"ਆਪਣੇ ਮਿੱਤਰ ਇਮਰਾਨ ਖ਼ਾਨ ਨੂੰ ਸਮਝਾਓ ਸਿੱਧੂ"- ਦਿਗਵਿਜੈ ਸਿੰਘ - ਨਵੀਂ ਦਿੱਲੀ
ਨਵੀਂ ਦਿੱਲੀ: ਕਾਂਗਰਸ ਦੇ ਸੀਨੀਅਰ ਆਗੂ ਦਿਗਵਿਜੈ ਸਿੰਘ ਨੇ ਕਸ਼ਮੀਰ ਮੁੱਦੇ 'ਤੇ ਟਵੀਟ ਕਰਦਿਆਂ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਕਸ਼ਮੀਰ ਦੀ ਮੁਸ਼ਕਲ ਦਾ ਹਲ ਕਰਨ ਲਈ ਸਾਰੀਆਂ ਪਾਰਟੀਆਂ ਨੂੰ ਇੱਕਜੁੱਟ ਹੋ ਕੇ ਰੋਡਮੈਪ ਬਣਾਉਣਾ ਚਾਹੀਦਾ ਹੈ। ਦਿਗਵਿਜੈ ਸਿੰਘ ਨੇ ਸਿੱਧੂ 'ਤੇ ਸ਼ਬਦੀ ਵਾਰ ਕਰਦਿਆਂ ਕਿਹਾ, ' ਤੁਹਾਨੂੰ ਤੁਹਾਡੇ ਮਿੱਤਰ ਇਮਰਾਨ ਖ਼ਾਨ ਦੀ ਵਜ੍ਹਾ ਨਾਲ ਗਾਲਾਂ ਸੁਣਨੀਆਂ ਪੈ ਰਹੀਆਂ ਹਨ, ਆਪਣੇ ਮਿੱਤਰ ਨੂੰ ਸਮਝਾਓ।'
ਫ਼ਾਇਲ ਫ਼ੋਟੋ
ਸਿਲਸਿਲੇਵਾਰ ਟਵੀਟ ਵਿੱਚ ਦਿਗਵਿਜੈ ਸਿੰਘ ਨੇ ਆਪਣੀ ਬੇਬਾਕ ਸਲਾਹ ਰੱਖੀ। ਇਸ ਦੇ ਨਾਲ ਹੀ ਆਪਣੇ ਬਿਆਨਾਂ ਦੇ ਕਰਕੇ ਅਕਸਰ ਵਿਰੋਧੀਆਂ ਦੇ ਨਿਸ਼ਾਨੇ 'ਤੇ ਰਹਿਣ ਵਾਲੇ ਕਾਂਗਰਸੀ ਆਗੂ ਦਿਗਵਿਜੈ ਸਿੰਘ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਚੁਣੌਤੀ ਦਿੱਤੀ।