ਮੁੰਬਈ: ਲੋਕ ਸਭਾ ਚੋਣਾਂ ਖ਼ਤਮ ਜੋ ਚੁੱਕੀਆਂ ਹਨ ਅਤੇ 23 ਮਈ ਨੂੰ ਨਤੀਜੇ ਆਉਣ ਵਾਲੇ ਹਨ। ਇਸ ਵਾਰ ਐਕਟਰ ਸੰਨੀ ਦਿਓਲ ਵੀ ਗੁਰਦਾਸਪੁਰ ਤੋਂ ਲੋਕ ਸਭਾ ਚੋਣਾਂ ਲੜ ਰਹੇ ਹਨ। ਹਾਲਾਂਕਿ ਸੰਨੀ ਦਾ ਗੁਰਦਾਸਪੁਰ ਤੋਂ ਚੋਣਾਂ ਲੜਨਾ ਧਰਮਿੰਦਰ ਲਈ ਕਿਸੇ ਦਰਦ ਤੋਂ ਘੱਟ ਨਹੀਂ ਹੈ। ਉਨ੍ਹਾਂ ਦਾ ਇਹ ਦਰਦ ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਦੇ ਖ਼ਿਲਾਫ਼ ਸੰਨੀ ਦਿਓਲ ਦਾ ਚੋਣ ਲੜਨਾ ਹੈ।
ਜਾਣੋ ਸੁਨੀਲ ਜਾਖੜ ਲਈ ਕਿਉਂ ਪਰੇਸ਼ਾਨ ਹੋ ਰਹੇ ਹਨ ਧਰਮਿੰਦਰ? - punjab
ਸੰਨੀ ਦਿਓਲ ਦੇ ਗੁਰਦਾਸਪੁਰ ਤੋਂ ਚੋਣ ਲੜਨ ਕਾਰਨ ਉਨ੍ਹਾਂ ਦੇ ਪਿਤਾ ਦੁਖੀ ਹਨ। ਉਨ੍ਹਾਂ ਦਾ ਇਹ ਦਰਦ ਹੋਰ ਕਿਸੇ ਲਈ ਨਹੀਂ ਬਲਕਿ ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਲਈ ਹੈ।
ਧਰਮਿੰਦਰ ਜਾਖੜ ਪਰਿਵਾਰ ਦੇ ਬੇਹੱਦ ਕਰੀਬੀਆਂ ਵਿੱਚੋਂ ਮੰਨੇ ਜਾਂਦੇ ਹਨ ਅਤੇ ਹੁਣ ਜਾਖੜ ਦੇ ਖ਼ਿਲਾਫ਼ ਚੋਣਾਂ ਲੜਨਾ ਉਨ੍ਹਾਂ ਨੂੰ ਤਕਲੀਫ਼ ਦੇ ਰਿਹਾ ਹੈ। ਧਰਮਿੰਦਰ ਨੇ ਸ਼ਾਇਰਾਨਾ ਅੰਦਾਜ਼ 'ਚ ਟਵੀਟ ਕਰਕੇ ਕਿਹਾ ਕਿ, 'ਸਗੋਂ ਸੇ ਰਿਸ਼ਤੇ ਇਕ ਜ਼ਮਾਨੇ ਸੇ... ਤੋੜ ਗਈ... ਪਲੋਂ ਮੇਂ... ਕਮਬਖ਼ਤ ਸਿਆਸਤ... ਬਰਕਰਾਰ ਹੈ... ਬਰਕਰਾਰ ਰਹੇਗੀ ਮਹੁੱਬਤ ਮੇਰੀ ਮੁਹੱਬਤ ਸੇ... ਜਾਖੜ ਕੇ ਨਾਮ।'
ਅਲਫਾਜ਼ ਦੱਸ ਰਹੇ ਹਨ ਕਿ ਧਰਮਿੰਦਰ ਨੂੰ ਸੰਨੀ ਦਿਓਲ ਦਾ ਇੱਥੋਂ ਚੋਣਾਂ ਲੜਨਾ ਕਿੰਨਾ ਦੁੱਖ ਦੇ ਰਿਹਾ ਹੈ। ਧਰਮਿੰਦਰ ਜਦੋਂ ਚੋਣ ਪ੍ਰਚਾਰ ਲਈ ਗੁਰਦਾਸਪੁਰ ਗਏ ਸੀ, ਉਸ ਵੇਲੇ ਵੀ ਉਨ੍ਹਾਂ ਕਿਹਾ ਸੀ ਕਿ ਜੇਕਰ ਉਨ੍ਹਾਂ ਨੂੰ ਪਤਾ ਹੁੰਦਾ ਕਿ ਗੁਰਦਾਸਪੁਰ ਤੋਂ ਸੁਨੀਲ ਜਾਖੜ ਖੜੇ ਹਨ ਤਾਂ ਉਹ ਸੰਨੀ ਨੂੰ ਚੋਣ ਲੜਨ ਨਹੀਂ ਦਿੰਦੇ।