ਨਵੀਂ ਦਿੱਲੀ: ਡਾਇਰੈਕਟਰ ਜਨਰਲ ਆਫ਼ ਸਿਵਲ ਏਵੀਏਸ਼ਨ (ਡੀਜੀਸੀਏ) ਨੇ ਕੇਰਲ ਦੇ ਕੋਜ਼ੀਕੋਡ ਵਿਖੇ ਇੱਕ ਜਹਾਜ਼ ਹਾਦਸੇ 'ਚ 18 ਲੋਕਾਂ ਦੀ ਮੌਤ ਹੋਣ ਤੋਂ ਤਕਰੀਬਨ ਦੋ ਹਫ਼ਤਿਆਂ ਬਾਅਦ ਸਾਰੀਆਂ ਭਾਰਤੀ ਏਅਰਲਾਈਨਸ ਕੰਪਨੀਆਂ ਦਾ ਵਿਸ਼ੇਸ਼ ਸੁਰੱਖਿਆ ਆਡਿਟ ਸ਼ੁਰੂ ਕਰ ਦਿੱਤਾ ਹੈ। ਡਾਇਰੈਕਟੋਰੇਟ ਜਨਰਲ ਦੇ ਇੱਕ ਸੀਨੀਅਰ ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਮੀਡੀਆ ਨਾਲ ਸਾਂਝੀ ਕੀਤੀ।
ਅਧਿਕਾਰੀ ਨੇ ਕਿਹਾ, “ਇਹ ਇੱਕ ਪੂਰਾ ਐਫਓਕਿਊਏ (ਫਲਾਈਟ ਆਪ੍ਰੇਸ਼ਨ ਕੁਆਲਟੀ ਐਸ਼ੋਅਰੈਂਸ) ਆਡਿਟ ਹੋਵੇਗਾ। ਐਫਓਕਯੂਏ (FOQA) ਭਵਿੱਖ ਦੀਆਂ ਉਡਾਨਾਂ ਦੇ ਸੰਚਾਲਨ ਦੀ ਸੁਰੱਖਿਆ ਅਤੇ ਕੁਸ਼ਲਤਾ ਵਿੱਚ ਸੁਧਾਰ ਲਿਆਉਣ ਲਈ ਉਡਾਣਾਂ ਦੇ ਹਰ ਤਰ੍ਹਾਂ ਦੇ ਡਾਟਾ ਨੂੰ ਹਾਸਲ ਕਰਨ ਅਤੇ ਵਿਸ਼ਲੇਸ਼ਣ ਕਰਨ ਦੀ ਪ੍ਰਕਿਰਿਆ ਹੈ।