ਚੰਡੀਗੜ੍ਹ: ਪਿੰਡ ਪਠਲਾਵਾਂ ਦੇ ਵਾਸੀਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖ ਕੇ ਡੀਜੀਪੀ ਵਲੋਂ ਸ਼ੇਅਰ ਕੀਤੇ ਗਏ ਸਿੱਧੂ ਮੂਸੇਵਾਲਾ ਦਾ ਵਿਵਾਦਿਤ ਗੀਤ ਹਟਾਉਣ ਦੀ ਮੰਗ ਕੀਤੀ ਗਈ ਸੀ, ਜਿਸ ਤੋਂ ਬਾਅਦ ਡੀਜੀਪੀ ਨੇ ਦਿਨਕਰ ਗੁਪਤਾ ਨੇ ਆਪਣੇ ਟਵਿੱਟਰ ਹੈਂਡਲ ਤੋਂ ਗੀਤ ਹਟਾ ਦਿੱਤਾ ਹੈ। ਦੱਸਣਯੋਗ ਹੈ ਕਿ ਸਿੱਧੂ ਮੂਸੇਵਾਲੇ ਦਾ ਇਹ ਗੀਤ ਕੋਰੋਨਾ ਵਾਇਰਸ ਬਾਰੇ ਸੀ, ਜਿਸ ਵਿੱਚ ਉਨ੍ਹਾਂ ਨੇ ਪਿੰਡ ਪਠਵਾਲਾ ਦੇ ਮਰਹੂਮ ਬਲਦੇਵ ਸਿੰਘ ਦੀ ਤਸਵੀਰਾਂ ਲਗਾ ਕੇ ਆਪਣੇ ਯੂਟਿਊਬ ਪੇਜ ਉੱਤੇ ਪਾਇਆ ਹੋਇਆ ਸੀ।
ਡੀਜੀਪੀ ਵੱਲੋਂ ਸੋਸ਼ਲ ਮੀਡੀਆ 'ਤੋਂ ਡਿਲੀਟ ਕੀਤਾ ਗਿਆ ਸਿੱਧੂ ਮੂਸੇਵਾਲਾ ਦਾ ਗੀਤ - ਡੀਜੀਪੀ
ਡੀਜੀਪੀ ਵੱਲੋਂ ਟਵਿਟਰ ਹੈਂਡਲ ਉੱਤੇ ਸ਼ੇਅਰ ਕੀਤੇ ਗਏ ਸਿੱਧੂ ਮੂਸਵਾਲੇ ਦੇ ਗੀਤ ਨੂੰ ਲੈ ਕੇ ਕਾਫ਼ੀ ਵਿਵਾਦ ਛਿੜ ਗਿਆ ਹੈ, ਜਿਸ ਤੋਂ ਬਾਅਦ ਡੀਜੀਪੀ ਵੱਲੋਂ ਵੀਡੀਓ ਨੂੰ ਸੋਸ਼ਲ ਮੀਡੀਆ ਤੋਂ ਹਟਾ ਦਿੱਤਾ ਗਿਆ ਹੈ।
ਦੱਸਣਯੋਗ ਹੈ ਕਿ ਪੰਜਾਬ ਵਿੱਚ ਕੋਰੋਨਾ ਵਾਇਰਸ ਨਾਲ ਪਹਿਲੀ ਮੌਤ ਪਿੰਡ ਪਠਵਾਲਾ ਦੇ ਬਲਦੇਵ ਸਿੰਘ ਦੀ ਹੋਈ ਸੀ। ਬਲਦੇਵ ਸਿੰਘ 7 ਮਾਰਚ ਨੂੰ ਆਪਣੇ ਦੋ ਸਾਥੀਆਂ ਨਾਲ ਇਟਲੀ ਤੋਂ ਆਇਆ ਸੀ। ਬਲਦੇਵ ਸਿੰਘ ਦੀ ਮੌਤ ਨੂੰ ਸਿੱਧੂ ਮੂਸੇਵਾਲਾ ਨੇ ਆਪਣੇ ਗੀਤ ਰਾਹੀਂ ਕੁਝ ਇਸ ਤਰੀਕੇ ਨਾਲ ਪ੍ਰਚਾਰਿਆ ਸੀ, ਜਿਵੇਂ ਕਿ ਬਲਦੇਵ ਸਿੰਘ ਹੀ ਕੋਰੋਨਾ ਵਾਇਰਸ ਫੈਲਾਉਣ ਲਈ ਜ਼ਿੰਮੇਵਾਰ ਹੋਵੇ।
ਇਸ ਗੀਤ ਨੂੰ ਡੀਜੀਪੀ ਨੇ ਆਪਣੇ ਟਵਿੱਟਰ ਹੈਂਡਲ ਉੱਤੇ 26 ਮਾਰਚ ਨੂੰ ਪਾਇਆ ਸੀ। ਇਸ ਦੇ ਨਾਲ ਹੀ ਇਹੀਂ ਗੀਤ ਪੰਜਾਬ ਪੁਲਿਸ ਦੇ ਅਧਿਕਾਰਤ ਟਵਿੱਟਰ ਹੈਂਡਲ ਉੱਤੇ ਪਾਇਆ ਗਿਆ ਸੀ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਦੀ ਇਸ ਗਾਣੇ ਕਾਰਨ ਪਿਛਲੇ 6 ਦਿਨਾਂ ਤੋਂ ਬਦਨਾਮੀ ਹੋ ਰਹੀ ਹੈ।