ਬੈਂਗਲੁਰੂ: ਬੁੱਧਵਾਰ ਨੂੰ ਬੈਂਗਲੁਰੂ ਦੇ ਹੋਟਲ ਰਮਾਡਾ ਦੇ ਬਾਹਰ ਧਰਨਾ ਦੇ ਰਹੇ ਸੀਨੀਅਰ ਕਾਂਗਰਸੀ ਆਗੂ ਦਿਗਵਿਜੈ ਸਿੰਘ ਨੂੰ ਪੁਲਿਸ ਨੇ ਅਹਿਤਿਆਤ ਦੇ ਤੌਰ 'ਤੇ ਹਿਰਾਸਤ ਵਿੱਚ ਲਿਆ। ਇਸ ਹੋਟਲ ਵਿੱਚ ਕਾਂਗਰਸ ਤੋਂ ਅਸਤੀਫ਼ਾ ਦੇ ਚੁੱਕੇ ਮੱਧ ਪ੍ਰਦੇਸ਼ ਵਿਧਾਨ ਸਭਾ ਦੇ 21 ਵਿਧਾਇਕਾਂ ਨੂੰ ਰੱਖਿਆ ਗਿਆ ਹੈ।
ਬਾਗ਼ੀ ਕਾਂਗਰਸੀ ਵਿਧਾਇਕਾਂ ਨੂੰ ਮਿਲਣ ਗਏ ਦਿਗਵਿਜੈ ਸਿੰਘ ਨੂੰ ਹਿਰਾਸਤ 'ਚ ਲਿਆ - ਕਾਂਗਰਸੀ ਆਗੂ ਦਿਗਵਿਜੈ ਸਿੰਘ
ਬੈਂਗਲੁਰੂ ਦੇ ਹੋਟਲ ਰਮਾਡਾ ਦੇ ਬਾਹਰ ਧਰਨੇ 'ਤੇ ਬੈਠੇ ਸੀਨੀਅਰ ਕਾਂਗਰਸੀ ਆਗੂ ਦਿਗਵਿਜੈ ਸਿੰਘ ਨੂੰ ਪੁਲਿਸ ਨੇ ਵਿੱਚ ਲਿਆ। ਇਸ ਹੋਟਲ ਵਿੱਚ ਕਾਂਗਰਸ ਤੋਂ ਅਸਤੀਫ਼ਾ ਦੇ ਚੁੱਕੇ ਮੱਧ ਪ੍ਰਦੇਸ਼ ਵਿਧਾਨ ਸਭਾ ਦੇ 21 ਵਿਧਾਇਕਾਂ ਨੂੰ ਰੱਖਿਆ ਹੈ।
ਦਿਗਵਿਜੈ ਨੇ ਦੋਸ਼ ਲਗਾਇਆ ਕਿ ਉਨ੍ਹਾਂ ਵਿਧਾਇਕਾਂ ਨੂੰ ਜਬਰੀ ਇਸ ਹੋਟਲ ਵਿੱਚ ਰੱਖਿਆ ਗਿਆ ਹੈ ਤੇ ਪੁਲਿਸ ਉਨ੍ਹਾਂ ਨਾਲ ਮੁਲਾਕਾਤ ਕਰਨ ਤੋਂ ਰੋਕ ਰਹੀ ਹੈ। ਦਿਗਵਿਜੈ ਸਿੰਘ ਨੇ ਕਿਹਾ, "ਮੈਂ ਮੱਧ ਪ੍ਰਦੇਸ਼ ਤੋਂ ਰਾਜ ਸਭਾ ਦਾ ਉਮੀਦਵਾਰ ਹਾਂ, ਵੋਟਿੰਗ 26 ਮਾਰਚ ਨੂੰ ਹੋਣੀ ਤੈਅ ਹੈ। ਮੇਰੇ ਵਿਧਾਇਕਾਂ ਨੂੰ ਇੱਥੇ ਰੱਖਿਆ ਗਿਆ ਹੈ ਤੇ ਉਹ ਮੇਰੇ ਨਾਲ ਗੱਲ ਕਰਨਾ ਚਾਹੁੰਦੇ ਹਨ, ਉਨ੍ਹਾਂ ਦੇ ਫੋਨ ਖੋਹੇ ਗਏ ਹਨ। ਪੁਲਿਸ ਇਹ ਕੇ ਉਨ੍ਹਾਂ ਨਾਲ ਗੱਲ ਨਹੀਂ ਕਰਨ ਦੇ ਰਹੀ ਕਿ ਵਿਧਾਇਕਾਂ ਦੀ ਜਾਨ ਨੂੰ ਖ਼ਤਰਾ ਹੈ।"
ਦੱਸਣਯੋਗ ਹੈ ਕਿ ਮੱਧ ਪ੍ਰਦੇਸ਼ ਦੀ ਸਿਆਸਤ ਹੋਰ ਗਰਮ ਹੁੰਦੀ ਜਾ ਰਹੀ ਹੈ। ਇਸ ਨੂੰ ਲੈ ਕੇ ਭਾਜਪਾ ਤੇ ਕਾਂਗਰਸ ਵੱਲੋਂ ਦੂਸ਼ਣਬਾਜ਼ੀਆਂ ਦਾ ਦੌਰ ਜਾਰੀ ਹੈ। ਇਸ ਤੋਂ ਪਹਿਲਾਂ ਮੱਧ ਪ੍ਰਦੇਸ਼ ਵਿਧਾਨ ਸਭਾ ਸਪੀਕਰ ਨੇ ਰਾਜਪਾਲ ਨੂੰ ਚਿੱਠੀ ਲਿਖ ਵਿਧਾਇਕਾਂ ਦੇ ਲਾਪਤਾ ਹੋਣ ਦੀ ਗੱਲ ਆਖੀ ਤੇ ਚਿੰਤਾ ਪ੍ਰਗਟਾਈ ਸੀ। ਜਿਸ ਦੇ ਜਵਾਬ ਵਿੱਚ ਰਾਜਪਾਲ ਲਾਲਜੀ ਟੰਡਨ ਨੇ ਸਪੀਕਰ ਐਨਪੀ ਪ੍ਰਜਾਪਤੀ ਨੂੰ ਚਿੱਠੀ ਲਿਖ ਕਿਹਾ ਕਿ ਉਨ੍ਹਾਂ ਵਿਧਾਇਕਾਂ ਵੱਲੋਂ ਲਿਖੀਆਂ ਚਿੱਠੀਆਂ 'ਚ ਅਜਿਹਾ ਕੋਈ ਜ਼ਿਕਰ ਨਹੀਂ ਹੈ।