ਼ੁਦ ਪੈਟਰੋਲ ਪੰਪ 'ਤੇ ਰਹਿ ਕੇ ਕਿਸਾਨਾਂ ਨੂੰ ਉਤਸ਼ਾਹਤ ਕਰ ਰਿਹਾ ਹੈ।

ਦਿਲਬਾਗ ਗੁਰਾਇਆ ਨੇ ਕਿਹਾ ਕਿ ਅੱਜ ਹਰ ਕੋਈ ਕਿਸਾਨਾਂ ਦੇ ਨਾਲ ਹੈ। ਉਹ ਵੀ ਕਿਸਾਨਾਂ ਦੇ ਨਾਲ ਹਨ। ਦੱਸ ਦਈਏ ਕਿ ਦਿਲਬਾਗ ਸਿੰਘ ਗੁਰਾਇਆ ਕੁਰੂਕਸ਼ੇਤਰ ਵਿੱਚ ਪਿਹੋਵਾ ਹਲਕੇ ਤੋਂ ਵਿਧਾਨ ਸਭਾ ਟਿਕਟ ਲਈ ਉਮੀਦਵਾਰ ਸਨ। ਦਿਲਬਾਗ ਸਿੰਘ ਗੁਰਿਆ ਨੂੰ ਹਰਿਆਣਾ ਦੇ ਉਪ-ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦਾ ਕਰੀਬੀ ਮੰਨਿਆ ਜਾਂਦਾ ਹੈ।

ਉਪ-ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ 28 ਅਕਤੂਬਰ ਨੂੰ ਲੋਟਨੀ ਪਿੰਡ ਵਿਖੇ ਆਪਣੇ ਪੈਟਰੋਲ ਪੰਪ ਦਾ ਉਦਘਾਟਨ ਕੀਤਾ। ਇਸ ਤੋਂ ਬਾਅਦ ਉਹ ਗੁਰਾਇਆ ਦੀ ਰਿਹਾਇਸ਼ 'ਤੇ ਵੀ ਪਹੁੰਚ ਸਨ। ਉਨ੍ਹਾਂ ਇਥੇ ਵਰਕਰਾਂ ਨਾਲ ਮੀਟਿੰਗ ਵੀ ਕੀਤੀ।

ABOUT THE AUTHOR

...view details