ਰਾਂਚੀ: ਮਹਿੰਦਰ ਸਿੰਘ ਧੋਨੀ ਅਤੇ ਸਾਕਸ਼ੀ ਸਿੰਘ ਰਾਵਤ ਦੀ ਲਵ ਸਟੋਰੀ ਅਤੇ ਵਿਆਹ ਦੀ ਕਹਾਣੀ ਪੂਰੀ ਫ਼ਿਲਮੀ ਹੈ। ਇਨ੍ਹਾਂ ਦੀ ਮੁਲਾਕਾਤ ਬਚਪਨ 'ਚ ਹੋਈ ਸੀ ਅਤੇ ਫਿਰ ਇਹ ਵਿੱਛੜ ਗਏ। ਸਾਲਾਂ ਬਾਅਦ ਇੱਕ ਕਾਮਨ ਫਰੈਂਡ ਦੇ ਜ਼ਰੀਏ ਦੋਹਾਂ ਦੀ ਮੁਲਾਕਾਤ ਹੋਈ ਅਤੇ ਫਿਰ ਸ਼ੁਰੂ ਹੋਇਆ ਇਨ੍ਹਾਂ 'ਚ ਪਿਆਰ ਦਾ ਅਨਮੋਲ ਰਿਸ਼ਤਾ। ਦੋਹਾਂ ਨੇ ਇੱਕ-ਦੂਜੇ ਦੇ ਨਾਲ ਕਰੀਬ ਤਿੰਨ ਸਾਲ ਤੱਕ ਲੰਬੀ ਡੇਟਿੰਗ ਰਿਲੈਸ਼ਨ ਰੱਖਿਆ ਅਤੇ ਫਿਰ 4 ਜੁਲਾਈ 2010 ਨੂੰ ਦੋਹਾਂ ਦਾ ਵਿਆਹ ਹੋ ਗਿਆ।
ਪੂਰੀ ਫ਼ਿਲਮੀ ਹੈ ਧੋਨੀ ਤੇ ਸਾਕਸ਼ੀ ਦੀ ਲਵ ਸਟੋਰੀ, ਜਾਣੋ ਕਿਵੇਂ ਮਿਲੇ ਸੀ ਦੋਵੇਂ - cricket
ਸਾਬਕਾ ਕ੍ਰਿਕਟ ਕੱਪਤਾਨ ਐਮਐਸ ਧੋਨੀ ਅਤੇ ਸਾਕਸ਼ੀ ਸਿੰਘ ਰਾਵਤ ਦੀ ਪ੍ਰੇਮ ਕਹਾਣੀ ਬਹੁਤ ਦਿਲਚਸਪ ਹੈ। ਬਾਲੀਵੁੱਡ ਦੀ ਫ਼ਿਲਮ ਦੀ ਤਰ੍ਹਾਂ ਦੋਵੇਂ ਬਚਪਨ 'ਚ ਮਿਲੇ ਸੀ ਅਤੇ ਫਿਰ ਜੁਦਾ ਹੋ ਗਏ ਸੀ।
ਸਾਕਸ਼ੀ ਸਿੰਘ ਰਾਵਤ ਦਾ ਜਨਮ 19 ਨਵੰਬਰ 1988 ਨੂੰ ਅਸਮ ਦੇ ਤਿੰਨਸੁਕੀਆ ਸ਼ਹਿਰ ਦੇ ਵਿੱਚ ਹੋਇਆ ਸੀ। ਉਨ੍ਹਾਂ ਦਾ ਪਰਿਵਾਰ ਮੂਲ ਰੂਪ 'ਚ ਉੱਤਰਾਖੰਡ ਦੇ ਦੇਹਰਾਦੂਨ ਦਾ ਰਹਿਣ ਵਾਲਾ ਹੈ। ਸਾਕਸ਼ੀ ਨੇ ਆਪਣੇ ਸਕੂਲੀ ਸਿੱਖਿਆ ਦੇਹਰਾਦੂਨ ਦੇ ਵੈਲਕਮ ਗਰਲਜ਼ ਸਕੂਲ ਦੀ ਹੈ। ਇਸ ਤੋਂ ਬਾਅਦ ਨੌਕਰੀ ਦੇ ਸਿਲਸਿਲੇ ਲਈ ਉਨ੍ਹਾਂ ਦੇ ਪਿਤਾ ਆਰ ਕੇ ਸਿੰਘ ਅਤੇ ਮਾਂ ਸ਼ੀਲਾ ਸਿੰਘ ਰਾਂਚੀ ਸ਼ਿਫਟ ਹੋ ਗਏ। ਸਾਕਸ਼ੀ ਨੇ ਰਾਂਚੀ ਦੇ ਜਵਾਹਰ ਵਿਦਿਆ ਮੰਦਿਰ 'ਚ ਕੁਝ ਸਮਾਂ ਪੜ੍ਹਾਈ ਕੀਤੀ ਹੈ। ਇਸ ਤੋਂ ਬਾਅਦ ਸਾਕਸ਼ੀ ਨੇ ਔਰੰਗਾਬਾਦ ਹੋਟਲ ਪ੍ਰਬੰਧਨ 'ਚ ਸਨਾਤੱਕ ਦੀ ਡਿਗਰੀ ਹਾਸਿਲ ਕੀਤੀ।
