ਪੰਜਾਬ

punjab

By

Published : Apr 12, 2020, 11:21 AM IST

ETV Bharat / bharat

ਨਫ਼ਰਤ ਫੈਲਾਉਣ ਵਾਲਿਆਂ 'ਤੇ ਭੜਕੀ ਏਸੀਪੀ

ਭਾਰਤ ਇਸ ਸਮੇਂ ਕੋਰੋਨਾ ਵਾਇਰਸ ਦੇ ਸੰਕਟ ਨਾਲ ਜੂਝ ਰਿਹਾ ਹੈ। ਦੇਸ਼ ਵਿੱਚ ਹੁਣ ਤੱਕ 8000 ਤੋਂ ਵੱਧ ਲੋਕ ਕੋਰੋਨਾ ਵਾਇਰਸ ਦੇ ਲਪੇਟੇ ਵਿਚ ਆ ਚੁੱਕੇ ਹਨ, ਜਦਕਿ 273 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਮਹਾਂਮਾਰੀ ਵਿਚਾਲੇ ਅੱਜਕਲ੍ਹ ਹਿੰਦੂ-ਮੁਸਲਿਮ ਦੇ ਨਾਂ 'ਤੇ ਸੋਸ਼ਲ ਮੀਡੀਆ' 'ਤੇ ਨਫਰਤ ਫੈਲਾਈ ਜਾ ਰਹੀ ਹੈ।

ਫ਼ੋਟੋ
ਫ਼ੋਟੋ

ਨਵੀਂ ਦਿੱਲੀ: ਭਾਰਤ ਇਸ ਸਮੇਂ ਕੋਰੋਨਾ ਵਾਇਰਸ ਦੇ ਸੰਕਟ ਨਾਲ ਜੂਝ ਰਿਹਾ ਹੈ। ਦੇਸ਼ ਵਿਚ ਹੁਣ ਤੱਕ 8000 ਲੋਕ ਕੋਰੋਨਾਵਾਇਰਸ ਦੇ ਲਪੇਟੇ ਵਿਚ ਆ ਚੁੱਕੇ ਹਨ, ਜਦਕਿ 273 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਮਹਾਂਮਾਰੀ ਵਿਚਾਲੇ ਅੱਜਕਲ੍ਹ ਹਿੰਦੂ-ਮੁਸਲਿਮ ਦੇ ਨਾਂ 'ਤੇ ਸੋਸ਼ਲ ਮੀਡੀਆ' 'ਤੇ ਨਫਰਤ ਫੈਲਾਈ ਜਾ ਰਹੀ ਹੈ।

ਨਿਜ਼ਾਮੂਦੀਨ, ਦਿੱਲੀ ਵਿਚ ਤਬਲੀਗੀ ਜਮਾਤ ਦੇ ਕੁਝ ਮੈਂਬਰਾਂ ਦੇ ਕੋਰੋਨਾ ਪੀੜਤ ਪਾਏ ਜਾਣ ਤੋਂ ਬਾਅਦ ਇਕ ਵਿਸ਼ੇਸ਼ ਭਾਈਚਾਰੇ 'ਤੇ ਸਵਾਲ ਖੜ੍ਹੇ ਹੋ ਰਹੇ ਹਨ। ਇਸ ਨਫ਼ਰਤ ਨੂੰ ਵੇਖ ਕੇ ਇੱਕ ਮਹਿਲਾ ਪੁਲਿਸ ਅਧਿਕਾਰੀ ਗੁੱਸੇ ਵਿੱਚ ਆ ਗਈ। ਉਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਜਿਸ ਵਿਚ ਉਹ ਕਹਿ ਰਹੀ ਹੈ ਕਿ ਭਾਰਤ ਦੀ ਏਕਤਾ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਦੋਂ ਕਿ ਹਿੰਦੂ-ਮੁਸਲਿਮ ਸਾਰੇ ਇੱਕ ਹਨ ਅਤੇ ਮੈਂ ਅੱਜ ਇੱਕ ਮੁਸਲਮਾਨ ਕਰਕੇ ਹੀ ਜਿਉਂਦੀ ਹਾਂ।

ਕਰਨਾਟਕ ਦੇ ਧਾਰਵਾੜ ਦੀ ਏਸੀਪੀ ਅਨੁਸ਼ਾ ਕੋਰੋਨਾ ਸੰਕਟ ਦੇ ਵਿਚਕਾਰ ਸੋਸ਼ਲ ਮੀਡੀਆ 'ਤੇ ਫਿਰਕੂ ਵੀਡੀਓ ਅਤੇ ਸਮੱਗਰੀ ਨੂੰ ਵੇਖ ਕੇ ਬਹੁਤ ਦੁਖੀ ਹੈ। ਉਹ ਮੁਸਲਿਮ ਭਾਈਚਾਰੇ ਦੇ ਨੇਤਾਵਾਂ ਨੂੰ ਕੋਰੋਨਾ ਵਿਰੁੱਧ ਏਕਤਾ ਨਾਲ ਲੜਨ ਲਈ ਸੰਬੋਧਨ ਕਰ ਰਹੀ ਸੀ। ਉਨ੍ਹਾਂ ਕਿਹਾ ਕਿ ਫੇਸਬੁੱਕ, ਵਟਸਐਪ ਅਤੇ ਟਿਕਟੌਕ ਰਾਹੀਂ ਭਾਰਤ ਦੀ ਏਕਤਾ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਉਸਨੇ ਦੱਸਿਆ ਕਿ 2002 ਦੇ ਗੁਜਰਾਤ ਦੰਗਿਆਂ ਦੌਰਾਨ ਇੱਕ ਮੁਸਲਮਾਨ ਡਾਕਟਰ ਨੇ ਉਸ ਦੀ ਜਾਨ ਬਚਾਈ ਸੀ। ਉਸ ਨੇ ਕਿਹਾ, "ਗੋਧਰਾ ਕਾਂਡ ਤੋਂ ਬਾਅਦ ਰਾਜ ਭਰ ਵਿੱਚ ਫਿਰਕੂ ਹਿੰਸਾ ਫੈਲ ਗਈ ਸੀ। ਹਾਲਾਤ ਇੰਨੇ ਮਾੜੇ ਹੋ ਗਏ ਸਨ ਕਿ ਕੋਈ ਵੀ ਘਰ ਬਾਹਰ ਨਹੀਂ ਆ ਸਕਿਆ। ਉਸੇ ਸਮੇਂ, ਇਕ ਲੜਕੀ ਅਚਾਨਕ ਬਿਮਾਰ ਹੋ ਗਈ। ਉਸਦੀ ਹਾਲਤ ਨਾਜ਼ੁਕ ਸੀ, ਪਰ ਰਾਜ ਦੇ ਸਾਰੇ ਹਸਪਤਾਲ ਬੰਦ ਸਨ। ਡਾਕਟਰਾਂ ਨੇ ਵੀ ਹੱਥ ਖੜੇ ਕੀਤੇ। ਫਿਰ ਇੱਕ ਮੁਸਲਮਾਨ ਡਾਕਟਰ ਅੱਗੇ ਆਇਆ ਅਤੇ ਲੜਕੀ ਦਾ ਇਲਾਜ ਕੀਤਾ, ਜਿਸ ਨਾਲ ਉਸਦੀ ਜਾਨ ਬਚ ਗਈ। ਉਹ ਲੜਕੀ ਮੈਂ ਸੀ।"

ਏਸੀਪੀ ਨੇ ਕਿਹਾ ਕਿ ਉਸ ਡਾਕਟਰ ਦਾ ਨਾਮ ਸਈਦ ਸਦੀਕ ਸੀ। ਉਸਨੇ ਕਿਹਾ, "ਹਾਲਾਂਕਿ ਮੇਰੀ ਮਾਂ ਨੇ ਮੈਨੂੰ ਜਨਮ ਦਿੱਤਾ ਸੀ, ਪਰ ਜ਼ਿੰਦਗੀ ਇੱਕ ਮੁਸਲਮਾਨ ਡਾਕਟਰ ਨੇ ਦਿੱਤੀ ਸੀ। ਅੱਜ ਉਹ ਇਸ ਸੰਸਾਰ ਵਿੱਚ ਨਹੀਂ ਹੈ, ਪ੍ਰਮਾਤਮਾ ਉਸਦੀ ਆਤਮਾ ਨੂੰ ਸ਼ਾਂਤੀ ਦੇਵੇ। ਉਨ੍ਹਾਂ ਕਿਹਾ ਕਿ ਕੁਝ ਲੋਕ ਜੋ ਨਫ਼ਰਤ ਫੈਲਾਉਂਦੇ ਹਨ ਅਤੇ ਧਰਮ ਦੇ ਨਾਂਅ ਉਤੇ ਵੰਡਣ ਦੀ ਕੋਸ਼ਿਸ਼ ਕਰਦੇ ਹਨ। ਪਰ ਉਹ ਧਾਰਵਾੜ ਵਿੱਚ ਅਜਿਹਾ ਨਹੀਂ ਹੋਣ ਦੇਵੇਗੀ।" ਏਸੀਪੀ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਉਣ ਤੋਂ ਬਾਅਦ ਅਧਿਕਾਰੀ ਅਤੇ ਲੋਕ ਉਨ੍ਹਾਂ ਦੀ ਤਾਰੀਫ ਕਰ ਰਹੇ ਹਨ।

ABOUT THE AUTHOR

...view details