ਧੋਨੀ ਦੇ ਪਿਤਾ ਪਾਨ ਸਿੰਘ ਅਤੇ ਸਾਕਸ਼ੀ ਦੇ ਪਿਤਾ ਆਰ ਕੇ ਸਿੰਘ ਰਾਂਚੀ 'ਚ ਕੰਪਨੀ ਮੇਕਾਨ ਦੇ ਨਾਲ ਕੰਮ ਕਰਦੇ ਸੀ। ਇਸ ਦੌਰਾਨ ਰਾਂਚੀ ਦੇ ਜਵਾਹਰ ਵਿਦਿਆ ਮੰਦਿਰ 'ਚ ਕੁਝ ਸਮੇਂ ਦੇ ਲਈ ਧੋਨੀ ਅਤੇ ਸਾਕਸ਼ੀ ਨੇ ਆਪਣੀ ਪੜ੍ਹਾਈ ਇੱਕਠੇ ਕੀਤੀ ਸੀ। ਹਾਲਾਂਕਿ ਧੋਨੀ ਸਕੂਲ 'ਚ ਸੀਨੀਅਰ ਸਨ। ਸਾਕਸ਼ੀ ਦੇ ਪਿਤਾ ਨੂੰ ਨੌਕਰੀ ਦੇ ਸਿਲਸਿਲੇ 'ਚ ਰਾਂਚੀ ਛੱਡਣਾ ਪਿਆ ਅਤੇ ਦੋਹਾਂ ਦੇ ਰਸਤੇ ਵੱਖ ਹੋ ਗਏ।
ਕੋਲਕਾਤਾ 'ਚ ਹੋਈ ਮੁਲਾਕਾਤ
:ਲੰਮੇਂ ਅਰਸੇ ਬਾਅਦ ਦੋਹਾਂ ਦੀ ਕਿਸਮਤ ਇੱਕ ਵਾਰ ਮੁੜ ਤੋਂ ਕਰੀਬ ਲੈ ਆਈ। ਸਾਲ 2007 'ਚ ਟੀਮ ਇੰਡੀਆ ਦੇ ਨਾਲ ਧੋਨੀ ਪਾਕਿਸਤਾਨ ਦੇ ਖ਼ਿਲਾਫ਼ ਮੈਚ 'ਚ ਕੋਲਕਾਤਾ ਪੁੱਜੇ। ਇੱਥੇ ਹੋਟਲ 'ਚ ਧੋਨੀ ਦੇ ਦੋਸਤ ਨੇ ਸਾਕਸ਼ੀ ਅਤੇ ਧੋਨੀ ਦੀ ਮੁਲਾਕਾਤ ਕਰਵਾਈ। ਇਸ ਤੋਂ ਬਾਅਦ ਦੋਹਾਂ ਦੀ ਲਵ ਸਟੋਰੀ ਸ਼ੁਰੂ ਹੋਈ। 3 ਜੁਲਾਈ 2010 ਨੂੰ ਉਨ੍ਹਾਂ ਦੀ ਮੰਗਣੀ ਹੋਈ ਅਤੇ ਅਗਲੇ ਹੀ ਦਿਨ ਦੋਹਾਂ ਦਾ ਵਿਆਹ ਹੋ ਗਿਆ।
ਹੁਣ ਧੋਨੀ ਅਤੇ ਸਾਕਸ਼ੀ ਦੇ ਬੇਟੀ ਹੈ ਜੀਵਾ। ਸਾਕਸ਼ੀ ਆਪਣੇ ਇੰਸਟਾਗ੍ਰਾਮ 'ਤੇ ਅਕਸਰ ਧੋਨੀ ਅਤੇ ਜੀਵਾ ਦੀਆਂ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ।